20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕੈਨੇਡਾ ’ ਚ 5 ਪੰਜਾਬਣਾਂ ਨੂੰ ਮਿਲਿਆ ‘ ਸ਼ਕਤੀਸ਼ਾਲੀ ਔਰਤ ’ ਦਾ ਸਨਮਾਨ

ਐਬਟਸਫੋਰਡ, 19 ਸਤੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ’ਚ ਆਪੋ-ਆਪਣੇ ਖੇਤਰਾਂ ਵਿਚ ਸਫਲ ਔਰਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਵੂਮੈਨਜ਼ ਐਗਜ਼ੀਕਿਊਟਿਵ ਨੈੱਟਵਰਕ ਵਲੋਂ ਸਾਲ 2026 ਲਈ ਕੈਨੇਡਾ ’ਚ ‘ਮੋਸਟ ਪਾਵਰਫੁੱਲ ਟਾਪ 100 ਵੂਮੈਨਜ਼’ ਦੇ ਸਨਮਾਨ ਲਈ ਅੱਜ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵੱਕਾਰੀ ਸਨਮਾਨ ਲਈ 5 ਪੰਜਾਬਣਾਂ ਡਾ.

ਅਜੀਤ ਡੈਸਕ 20-09-2026
ਐਬਟਸਫੋਰਡ, 19 ਸਤੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ’ਚ ਆਪੋ-ਆਪਣੇ ਖੇਤਰਾਂ ਵਿਚ ਸਫਲ ਔਰਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਵੂਮੈਨਜ਼ ਐਗਜ਼ੀਕਿਊਟਿਵ ਨੈੱਟਵਰਕ ਵਲੋਂ ਸਾਲ 2026 ਲਈ ਕੈਨੇਡਾ ’ਚ ‘ਮੋਸਟ ਪਾਵਰਫੁੱਲ ਟਾਪ 100 ਵੂਮੈਨਜ਼’ ਦੇ ਸਨਮਾਨ ਲਈ ਅੱਜ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵੱਕਾਰੀ ਸਨਮਾਨ ਲਈ 5 ਪੰਜਾਬਣਾਂ ਡਾ. ਰਾਜਿੰਦਰ ਕੌਰ ਅਟਵਾਲ, ਗੁਰਪ੍ਰੀਤ ਕੌਰ ਬੈਂਸ, ਕਰੀਨਾ ਸਿੱਧੂ, ਗੁਰਵੀਰ ਕੌਰ ਬੈਂਸ ਅਤੇ ਮੈਂਡੀ ਭੁੱਲਰ ਵੀ ਚੁਣੀਆਂ ਗਈਆਂ ਹਨ। ਸੰਸਥਾ ਵਲੋਂ ਇਹ ਸਨਮਾਨ ਹਰ ਸਾਲ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਮਾਜ ਸੇਵਾ ਦੇ ਖੇਤਰ ਅਤੇ ਔਰਤਾਂ ਦੀ ਭਲਾਈ ਵਿਚ ਅਹਿਮ ਯੋਗਦਾਨ ਪਾਇਆ ਹੋਵੇ। ਫਿਜ਼ੀਸ਼ੀਅਨ ਵਜੋਂ ਸੇਵਾਵਾਂ ਨਿਭਾਅ ਰਹੀ ਡਾਕਟਰ ਰਾਜਿੰਦਰ ਕੌਰ ਅਟਵਾਲ ਵੂਮੈਨ ਸਟੈਮ ਮੈਂਟਰਸ਼ਿਪ ਦੀ ਸੰਸਥਾਪਕ ਤੇ ਸੀ.ਈ.ਓ. ਹੈ। ਗੁਰਪ੍ਰੀਤ ਕੌਰ ਬੈਂਸ ਸੈਕੰਡਰੀ ਸਕੂਲ ਦੀ ਅਧਿਆਪਕਾ ਹੈ ਤੇ ਐਲ.ਏ. ਮੈਥਸਨਜ਼ ਸੈਕੰਡਰੀ ਸਕੂਲ ਦੇ ਭਾਸ਼ਾ ਵਿਭਾਗ ਦੀ ਮੁਖੀ ਹੈ, ਜਦਕਿ ਕਰੀਨਾ ਸਿੱਧੂ ਮੂਮੈਂਟਮ ਫਾਈਨਾਂਸ਼ੀਅਲ ਸਰਵਿਸਿਜ਼ ਗਰੁੱਪ ਦੀ ਮੁੱਖ ਤਕਨੀਕੀ ਅਧਿਕਾਰੀ ਹੈ। ਗੁਰਵੀਰ ਕੌਰ ਬੈਂਸ ਅਲਟਰਾਨੈਟ ਸਲੂਸ਼ਨਜ਼ ਗਰੁੱਪ ਬਿਜ਼ਨੈਸ ਮੈਨੇਜਮੈਂਟ ਦੀ ਡਾਇਰੈਕਟਰ ਹੈ। ਮੈਂਡੀ ਭੁੱਲਰ ਲੁਲੂਲੀਮਨ ਕੰਪਨੀ ਦੀ ਨੀਤੀ ਤੇ ਸਲਾਹਕਾਰ ਡਾਇਰੈਕਟਰ ਹੈ। ਸਨਮਾਨ ਸਮਾਗਮ 26 ਨਵੰਬਰ ਨੂੰ ਹੋਵੇਗਾ।
ਪਿਛਲੀ ਖ਼ਬਰ ਕਬੱਡੀ ਖਿਡਾਰੀ ਸਹਿਰਾਵਤ ਨੇ ਤੂਰ ਦੀ ਥਾਂ ਝੰਡਾ - ਬਰਦਾਰ ਵਜੋਂ ਸੰਭਾਲੀ ਜ਼ਿੰਮੇਵਾਰੀ ਅਗਲੀ ਖ਼ਬਰ ਦੀਪਿਕਾ ਪਾਦੂਕੋਨ-ਰਣਵੀਰ ਸਿੰਘ ਦੂਜੀ ਵਾਰ ਬਣੇ ਮਾਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।