ਕਮਲ ਧਾਲੀਵਾਲ ਦਾ ਵੈਨਕੂਵਰ ਹਵਾਈ ਅੱਡੇ ’ ਤੇ ਸ਼ਾਨਦਾਰ ਸਵਾਗਤ
ਵੈਨਕੂਵਰ, 2 ਅਕਤੂਬਰ (ਮਲਕੀਤ ਸਿੰਘ)-ਇੰਗਲੈਂਡ ਨਾਲ ਸੰਬੰਧਿਤ ਉਘੇ ਕਾਂਗਰਸੀ ਆਗੂ ਕਮਲ ਧਾਲੀਵਾਲ ਆਪਣੇ ਕੈਨੇਡਾ ਦੌਰੇ ਦੌਰਾਨ ਵੈਨਕੂਵਰ ਪਹੁੰਚੇ ਵੈਨਕੂਵਰ ਕੋਮਾਂਤਰੀ ਹਵਾਈ ਅੱਡੇ ’ਤੇ ਉਨ੍ਹਾਂ ਦੇ ਹਮਾਇਤੀਆਂ ਸੁਖਦੇਵ ਸਿੰਘ ਸ਼ਾਹੀ ਸਾਬਕਾ ਸਰਪੰਚ ਖਾਨਪੁਰ ਮੁੰਡੀਆਂ, ਹਰਜੋਤ ਸਿੰਘ ਸਿੰਘ ਸੰਧੂ ਸਾਹਨੇਵਾਲ, ਮੱਖਣ ਸਿੰਘ ਰਾਣੋ, ਬਲਜਿੰਦਰ ਸੱਤਾ ਮਲੇਰਕੋਟਲਾ, ਸੁਰਿੰਦਰ ਪਾਲ ਗਰੇਵਾਲ ਤਾਜਪੁਰ, ਜੋਤ ਸੋਹੀ ਫਰਵਾਲੀ, ਅਮਨ ਗਰੇਵਾਲ ਅਹਿਮਦਗੜ੍ਹ, ਸੋਨੂ ਮਹਿਲ ਕਲਾਂ ਆਦਿ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਹਰਜੋਤ ਸਿੰਘ ਸੰਧੂ ਤੇ ਬਲਜਿੰਦਰ ਸੱਤਾ ਮੁਤਾਬਿਕ ਕਮਲ ਧਾਲੀਵਾਲ ਦੇ ਮਾਣ ਵਿਚ ਇਕ ਸਮਾਗਮ ਲੈਂਗਲੀ ਬੈਂਕੁਇਟ ਹਾਲ ਵਿਖੇ ਮਿਤੀ 4 ਅਕਤੂਬਰ ਦਿਨ ਐਤਵਾਰ ਨੂੰ ਦਪੁਹਿਰ 1 ਵਜੇ ਹੋਵੇਗਾ।
ਅਜੀਤ ਡੈਸਕ
03-10-2026