25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਲਈ 27 ਸਤੰਬਰ ਨੂੰ ਪੈਣਗੀਆਂ ਵੋਟਾਂ

ਲੈਸਟਰ (ਇੰਗਲੈਂਡ), 24 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦੀ 27 ਸਤੰਬਰ ਨੂੰ ਹੋਣ ਜਾ ਰਹੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਦੀ ਤਾਰੀਖ ਨੇੜੇ ਆਉਣ ਦੇ ਨਾਲ ਹੀ ਸ਼ੇਰ ਸੰਗਤ ਗਰੁੱਪ ਦੇ ਉਮੀਦਵਾਰਾਂ ਅਤੇ ਸਮਰਥਕਾਂ ਵੱਲੋਂ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਅਜੀਤ ਡੈਸਕ 25-09-2026
ਲੈਸਟਰ (ਇੰਗਲੈਂਡ), 24 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦੀ 27 ਸਤੰਬਰ ਨੂੰ ਹੋਣ ਜਾ ਰਹੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਦੀ ਤਾਰੀਖ ਨੇੜੇ ਆਉਣ ਦੇ ਨਾਲ ਹੀ ਸ਼ੇਰ ਸੰਗਤ ਗਰੁੱਪ ਦੇ ਉਮੀਦਵਾਰਾਂ ਅਤੇ ਸਮਰਥਕਾਂ ਵੱਲੋਂ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਨਾ ਚੌਣਾ ਦੌਰਾਨ ਸੇਰ ਸੰਗਤ ਗਰੁੱਪ ਦੇ ਉਮੀਦਵਾਰਾ ਦਾ ਮੁਕਾਬਲਾ ਸਰਬੱਤ ਦਾ ਭਲਾ ਗਰੁੱਪ ਦੇ ਉਮੀਦਵਾਰਾ ਨਾਲ ਹੋਣ ਜਾ ਰਿਹਾ ਹੈ, ਇਸੇ ਦੌਰਾਨ ਤੀਰ ਗਰੁੱਪ ਵੱਲੋਂ ਸ਼ੇਰ ਸੰਗਤ ਗਰੁੱਪ ਦੇ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤੇ ਜਾਣ ਨਾਲ ਚੋਣ ਪ੍ਰਚਾਰ ਦੀਆਂ ਸਰਗਰਮੀਆਂ ਵਿਚ ਹੋਰ ਤੇਜ਼ੀ ਆਈ ਹੈ। ਇਲੈਕਸ਼ਨ ਬੋਰਡ ਵੱਲੋਂ ਜਾਰੀ ਚੋਣ ਸੂਚਨਾ ਅਨੁਸਾਰ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਾਂ ਐਤਵਾਰ, 27 ਸਤੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ, ਅਤੇ ਉਸੇ ਦਿਨ ਦੇਰ ਸਾਮ ਨਤੀਜੇ ਐਲਾਨੇ ਜਾਣਗੇ, ਸ਼ੇਰ ਸੰਗਤ ਗਰੁੱਪ ਵੱਲੋਂ ਵੱਖ-ਵੱਖ ਅਹੁਦਿਆਂ ਲਈ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਹਨ। ਪ੍ਰਧਾਨ ਦੇ ਅਹੁਦੇ ਲਈ ਗੁਰਨਾਮ ਸਿੰਘ ਰੂਪੋਵਾਲ ਉਮੀਦਵਾਰ ਹਨ, ਜਦਕਿ ਮੀਤ ਪ੍ਰਧਾਨ ਲਈ ਜਸਬੀਰ ਸਿੰਘ ਬੈਂਸ, ਜਨਰਲ ਸਕੱਤਰ ਲਈ ਜਸਪਾਲ ਸਿੰਘ ਕੰਗ, ਸਹਾਇਕ ਜਨਰਲ ਸਕੱਤਰ ਲਈ ਜਸਵਿੰਦਰ ਸਿੰਘ, ਵਿੱਤ ਸਕੱਤਰ ਲਈ ਸੋਹਣ ਸਿੰਘ ਪੁਰੇਵਾਲ ਅਤੇ ਸਹਾਇਕ ਵਿੱਤ ਸਕੱਤਰ ਲਈ ਜੀਤ ਸਿੰਘ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਸਟੇਜ ਸਕੱਤਰ ਲਈ ਰਸ਼ਮਿੰਦਰ ਸਿੰਘ, ਸਹਾਇਕ ਸਟੇਜ ਸਕੱਤਰ ਲਈ ਹਰਦੀਪ ਸਿੰਘ, ਸਿੱਖਿਆ ਸਕੱਤਰ ਲਈ ਹਰਪਾਲ ਸਿੰਘ ਦਿਓਲ, ਮੇਨਟੇਨੈਂਸ ਸਕੱਤਰ ਲਈ ਗੁਰਪ੍ਰੀਤ ਸਿੰਘ, ਸਟੋਰ ਅਤੇ ਕਿਚਨ ਸਕੱਤਰ ਲਈ ਕੇਵਲ ਸਿੰਘ, ਲਾਇਬ੍ਰੇਰੀਅਨ ਲਈ ਪਰਮਜੀਤ ਸਿੰਘ ਅਤੇ ਖੇਡ ਸਕੱਤਰ ਲਈ ਹਰਪ੍ਰੀਤ ਸਿੰਘ ਮੋਗਾ ਸ਼ੇਰ ਸੰਗਤ ਗਰੁੱਪ ਵੱਲੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਤੋਂ ਇਲਾਵਾ ਮੈਂਬਰਾਂ ਦੇ ਅਹੁਦਿਆਂ ਲਈ ਦਲਜੀਤ ਸਿੰਘ ਰਾਏ, ਇਕਬਾਲ ਸਿੰਘ, ਕਰਮਜੀਤ ਕੌਰ ਅਤੇ ਕੁਲਦੀਪ ਸਿੰਘ ਚਹੇੜੂ ਚੋਣ ਮੈਦਾਨ ਵਿਚ ਹਨ। ਸ਼ੇਰ ਸੰਗਤ ਗਰੁੱਪ ਵੱਲੋਂ ਚੋਣ ਪ੍ਰਚਾਰ ਨੂੰ ਘਰ-ਘਰ ਪਹੁੰਚਾਉਣ ਲਈ ਉਮੀਦਵਾਰਾਂ ਅਤੇ ਸਮਰਥਕਾਂ ਦੀਆਂ ਟੀਮਾਂ ਵੱਲੋਂ ਲੈਸਟਰ ਦੇ ਵੱਖ-ਵੱਖ ਇਲਾਕਿਆਂ ਵਿਚ ਵੋਟਰਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਉਮੀਦਵਾਰ ਵੋਟਰਾਂ ਨਾਲ ਸਿੱਧੀ ਗੱਲਬਾਤ ਕਰਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਸਬੰਧੀ ਆਪਣੇ ਵਿਚਾਰ ਅਤੇ ਤਰਜੀਹਾਂ ਉਨ੍ਹਾਂ ਸਾਹਮਣੇ ਰੱਖ ਰਹੇ ਹਨ। ਗਰੁੱਪ ਵੱਲੋਂ ਸੰਗਤ ਨੂੰ 27 ਸਤੰਬਰ ਨੂੰ ਵੋਟਿੰਗ ਵਿਚ ਹਿੱਸਾ ਲੈਣ ਦੇ ਨਾਲ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਹੋਏ ਸਮਝੋਤੇ ਮੁਤਬਿਕ ਤੀਰ ਗਰੁੱਪ ਵੱਲੋਂ ਸ਼ੇਰ ਸੰਗਤ ਗਰੁੱਪ ਦੇ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ ਤੀਰ ਗਰੁੱਪ ਵੱਲੋਂ ਹਮਾਇਤ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਉਸ ਨਾਲ ਜੁੜੇ ਸਮਰਥਕਾਂ ਵੱਲੋਂ ਵੀ ਸ਼ੇਰ ਸੰਗਤ ਗਰੁੱਪ ਦੇ ਉਮੀਦਵਾਰਾਂ ਦੇ ਹੱਕ ਵਿਚ ਸੰਗਤ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਦੋਵਾਂ ਗਰੁੱਪਾਂ ਨਾਲ ਜੁੜੇ ਸਮਰਥਕਾਂ ਦੀਆਂ ਸਰਗਰਮੀਆਂ ਕਾਰਨ ਚੋਣ ਤੋਂ ਪਹਿਲਾਂ ਦੇ ਆਖ਼ਰੀ ਦਿਨਾਂ ਦੌਰਾਨ ਘਰ-ਘਰ ਸੰਪਰਕ ਮੁਹਿੰਮ ਵਿਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਸ਼ੇਰ ਸੰਗਤ ਗਰੁੱਪ ਦੇ ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਮੁਲਾਕਾਤਾਂ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ, ਸੰਗਤ ਨਾਲ ਤਾਲਮੇਲ ਬਣਾਈ ਰੱਖਣ ਅਤੇ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਵੱਖ-ਵੱਖ ਸੇਵਾਵਾਂ ਤੇ ਪ੍ਰਬੰਧਕੀ ਮਾਮਲਿਆਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਉਮੀਦਵਾਰਾਂ ਵੱਲੋਂ ਸੰਗਤ ਨੂੰ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਚੋਣ ਵਾਲੇ ਦਿਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਤੀਰ ਗਰੁੱਪ ਵੱਲੋਂ ਦਿੱਤੀ ਗਈ ਹਮਾਇਤ ਦਿੱਤੇ ਜਾਣ ਕਾਰਨ ਸੇਰ ਸੰਗਤ ਗਰੁੱਪ ਦੇ ਉਮੀਦਵਾਰਾ ਦੀ ਸਥਿਤੀ ਮਜਬੂਤ ਹੁੰਦੀ ਦਿਖਾਈ ਦੇ ਰਹੀ ਹੈ, ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਲੈਸਟਰ ਦੀ ਸਿੱਖ ਸੰਗਤ ਵਿਚ ਵੀ ਦਿਲਚਸਪੀ ਬਣੀ ਹੋਈ ਹੈ। ਚੋਣ ਮੈਦਾਨ ਵਿਚ ਉਤਰੇ ਉਮੀਦਵਾਰਾਂ ਵੱਲੋਂ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਕਰਨ ਲਈ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ। ਆਉਣ ਵਾਲੇ ਦਿਨਾਂ ਵਿਚ ਵੀ ਸ਼ੇਰ ਸੰਗਤ ਗਰੁੱਪ ਵੱਲੋਂ ਆਪਣੀ ਘਰ-ਘਰ ਸੰਪਰਕ ਮੁਹਿੰਮ ਜਾਰੀ ਰੱਖੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਹੁਣ 27 ਸਤੰਬਰ ਨੂੰ ਗੁਰਦੁਆਰਾ ਸਾਹਿਬ ਦੇ ਯੋਗ ਵੋਟਰ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਕੇ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਅਹੁਦਿਆਂ ਲਈ ਆਪਣੇ ਨੁਮਾਇੰਦਿਆਂ ਦੀ ਚੋਣ ਕਰਨਗੇ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਸੰਗਤ ਵੱਲੋਂ ਪਾਈਆਂ ਵੋਟਾਂ ਹੀ ਚੋਣ ਦਾ ਫ਼ੈਸਲਾ ਕਰਨਗੀਆਂ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸੰਨ ਸਾਹਿਬ ਬਾਸਰਕੇ ਗਿੱਲ ਵਿਖੇ ਸਾਲਾਨਾ ਚੁਰਾਸੀ ਕੱਟ ਜੋੜ ਮੇਲਾ 25 ਤੇ 26 ਨੂੰ ਸ਼ਰਧਾ ਨਾਲ ਮਨਾਇਆ ਜਾਵ... ਅਗਲੀ ਖ਼ਬਰ ਪੰਜਾਬੀ ਨੌਜਵਾਨ ਨੇ ਜਿੱਤੇ ਚਾਰ ਤਮਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।