ਸਰੀ ਸਿਟੀ ਕੌਂਸਲ ਚੋਣਾਂ: ਕੰਸਰਵੇਟਿਵ ਦੇ ਉਮੀਦਵਾਰਾਂ ਵਲੋਂ ਸਰੀ ‘ਚ ਕਰਵਾਈ ਗਈ ਚੋਣ ਰੈਲੀ ਦੌਰਾਨ ਵੱਡੀ ਗਿਣਤੀ ‘ਚ ਸਮਰਥਕਾਂ ਨੇ ਸ਼ਿਰਕਤ ਕੀਤੀ
ਵੈਨਕੂਵਰ, 1 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ਦੇ ਨਿਰਧਾਰਤ ਦਿਨ ਵਿਚ ਹੁਣ ਚੋਣਵੇਂ ਦਿਨ ਬਾਕੀ ਰਹਿ ਗਏ ਹਨ ਵੱਖ-ਵੱਖ ਸਲੇਟਾਂ (ਸਿਆਸੀ ਧੜਿਆਂ) ਦੇ ਉਮੀਦਵਾਰਾਂ ਵਲੋਂ ਆਪੋ ਆਪਣੀ ਸਫਲਤਾ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦਿਆਂ ਆਪਣੀ ਸਫਲਤਾ ਲਈ ਸਿਆਸੀ ਗਤੀਵਿਧੀਆਂ ਅਤੇ ਚੋਣ ਰੈਲੀਆਂ ਕੀਤੇ ਜਾਣ ਦਾ ਸਿਲਸਿਲਾ ਪੂਰੇ ਜ਼ੋਰਾਂ ’ਤੇ ਹੈ। ਇਸੇ ਕੜੀ ਤਹਿਤ ਸਰੀ ਦੇ ਪਾਇਲ ਬਿਜਨਸ ਸੈਂਟਰ ‘ਚ ਸਥਿਤ ਇੰਪ੍ਰੈਸ ਬੈਂਕੁਟ ਹਾਲ ਵਿੱਚ ਕੰਸਰਵੇਟਿਵ ਸਲੇਟ ਦੇ ਉਮੀਦਵਾਰਾਂ ਵਲੋਂ ਇੱਕ ਭਰਵੀ ਚੋਣ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਉਨਾਂ ਦੇ ਸਮਰਥਕਾਂ ਅਤੇ ਸਹਿਯੋਗੀਆਂ ਨੇ ਸ਼ਿਰਕਤ ਕੀਤੀ।
ਵੈਨਕੂਵਰ, 1 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ਦੇ ਨਿਰਧਾਰਤ ਦਿਨ ਵਿਚ ਹੁਣ ਚੋਣਵੇਂ ਦਿਨ ਬਾਕੀ ਰਹਿ ਗਏ ਹਨ ਵੱਖ-ਵੱਖ ਸਲੇਟਾਂ (ਸਿਆਸੀ ਧੜਿਆਂ) ਦੇ ਉਮੀਦਵਾਰਾਂ ਵਲੋਂ ਆਪੋ ਆਪਣੀ ਸਫਲਤਾ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦਿਆਂ ਆਪਣੀ ਸਫਲਤਾ ਲਈ ਸਿਆਸੀ ਗਤੀਵਿਧੀਆਂ ਅਤੇ ਚੋਣ ਰੈਲੀਆਂ ਕੀਤੇ ਜਾਣ ਦਾ ਸਿਲਸਿਲਾ ਪੂਰੇ ਜ਼ੋਰਾਂ ’ਤੇ ਹੈ। ਇਸੇ ਕੜੀ ਤਹਿਤ ਸਰੀ ਦੇ ਪਾਇਲ ਬਿਜਨਸ ਸੈਂਟਰ ‘ਚ ਸਥਿਤ ਇੰਪ੍ਰੈਸ ਬੈਂਕੁਟ ਹਾਲ ਵਿੱਚ ਕੰਸਰਵੇਟਿਵ ਸਲੇਟ ਦੇ ਉਮੀਦਵਾਰਾਂ ਵਲੋਂ ਇੱਕ ਭਰਵੀ ਚੋਣ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਉਨਾਂ ਦੇ ਸਮਰਥਕਾਂ ਅਤੇ ਸਹਿਯੋਗੀਆਂ ਨੇ ਸ਼ਿਰਕਤ ਕੀਤੀ। ਇਸ ਚੋਣ ਰੈਲੀ ਵਾਲੇ ਖਚਾ-ਖੱਚ ਭਰੇ ਬੈਂਕੁਟ ਹਾਲ ‘ਚ ਮੌਜੂਦ ਵੱਡੇ ਜਨਤਕ ਇਕੱਠ ਦੌਰਾਨ ਜਿੱਥੇ ਕਿ ਕੰਸਰਵੇਟਿਵ ਪਾਰਟੀ ਦੇ ਕੌਂਸਲਰ ਉਮੀਦਵਾਰਾਂ ਨੇ ਆਪੋ ਆਪਣੀਆਂ ਤਕਰੀਰਾਂ ਦੌਰਾਨ ਵੋਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ, ਉਥੇ ਕੰਸਰਵੇਟਿਵ ਪਾਰਟੀ ਵਲੋਂ ਮੇਅਰ ਦੇ ਅਹੁਦੇ ਦੇ ਉਮੀਦਵਾਰ ਪੰਜਾਬੀ ਨੌਜਵਾਨ ਵਕੀਲ ਹੋਨਵੀਰ ਰੰਧਾਵਾ ਨੇ ਆਪਣੀ ਸੰਖੇਪ ਤਕਰੀਰ ਦੌਰਾਨ ਸਰੀ ਸਿਟੀ ਤੇ ਕਾਬਜ ਰਹੀਆਂ ਪਿਛਲੀਆਂ ਪਾਰਟੀ ਦੇ ਆਗੂਆਂ ਵਲੋਂ ਲਏ ਗਏ ਲੋਕ ਵਿਰੋਧੀ ਫੈਸਲਿਆਂ ਦੀ ਆਲੋਚਨਾ ਕਰਦਿਆਂ ਇਸ ਵਾਰ ਉਨਾਂ ਦੀ ਸਲੇਟ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਆਪਣੀ ਤਕਰੀਰ ਦੌਰਾਨ ਉੱਥੇ ਮੌਜੂਦ ਵੋਟਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਬੜੇ ਹੀ ਦਲੀਲ ਪੂਰਵਕ ਤਰੀਕੇ ਨਾਲ ਜਨਤਕ ਟੈਕਸ ਨੂੰ ਬਚਾਅ ਕੇ ਆਮ ਲੋਕਾਂ ਦੀ ਸਹੂਲਤਾਂ ਲਈ ਵਰਤਣ ਸਬੰਧੀ ਨੁਕਤੇ ਸਾਂਝੇ ਕੀਤੇ ਆਪਣੇ ਚੋਣ ਵਾਅਦਿਆਂ ਵਿੱਚ ਉਨਾਂ ਵਲੋਂ ਸਰੀ ਵਿੱਚ ਕਤਲੋਗਾਰਤ ਅਤੇ ਲੁੱਟ ਖੋਹ ਦੀਆਂ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ, ਕਾਰੋਬਾਰੀਆਂ ਅਤੇ ਬਿਲਡਰਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ,ਬਜ਼ੁਰਗਾਂ ਲਈ ਵਾਸ਼ਰੂਮ ਬਣਾਉਣ, ਜਿੱਤੇ ਹੋਏ ਕੌਂਸਲਰਾਂ ਨੂੰ ਆਮ ਲੋਕਾਂ ਪ੍ਰਤੀ ਜਵਾਬਦੇ ਬਣਾਉਣ ਦਾ ਵੀ ਜ਼ਿਕਰ ਕੀਤਾ।ਇਸ ਮੌਕੇ ਕੌਂਸਲਰ ਉਮੀਦਵਾਰ ਹਰਕੀਰਤ ਸੰਧੂ, ਰਿਕੀ ਬਾਜਵਾ,ਕੋਰਡਰ ਪੁਲਰ,ਮੰਨੂ ਸ਼ਰਮਾ,ਜੇਵਡ ਮਹਿਨਾਜ,ਕੈਲਵਨ ਵੰਡਰ ਪਲੋਗ,ਡੋਨਾਂ ਵੂਅ ਅਤੇ ਕਾਰਲੋਜ ਡੈਨਬੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਗੈਰੀ ਥਿੰਦ,ਮਨਦੀਪ,ਰਾਜਦੀਪ, ਸੁਖਮਨ ਸੰਧੂ,ਮਨਜੀਤ ਸਿੰਘ,ਜੈਸੀ ਗਰੇਵਾਲ, ਤੇਜਿੰਦਰ, ਕੈਵਿਨ ਆਦਿ ਪਤਵੰਤੇ ਵੀ ਮੌਜੂਦ ਸਨ। ਚੋਣ ਰੈਲੀ ਦੇ ਅਖੀਰ ‘ਚ ਉੱਘੇ ਪੰਜਾਬੀ ਗਾਇਕਾਂ ਬੰਨੀ ਜੋਹਲ,ਸੰਦੀਪ ਬਰਾੜ,ਸੁਰਿੰਦਰ ਭਲਵਾਨ (ਰਕਬਾ) ਅਤੇ ਨਰਿੰਦਰ ਡੰਡੇਵਾਲ ਵਲੋਂ ਆਪਣੇ ਚੋਣਵੇਂ ਗੀਤਾਂ ਦੀ ਕੀਤੀ ਗਈ ਪੇਸ਼ਕਾਰੀ ਵੀ ਬਾ-ਕਮਾਲ ਸੀ।