19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਰਿਫੌਰਮ ਯੂ.ਕੇ. ਦੇ ਆਗੂ ਅਤੇ ਪ੍ਰਵਾਸੀ ਮਾਪਿਆਂ ਦੇ ਪੁੱਤਰ ਜ਼ਿਆ ਯੂਸਫ਼ ਨੇ ਯੂ.ਕੇ. ਦੀ 1.31 ਕਰੋੜ ਵਿਦੇਸ਼ਾਂ ’ਚ ਜਨਮੀ ਆਬਾਦੀ ਨੂੰ ਦੱਸਿਆ ‘ਵੱਡਾ ਧੋਖਾ’

ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਿਫਾਰਮ ਯੂ. ਕੇ.

ਜ਼ਿਆ ਯੂਸਫ 19-09-2026
ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਿਫਾਰਮ ਯੂ.ਕੇ. ਦੇ ਹੋਮ ਅਫੇਅਰਜ਼ ਬੁਲਾਰੇ ਜ਼ਿਆ ਯੂਸਫ਼ ਨੇ ਬਰਤਾਨੀਆ ਵਿਚ ਵਿਦੇਸ਼ਾਂ ਵਿਚ ਜਨਮੇ ਲੋਕਾਂ ਦੀ ਵਧੀ ਗਿਣਤੀ ਨੂੰ ਲੈ ਕੇ ਲੇਬਰ ਅਤੇ ਕੰਜ਼ਰਵੇਟਿਵ ਪਾਰਟੀਆਂ ’ਤੇ ਤਿੱਖੀ ਟਿੱਪਣੀ ਕੀਤੀ ਹੈ। ਯੂਸਫ਼ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ 2024 ਵਿਚ ਯੂ.ਕੇ. ਵਿਚ ਕਰੀਬ 1 ਕਰੋੜ 31 ਲੱਖ ਵਿਦੇਸ਼ਾਂ ਵਿਚ ਜਨਮੇ ਲੋਕ ਰਹਿ ਰਹੇ ਸਨ, ਜੋ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 19 ਫ਼ੀਸਦੀ ਬਣਦਾ ਹੈ। ਉਨ੍ਹਾਂ ਇਸ ਸਥਿਤੀ ਨੂੰ “ਵੱਡਾ ਧੋਖਾ” ਕਰਾਰ ਦਿੰਦਿਆਂ ਪਿਛਲੀਆਂ ਕੰਜ਼ਰਵੇਟਿਵ ਅਤੇ ਲੇਬਰ ਸਰਕਾਰਾਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਆਲੋਚਨਾ ਕੀਤੀ ਹੈ।ਹਾਲਾਂਕਿ, ਯੂਸਫ਼ ਵਲੋਂ ਦਿੱਤੇ 13.1 ਮਿਲੀਅਨ ਦੇ ਅੰਕੜੇ ਨੂੰ ਸਰਕਾਰੀ ਅੰਕੜਿਆਂ ਦਾ ਸਮਰਥਨ ਮਿਲਦਾ ਹੈ, ਪਰ ਉਨ੍ਹਾਂ ਵਲੋਂ ਇਸ ਗਿਣਤੀ ਵਿੱਚ 143 ਫ਼ੀਸਦੀ ਵਾਧਾ ਇੱਕ ਦਹਾਕੇ ਵਿੱਚ ਹੋਣ ਦਾ ਦਾਅਵਾ ਸਹੀ ਨਹੀਂ ਹੈ। ਮਾਈਗ੍ਰੇਸ਼ਨ ਆਬਜ਼ਰਵੇਟਰੀ ਮੁਤਾਬਕ ਵਿਦੇਸ਼ਾਂ ਵਿਚ ਜੰਮੀ ਆਬਾਦੀ ਲਗਭਗ 5.3–5.4 ਮਿਲੀਅਨ ਤੋਂ ਵਧ ਕੇ 2024 ਵਿੱਚ 13.1 ਮਿਲੀਅਨ ਹੋਈ, ਇਹ ਵਾਧਾ ਲਗਭਗ 2004 ਤੋਂ 2024 ਤੱਕ ਦੇ 20 ਸਾਲਾਂ ਵਿੱਚ ਹੋਇਆ ਹੈ।ਜ਼ਿਕਰਯੋਗ ਹੈ ਕਿ ਜ਼ਿਆ ਯੂਸਫ਼ ਖੁਦ ਸਕਾਟਲੈਂਡ ਵਿੱਚ ਜੰਮੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸ੍ਰੀਲੰਕਾ ਤੋਂ ਬਰਤਾਨੀਆ ਆਏ ਸਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕੰਜ਼ਰਵੇਟਿਵ ਆਗੂ ਕੇਵਿਨ ਹੋਲਿਨਰੇਕ ਨੇ ਯੂਸਫ਼ ਦੇ ਪਰਿਵਾਰਕ ਪ੍ਰਵਾਸੀ ਪਿਛੋਕੜ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੀ ਟਿੱਪਣੀ ਦੀ ਆਲੋਚਨਾ ਕੀਤੀ। ਜਿਕਰਯੋਗ ਹੈ ਕਿ ਜਿ਼ਆ ਯੂਸਫ ਉਹੀ ਲੀਡਰ ਹਨ ਜੋ ਕਈ ਵਾਰ ਸਿੱਖਾਂ ਦੀ ਕ੍ਰਿਪਾਨ ‘ਤੇ ਪਾਬੰਦੀ ਲਗਾਉਣ ਦੀਆਂ ਵਿਵਾਦਿਤ ਟਿੱਪਣੀਆਂ ਕਰ ਚੁੱਕੇ ਹਨ।
ਪਿਛਲੀ ਖ਼ਬਰ ਐਬੀ ਗੇਟ ਹਮਲੇ ’ਚ ਭੂਮਿਕਾ ਲਈ ਆਈ.ਐਸ.ਆਈ.ਐਸ.-ਕੇ. ਮੈਂਬਰ ਮੁਹੰਮਦ ਸ਼ਰੀਫੁੱਲਾਹ ਨੂੰ 20 ਸਾਲ ਦੀ ਕੈਦ ਅਗਲੀ ਖ਼ਬਰ ਕਾਂਗਰਸ ਮੈਂਬਰ ਖੰਨਾ ਵਲੋਂ ਜੋਤ ਸਿੰਘ ਦਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।