12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

9/11 ਹਮਲੇ ਦੀ 25ਵੀਂ ਵਰ੍ਹੇਗੰਢ: ਵੈਨਕੂਵਰ ਹਵਾਈ ਅੱਡੇ ਦੇ ਸਾਬਕਾ ਮੁਲਾਜ਼ਮਾਂ ਨੂੰ ਅੱਜ ਵੀ ਯਾਦ ਹੈ ਹਫੜਾ-ਦਫੜੀ ਵਾਲਾ ਮਾਹੌਲ

ਵੈਨਕੂਵਰ, 11 ਸਤੰਬਰ (ਮਲਕੀਤ ਸਿੰਘ)-ਅਮਰੀਕਾ ਵਿਚ 9/11 ਅੱਤਵਾਦੀ ਹਮਲਿਆਂ ਦੀ ਅੱਜ 25ਵੀਂ ਵਰ੍ਹੇਗੰਢ ਮੌਕੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਸ ਵੇਲੇ ਦੇ ਮੁਲਾਜ਼ਮਾਂ ਨੂੰ ਉਸ ਦਿਨ ਦੇ ਹਫੜਾ-ਦਫੜੀ ਵਾਲੇ ਹਾਲਾਤ ਯਾਦ ਹਨ। ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਦੇ ਦੋਵੇਂ ਟਾਵਰਾਂ ਨਾਲ ਜਹਾਜ਼ ਟਕਰਾਉਣ ਤੋਂ ਬਾਅਦ ਅਮਰੀਕੀ ਹਵਾਈ ਖੇਤਰ ਬੰਦ ਹੋਣ ਕਾਰਨ ਵੱਡੀ ਗਿਣਤੀ ਵਿਚ ਉਡਾਣਾਂ ਨੂੰ ਕੈਨੇਡਾ ਦੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਸੀ।

ਅਜੀਤ ਡੈਸਕ 12-09-2026
ਵੈਨਕੂਵਰ, 11 ਸਤੰਬਰ (ਮਲਕੀਤ ਸਿੰਘ)-ਅਮਰੀਕਾ ਵਿਚ 9/11 ਅੱਤਵਾਦੀ ਹਮਲਿਆਂ ਦੀ ਅੱਜ 25ਵੀਂ ਵਰ੍ਹੇਗੰਢ ਮੌਕੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਸ ਵੇਲੇ ਦੇ ਮੁਲਾਜ਼ਮਾਂ ਨੂੰ ਉਸ ਦਿਨ ਦੇ ਹਫੜਾ-ਦਫੜੀ ਵਾਲੇ ਹਾਲਾਤ ਯਾਦ ਹਨ। ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਦੇ ਦੋਵੇਂ ਟਾਵਰਾਂ ਨਾਲ ਜਹਾਜ਼ ਟਕਰਾਉਣ ਤੋਂ ਬਾਅਦ ਅਮਰੀਕੀ ਹਵਾਈ ਖੇਤਰ ਬੰਦ ਹੋਣ ਕਾਰਨ ਵੱਡੀ ਗਿਣਤੀ ਵਿਚ ਉਡਾਣਾਂ ਨੂੰ ਕੈਨੇਡਾ ਦੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਸੀ।ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਅਚਾਨਕ ਮੋੜੀਆਂ ਗਈਆਂ ਉਡਾਣਾਂ ਅਤੇ ਯਾਤਰੀਆਂ ਨਾਲ ਭਰ ਗਿਆ ਸੀ। ਉਸ ਸਮੇਂ ਦੇ ਕਰਮਚਾਰੀਆਂ ਮੁਤਾਬਕ ਹਵਾਈ ਅੱਡੇ ਦੀ ਹਾਲਤ ਅਜਿਹੀ ਬਣ ਗਈ ਸੀ, ਜਿਵੇਂ ਇਹ ਜਹਾਜ਼ਾਂ ਦੀ ਵੱਡੀ ਪਾਰਕਿੰਗ ਬਣ ਗਿਆ ਹੋਵੇ। ਇਕੋ ਸਮੇਂ ਵੱਡੀ ਗਿਣਤੀ ਵਿਚ ਜਹਾਜ਼ਾਂ ਦੇ ਪਹੁੰਚਣ ਕਾਰਨ ਯਾਤਰੀਆਂ ਦੀ ਸੰਭਾਲ, ਸੁਰੱਖਿਆ ਅਤੇ ਹੋਰ ਪ੍ਰਬੰਧਾਂ ਲਈ ਹਵਾਈ ਅੱਡੇ ਦੇ ਅਮਲੇ ਨੂੰ ਅਸਾਧਾਰਣ ਹਲਾਤ ਵਿਚ ਕੰਮ ਕਰਨਾ ਪਿਆ ਸੀ।
ਪਿਛਲੀ ਖ਼ਬਰ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਦਾ ਕੰਮ ਸ਼ੁਰੂ ਅਗਲੀ ਖ਼ਬਰ ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਜਸਲੀਨ ਸਿੰਘ ਵਿਰਕ ਨੇ ਕੈਨੇਡਾ ’ਚ ਗੱਡੇ ਸਫਲਤਾ ਦੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।