16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਲੰਡਨ ਦੀ ਥੇਮਸ ਨਦੀ ਕੰਢੇ ਪਹਿਲੀ ਵਾਰ ਹੋਈ ਇਤਿਹਾਸਕ ‘ ਗੰਗਾ ਆਰਤੀ ’- ਹਜ਼ਾਰਾਂ ਲੋਕ ਹੋਏ ਸ਼ਾਮਲ

ਲੰਡਨ, 14 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ ਐਤਵਾਰ, 13 ਸਤੰਬਰ ਨੂੰ ਥੇਮਸ ਨਦੀ ਦੇ ਕੰਢੇ ਪਹਿਲੀ ਵਾਰ ਇਤਿਹਾਸਕ ‘ਗੰਗਾ ਆਰਤੀ’ ਕਰਵਾਈ ਗਈ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਇਹ ਸਮਾਗਮ ਗ੍ਰੀਨਵਿਚ ਸਥਿਤ ਇਤਿਹਾਸਕ ਓਲਡ ਰਾਇਲ ਨੇਵਲ ਕਾਲਜ ਵਿਖੇ ਹੋਇਆ।

ਅਜੀਤ ਡੈਸਕ 15-09-2026
ਲੰਡਨ, 14 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ ਐਤਵਾਰ, 13 ਸਤੰਬਰ ਨੂੰ ਥੇਮਸ ਨਦੀ ਦੇ ਕੰਢੇ ਪਹਿਲੀ ਵਾਰ ਇਤਿਹਾਸਕ ‘ਗੰਗਾ ਆਰਤੀ’ ਕਰਵਾਈ ਗਈ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਇਹ ਸਮਾਗਮ ਗ੍ਰੀਨਵਿਚ ਸਥਿਤ ਇਤਿਹਾਸਕ ਓਲਡ ਰਾਇਲ ਨੇਵਲ ਕਾਲਜ ਵਿਖੇ ਹੋਇਆ। ‘ਗੰਗਾ ਆਰਤੀ ਆਨ ਦ ਥੇਮਸ: ਏ ਸੈਰੇਮਨੀ ਆਫ਼ ਲਾਈਟ’ ਨਾਂ ਹੇਠ ਕਰਵਾਏ ਗਏ ਇਸ ਸਮਾਗਮ ਦਾ ਆਯੋਜਨ ਚਿਨਮਯਾ ਮਿਸ਼ਨ ਯੂਕੇ ਵੱਲੋਂ ਸਾਲਾਨਾ ਟੋਟਲੀ ਥੇਮਸ ਫੈਸਟੀਵਲ ਦੇ ਸਹਿਯੋਗ ਨਾਲ ਕੀਤਾ ਗਿਆ। ਇਹ ਸਮਾਗਮ ਚਿਨਮਯਾ ਮਿਸ਼ਨ ਦੇ 75 ਸਾਲ ਪੂਰੇ ਹੋਣ ਸਬੰਧੀ ਵਿਸ਼ਵ ਪੱਧਰੀ ਸਮਾਗਮਾਂ ਦਾ ਵੀ ਹਿੱਸਾ ਸੀ। ਆਰਤੀ ਦੌਰਾਨ ਬਹੁ-ਮੰਜ਼ਿਲਾ ਦੀਵੇ ਜਗਾਏ ਗਏ ਅਤੇ ਭਜਨ, ਧਾਰਮਿਕ ਮੰਤਰਾਂ ਤੇ ਪ੍ਰਾਰਥਨਾਵਾਂ ਨਾਲ ਥੇਮਸ ਨਦੀ ਦਾ ਕੰਢਾ ਰੂਹਾਨੀ ਮਾਹੌਲ ਵਿਚ ਰੰਗਿਆ ਗਿਆ। ਪ੍ਰਬੰਧਕਾਂ ਮੁਤਾਬਕ ਇਸ ਦਾ ਮਕਸਦ ਕੁਦਰਤ ਅਤੇ ਦਰਿਆਵਾਂ ਪ੍ਰਤੀ ਸ਼ੁਕਰਾਨਾ ਪ੍ਰਗਟਾਉਣ ਦੇ ਨਾਲ-ਨਾਲ ਏਕਤਾ, ਉਮੀਦ ਅਤੇ ਆਪਸੀ ਸਾਂਝ ਦਾ ਸੰਦੇਸ਼ ਦੇਣਾ ਸੀ । ਵਾਤਾਵਰਣ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਰਸਮੀ ਦੀਵਿਆਂ ਜਾਂ ਹੋਰ ਸਮੱਗਰੀ ਨੂੰ ਥੇਮਸ ਨਦੀ ਵਿਚ ਪ੍ਰਵਾਹਿਤ ਨਹੀਂ ਕੀਤਾ ਗਿਆ ਅਤੇ ਆਰਤੀ ਦੀਆਂ ਰਸਮਾਂ ਦਰਿਆ ਦੇ ਕੰਢੇ ਹੀ ਨਿਭਾਈਆਂ ਗਈਆਂ।
ਪਿਛਲੀ ਖ਼ਬਰ ਸੌ ਸਾਲ ਬਾਅਦ ਟਸਾਵਾਸਨ ਫਸਟ ਨੇਸ਼ਨ ਦੀ ਪੱਥਰ ਮੂਰਤੀ ਵਾਪਸ ਮੰਗਵਾਈ ਅਗਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ਦੀਆਂ ਨਗਰ ਪਾਲਿਕਾ ਚੋਣਾਂ ’ ਚ ਨਿੱਤਰੇ 113 ਪੰਜਾਬੀ 72 ਸਾਲ ਬਾਅਦ ਫਿਰ ਮਿਸ਼ਨ ਦਾ ਮੇਅਰ ਬਣੇਗਾ ਪੰਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।