ਬਰਤਾਨੀਆ ਦੀ ਪ੍ਰਸਿੱਧ ਪ੍ਰਚੂਨ ਕੰਪਨੀ ਪੌਂਡਲੈਂਡ ਆਰਥਿਕ ਸੰਕਟ ’ ਚ 11 ਹਜ਼ਾਰ ਨੌਕਰੀਆਂ ਖ਼ਤਰੇ ’ ਚ
ਲੈਸਟਰ (ਇੰਗਲੈਂਡ), 26 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ’ਚ ਸਸਤੀਆਂ ਘਰੇਲੂ ਵਸਤਾਂ ਵੇਚਣ ਲਈ ਮਸ਼ਹੂਰ ਪ੍ਰਚੂਨ ਕੰਪਨੀ ਪੌਂਡਲੈਂਡ ਗੰਭੀਰ ਆਰਥਿਕ ਸੰਕਟ ਕਾਰਨ ਪ੍ਰਸ਼ਾਸਕਾਂ ਦੇ ਹਵਾਲੇ ਹੋ ਗਈ ਹੈ, ਜਿਸ ਕਾਰਨ ਦੇਸ਼ ਭਰ ’ਚ ਕੰਪਨੀ ਦੇ ਕਰੀਬ 600 ਸਟੋਰਾਂ ਅਤੇ ਵਾਲਸਾਲ ਸਥਿਤ ਮੁੱਖ ਦਫ਼ਤਰ ਦੇ 11 ਹਜ਼ਾਰ ਮੁਲਾਜ਼ਮਾਂ ਦੀਆਂ ਨੌਕਰੀਆਂ ਖ਼ਤਰੇ ’ਚ ਪੈ ਗਈਆਂ ਹਨ। ਕੰਪਨੀ ਦੇ ਮੌਜੂਦਾ ਅਮਰੀਕੀ ਮਾਲਕ ਗੋਰਡਨ ਬ੍ਰਦਰਜ਼ ਵਲੋਂ ਕੰਪਨੀ ਦੀ ਵਿਕਰੀ ਸਬੰਧੀ ਸਮਝੌਤਾ ਕਰਨ ’ਚ ਅਸਫ਼ਲ ਰਹਿਣ ਉਪਰੰਤ ਬੁੱਧਵਾਰ ਨੂੰ ਇਸ ਨੂੰ ਪ੍ਰਸ਼ਾਸਕਾਂ ਦੇ ਹਵਾਲੇ ਕਰਨ ਦਾ ਐਲਾਨ ਕੀਤਾ ਗਿਆ।
ਲੈਸਟਰ (ਇੰਗਲੈਂਡ), 26 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ’ਚ ਸਸਤੀਆਂ ਘਰੇਲੂ ਵਸਤਾਂ ਵੇਚਣ ਲਈ ਮਸ਼ਹੂਰ ਪ੍ਰਚੂਨ ਕੰਪਨੀ ਪੌਂਡਲੈਂਡ ਗੰਭੀਰ ਆਰਥਿਕ ਸੰਕਟ ਕਾਰਨ ਪ੍ਰਸ਼ਾਸਕਾਂ ਦੇ ਹਵਾਲੇ ਹੋ ਗਈ ਹੈ, ਜਿਸ ਕਾਰਨ ਦੇਸ਼ ਭਰ ’ਚ ਕੰਪਨੀ ਦੇ ਕਰੀਬ 600 ਸਟੋਰਾਂ ਅਤੇ ਵਾਲਸਾਲ ਸਥਿਤ ਮੁੱਖ ਦਫ਼ਤਰ ਦੇ 11 ਹਜ਼ਾਰ ਮੁਲਾਜ਼ਮਾਂ ਦੀਆਂ ਨੌਕਰੀਆਂ ਖ਼ਤਰੇ ’ਚ ਪੈ ਗਈਆਂ ਹਨ। ਕੰਪਨੀ ਦੇ ਮੌਜੂਦਾ ਅਮਰੀਕੀ ਮਾਲਕ ਗੋਰਡਨ ਬ੍ਰਦਰਜ਼ ਵਲੋਂ ਕੰਪਨੀ ਦੀ ਵਿਕਰੀ ਸਬੰਧੀ ਸਮਝੌਤਾ ਕਰਨ ’ਚ ਅਸਫ਼ਲ ਰਹਿਣ ਉਪਰੰਤ ਬੁੱਧਵਾਰ ਨੂੰ ਇਸ ਨੂੰ ਪ੍ਰਸ਼ਾਸਕਾਂ ਦੇ ਹਵਾਲੇ ਕਰਨ ਦਾ ਐਲਾਨ ਕੀਤਾ ਗਿਆ। ਕਰੀਬ 36 ਸਾਲ ਪਹਿਲਾਂ ਵਾਲਸਾਲ ਵਿਖੇ ਇਕ ਦਫ਼ਤਰ ਤੋਂ ਪੌਂਡਲੈਂਡ ਦੀ ਸਥਾਪਨਾ ਕਰਨ ਵਾਲੇ ਸਟੀਵ ਸਮਿੱਥ, ਜੋ ਹੁਣ ਸ਼ਰਾਪਸ਼ਾਇਰ ਵਿਖੇ ਰਹਿੰਦੇ ਹਨ, ਨੇ ਕੰਪਨੀ ਦੀ ਮੌਜੂਦਾ ਹਾਲਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸੰਕਟ ਨੂੰ ਟਾਲਿਆ ਜਾ ਸਕਦਾ ਸੀ ਅਤੇ ਕੰਪਨੀ ਨੂੰ ਖ਼ਰੀਦਣ ਦੇ ਚਾਹਵਾਨ ਗੰਭੀਰ ਖ਼ਰੀਦਦਾਰਾਂ ਦੀ ਮੌਜੂਦਗੀ ਦੇ ਬਾਵਜੂਦ ਕੋਈ ਸਮਝੌਤਾ ਨਾ ਹੋਣਾ ਹੈਰਾਨੀਜਨਕ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਗੋਰਡਨ ਬ੍ਰਦਰਜ਼ ਵਲੋਂ ਖ਼ਰੀਦਦਾਰਾਂ ਦੀ ਪੇਸ਼ਕਸ਼ ਨਾਲੋਂ ਵਧੇਰੇ ਰਕਮ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਅਜੇ ਵੀ ਕੰਪਨੀ ਨੂੰ ਬਚਾਉਣ ਅਤੇ ਹਜ਼ਾਰਾਂ ਮੁਲਾਜ਼ਮਾਂ ਦੀਆਂ ਨੌਕਰੀਆਂ ਬਰਕਰਾਰ ਰੱਖਣ ਦੀ ਸੰਭਾਵਨਾ ਹੈ। ਫ਼ਿਲਹਾਲ ਕੰਪਨੀ ਦੇ ਸਟੋਰਾਂ ’ਚ ਕਾਰੋਬਾਰ ਆਮ ਵਾਂਗ ਜਾਰੀ ਰਹੇਗਾ ਅਤ ਨਿਯੁਕਤ ਪ੍ਰਸ਼ਾਸਕਾਂ ਵਲੋਂ ਕੰਪਨੀ ਤੇ ਇਸ ਦੀਆਂ ਸੰਪਤੀਆਂ ਦੀ ਵਿਕਰੀ ਲਈ ਯਤਨ ਕੀਤੇ ਜਾਣਗੇ।