26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬਰਤਾਨੀਆ ’ ਚ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਵਕੀਲ ਨੂੰ ਜ਼ਮਾਨਤ

ਲੰਡਨ, 26 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਜਬਰ ਜਨਾਹ ਤੇ ਜਿਨਸੀ ਹਮਲਿਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤ ਦੇ ਉੱਘੇ ਵਕੀਲ ਵਿਜੇ ਅਗਰਵਾਲ ਨੂੰ ਲੰਡਨ ਦੀ ਸਾਊਥਵਾਰਕ ਕਰਾਊਨ ਕੋਰਟ ਨੇ ਮੁਕੱਦਮੇ ਦੀ ਸੁਣਵਾਈ ਤੱਕ ਸਖ਼ਤ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਹੈ। ਜੱਜ ਡੇਵਿਡ ਟੌਮਲਿਨਸਨ ਨੇ 57 ਸਾਲਾ ਅਗਰਵਾਲ ਤੇ ਇਸੇ ਮਾਮਲੇ ਵਿਚ ਸਹਿ-ਮੁਲਜ਼ਮ ਉਨ੍ਹਾਂ ਦੀ 41 ਸਾਲਾ ਸਹਾਇਕ ਮਨਪ੍ਰੀਤ ਕੌਰ ਦੀਆਂ ਜ਼ਮਾਨਤ ਅਰਜ਼ੀਆਂ ਮਨਜ਼ੂਰ ਕਰ ਲਈਆਂ।

ਅਜੀਤ ਡੈਸਕ 27-11-2026
ਲੰਡਨ, 26 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਜਬਰ ਜਨਾਹ ਤੇ ਜਿਨਸੀ ਹਮਲਿਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤ ਦੇ ਉੱਘੇ ਵਕੀਲ ਵਿਜੇ ਅਗਰਵਾਲ ਨੂੰ ਲੰਡਨ ਦੀ ਸਾਊਥਵਾਰਕ ਕਰਾਊਨ ਕੋਰਟ ਨੇ ਮੁਕੱਦਮੇ ਦੀ ਸੁਣਵਾਈ ਤੱਕ ਸਖ਼ਤ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਹੈ। ਜੱਜ ਡੇਵਿਡ ਟੌਮਲਿਨਸਨ ਨੇ 57 ਸਾਲਾ ਅਗਰਵਾਲ ਤੇ ਇਸੇ ਮਾਮਲੇ ਵਿਚ ਸਹਿ-ਮੁਲਜ਼ਮ ਉਨ੍ਹਾਂ ਦੀ 41 ਸਾਲਾ ਸਹਾਇਕ ਮਨਪ੍ਰੀਤ ਕੌਰ ਦੀਆਂ ਜ਼ਮਾਨਤ ਅਰਜ਼ੀਆਂ ਮਨਜ਼ੂਰ ਕਰ ਲਈਆਂ। ਅਗਰਵਾਲ ਨੂੰ 5 ਲੱਖ ਪੌਂਡ ਦੀ ਜ਼ਮਾਨਤੀ ਰਕਮ, ਇਲੈਕਟ੍ਰਾਨਿਕ ਟੈਗ ਰਾਹੀਂ ਨਿਗਰਾਨੀ ਤੇ ਬਰਤਾਨੀਆ ਨਾ ਛੱਡਣ ਦੀਆਂ ਸ਼ਰਤਾਂ ਤਹਿਤ ਜ਼ਮਾਨਤ ਦਿੱਤੀ ਗਈ ਹੈ। ਦੋਵਾਂ ਦੇ ਪਾਸਪੋਰਟ ਪੁਲਿਸ ਕੋਲ ਜਮ੍ਹਾਂ ਹਨ। ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਨੇ ਦੋਵਾਂ ਦੇ ਦੇਸ਼ ਛੱਡ ਕੇ ਜਾਣ ਦੇ ਖ਼ਦਸ਼ੇ ਕਾਰਨ ਜ਼ਮਾਨਤ ਦਾ ਵਿਰੋਧ ਕੀਤਾ ਸੀ। ਵਿਜੇ ਅਗਰਵਾਲ ਅਤੇ ਮਨਪ੍ਰੀਤ ਕੌਰ ਨੂੰ ਮੈਟਰੋਪੋਲੀਟਨ ਪੁਲਿਸ ਨੇ 11 ਅਗਸਤ ਨੂੰ ਲੰਡਨ ਦੇ ਮੇਅਫੇਅਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਅਗਰਵਾਲ ਖ਼ਿਲਾਫ਼ ਜਬਰ ਜਨਾਹ ਦਾ ਇਕ ਤੇ ਜਿਨਸੀ ਹਮਲਿਆਂ ਦੇ ਤਿੰਨ ਦੋਸ਼ ਹਨ। ਬਚਾਅ ਪੱਖ ਦੇ ਵਕੀਲ ਨੇ ਜਬਰ ਜਨਾਹ ਦੇ ਦੋਸ਼ ਸਬੰਧੀ ਸਹਿਮਤੀ ਨਾਲ ਸਰੀਰਕ ਸਬੰਧ ਬਣਾਏ ਜਾਣ ਦੀ ਦਲੀਲ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਵਕੀਲ ਵਿਜੇ ਅਗਰਵਾਲ ਭਾਰਤ ਵਿਚ ਮੇਹੁਲ ਚੋਕਸੀ, ਨੀਰਵ ਮੋਦੀ ਅਤੇ ਚੰਦਾ ਕੋਚਰ ਵਰਗੀਆਂ ਚਰਚਿਤ ਸ਼ਖ਼ਸੀਅਤਾਂ ਦੇ ਵਕੀਲ ਰਹਿ ਚੁੱਕੇ ਹਨ। ਮੁਕੱਦਮੇ ਦੀ ਸੁਣਵਾਈ 15 ਮਾਰਚ 2027 ਤੋਂ ਸ਼ੁਰੂ ਹੋਣੀ ਹੈ, ਜੋ ਲਗਭਗ ਚਾਰ ਹਫ਼ਤੇ ਚੱਲਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਜਹਾਜ਼ ਹਾਦਸੇ ’ ਚ 2 ਪਰਿਵਾਰਾਂ ਦੇ 6 ਜੀਆਂ ਦੀ ਮੌਤ ਅਗਲੀ ਖ਼ਬਰ ਗਲਾਸਗੋ ’ ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।