ਮਾਂ-ਧੀ ਦੀ ਮੌਤ ਲਈ ਜਿੰਮੇਵਾਰ ਖਤਰਨਾਕ ਰਿੱਛ ਮਾਰੇ ਗਏ
ਵੈਨਕੂਵਰ, 10 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਇਲਾਕੇ ਬੈਲਾ ਕੂਲਾ ਨੇੜੇ ਰਿੱਛਾਂ ਦੇ ਹਮਲੇ ਦੌਰਾਨ ਮਾਂ ਤੇ ਧੀ ਦੀ ਮੌਤ ਦੇ ਮਾਮਲੇ ਵਿਚ ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦਿਆਂ ਚਾਰ ਖਤਰਨਾਕ ਗ੍ਰਿਜ਼ਲੀ ਰਿੱਛਾਂ ਨੂੰ ਮਾਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਇਸ ਘਾਤਕ ਹਮਲੇ ਲਈ ਇੱਕ ਮਾਦਾ ਰਿੱਛ ਅਤੇ ਤਿੰਨ ਨਰ ਰਿੱਛ ਜ਼ਿੰਮੇਵਾਰ ਸਨ।
ਅਜੀਤ ਡੈਸਕ
12-11-2026