12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

2 ਭਾਰਤੀ ਬੱਚਿਆਂ ਸਮੇਤ 4 ਮੌਤਾਂ ਦੇ ਮਾਮਲੇ ’ਚ ਤਸਕਰਾਂ ਨੂੰ ਕੈਦ

ਸੈਕਰਾਮੈਂਟੋ, 11 ਨਵੰਬਰ (ਹੁਸਨ ਲੜੋਆ ਬੰਗਾ)-ਮੈਕਸੀਕੋ ਦੇ 2 ਕਿਸ਼ਤੀ ਚਾਲਕਾਂ ਨੂੰ ਸਮੁੰਦਰੀ ਰਸਤੇ ਰਾਹੀਂ ਕੀਤੀ ਗਈ ਤਸਕਰੀ ਦੌਰਾਨ 4 ਲੋਕਾਂ ਦੀ ਮੌਤ ਦੇ ਮਾਮਲੇ ’ਚ 70-70 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ| ਮਈ 2025 ਵਿਚ ਕੈਲੀਫੋਰਨੀਆ ਦੇ ਤੱਟ ਨੇੜੇ ਇਕ ਕਿਸ਼ਤੀ ਜਿਸ ’ਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ, ਪਲਟ ਗਈ ਸੀ| ਇਸ ਹਾਦਸੇ ’ਚ 2 ਭਾਰਤੀ ਬੱਚਿਆਂ ਸਮੇਤ 4 ਲੋਕਾਂ ਦੀ ਜਾਨ ਚਲੀ ਗਈ ਸੀ| 28 ਸਾਲਾ ਜੀਸਸ ਇਵਾਨ ਰੋਡਰਿਗਜ਼ ਲੇਵਾ ਤੇ 32 ਸਾਲਾ ਜੂਲੀਓ ਸੀਜ਼ਰ ਜ਼ੁਨੀਗਾ ਲੂਨਾ ਨੂੰ ਫੈਡਰਲ ਅਦਾਲਤ ਨੇ ਸਜ਼ਾ ਸੁਣਾਈ ਹੈ। ਮਰਨ ਵਾਲੇ ਭਾਰਤੀ ਬੱਚਿਆਂ ਦੀ ਉਮਰ 14 ਤੇ 10 ਸਾਲ ਸੀ| ਦੱਖਣੀ ਕੈਲੀਫੋਰਨੀਆ ਲਈ ਅਮਰੀਕੀ ਅਟਾਰਨੀ ਦਫ਼ਤਰ ਅਨੁਸਾਰ, ਬਾਕੀ 2 ਮ੍ਰਿਤਕ ਮੈਕਸੀਕੋ ਦੇ ਬਾਲਗ ਸਨ| ਕਿਸ਼ਤੀ ਚਾਲਕਾਂ ਨੇ ਮੰਨਿਆ ਕਿ ਕਿਸ਼ਤੀ ਵਿਚ ਸੁਰੱਖਿਅਤ ਸੀਮਾ ਤੋਂ ਵੱਧ ਯਾਤਰੀ ਸਵਾਰ ਸਨ ਤੇ ਇਸ ਵਿਚ ਰੋਸ਼ਨੀ ਦਾ ਪ੍ਰਬੰਧ ਵੀ ਨਹੀਂ ਸੀ|

ਅਜੀਤ ਡੈਸਕ 12-11-2026

ਪਿਛਲੀ ਖ਼ਬਰ ‘ ਵੰਦੇ ਮਾਤਰਮ ’ ਦੇ 150 ਸਾਲ ਪੂਰੇ ਹੋਣ ’ ਤੇ ਬੇਲਫਾਸਟ ’ ਚ ਵਿਸ਼ੇਸ਼ ਸੰਗੀਤਕ ਸਮਾਗਮ ਅਗਲੀ ਖ਼ਬਰ ਵੀਜ਼ਾ ਧੋਖਾਧੜੀ ਮਾਮਲੇ ’ ਚ ਅਮਰੀਕਾ ’ ਚ ਭਾਰਤੀ ਕਾਰੋਬਾਰੀ ਨੂੰ 10 ਸਾਲ ਦੀ ਸਜ਼ਾ ਚਾਰ ਸਾਬਕਾ ਪੁਲਿਸ ਮੁਲਾਜ਼ਮਾਂ ਨੂੰ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।