06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਕਾਟਲੈਂਡ ਦੇ ਐਬਰਡੀਨ ਸ਼ਹਿਰ ’ ਚ ਬਾਈਕਾਂ ਦੀ ਗੈਰ - ਕਾਨੂੰਨੀ ਵਰਤੋਂ ਖ਼ਿਲਾਫ਼ ਕਾਰਵਾਈ - 53 ਵਿਅਕਤੀਆਂ ’ ਤੇ ਦੋਸ਼ , 38 ਵਾਹਨ ਜ਼ਬਤ

ਗਲਾਸਗੋ, 5 ਅਕਤੂਬਰ (ਹਰਜੀਤ ਸਿੰਘ ਦੁਸਾਂਝ) - ਸਕਾਟਲੈਂਡ ਦੇ ਐਬਰਡੀਨ ਸ਼ਹਿਰ ਵਿਚ ਬਾਈਕਾਂ ਅਤੇ ਬਿਜਲੀ ਨਾਲ ਚੱਲਣ ਵਾਲੇ ਸਕੂਟਰਾਂ ਦੀ ਗ਼ੈਰਕਾਨੂੰਨੀ ਅਤੇ ਸਮਾਜ ਵਿਰੋਧੀ ਵਰਤੋਂ ਨੂੰ ਰੋਕਣ ਲਈ ਪੁਲਿਸ ਵੱਲੋਂ ਚਲਾਈ ਮੁਹਿੰਮ ਦੌਰਾਨ 53 ਵਿਅਕਤੀਆਂ ਖ਼ਿਲਾਫ਼ ਸੜਕੀ ਆਵਾਜਾਈ ਨਾਲ ਸੰਬੰਧਤ ਵੱਖ-ਵੱਖ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਇਸ ਕਾਰਵਾਈ ਦੌਰਾਨ ਕੁੱਲ 38 ਵਾਹਨ ਜ਼ਬਤ ਕੀਤੇ ਗਏ।

ਅਜੀਤ ਡੈਸਕ 06-10-2026
ਗਲਾਸਗੋ, 5 ਅਕਤੂਬਰ (ਹਰਜੀਤ ਸਿੰਘ ਦੁਸਾਂਝ) - ਸਕਾਟਲੈਂਡ ਦੇ ਐਬਰਡੀਨ ਸ਼ਹਿਰ ਵਿਚ ਬਾਈਕਾਂ ਅਤੇ ਬਿਜਲੀ ਨਾਲ ਚੱਲਣ ਵਾਲੇ ਸਕੂਟਰਾਂ ਦੀ ਗ਼ੈਰਕਾਨੂੰਨੀ ਅਤੇ ਸਮਾਜ ਵਿਰੋਧੀ ਵਰਤੋਂ ਨੂੰ ਰੋਕਣ ਲਈ ਪੁਲਿਸ ਵੱਲੋਂ ਚਲਾਈ ਮੁਹਿੰਮ ਦੌਰਾਨ 53 ਵਿਅਕਤੀਆਂ ਖ਼ਿਲਾਫ਼ ਸੜਕੀ ਆਵਾਜਾਈ ਨਾਲ ਸੰਬੰਧਤ ਵੱਖ-ਵੱਖ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਇਸ ਕਾਰਵਾਈ ਦੌਰਾਨ ਕੁੱਲ 38 ਵਾਹਨ ਜ਼ਬਤ ਕੀਤੇ ਗਏ। ਪੁਲਿਸ ਮੁਤਾਬਕ ਇਹ ਮੁਹਿੰਮ 14 ਸਤੰਬਰ ਤੋਂ 2 ਅਕਤੂਬਰ ਤੱਕ ਚਲਾਈ ਗਈ। ਇਸ ਦੌਰਾਨ ਬਿਜਲੀ ਨਾਲ ਚੱਲਣ ਵਾਲੇ ਮੋਟਰਸਾਈਕਲਾਂ, ਤਬਦੀਲੀਆਂ ਕੀਤੇ ਬਿਜਲਈ ਸਾਈਕਲਾਂ, ਬਿਜਲਈ ਸਕੂਟਰਾਂ ਅਤੇ ਪੈਟਰੋਲ ਨਾਲ ਚੱਲਣ ਵਾਲੇ ਮੋਟਰਸਾਈਕਲਾਂ ਦੀ ਗ਼ੈਰਕਾਨੂੰਨੀ ਵਰਤੋਂ ਵਿਰੁੱਧ ਕਾਰਵਾਈ ਕੀਤੀ ਗਈ। ਇਸ ਤੋਂ ਪਹਿਲਾਂ ਵੀ ਪੁਲਿਸ ਸਕਾਟਲੈਂਡ ਨੇ ਉੱਤਰ-ਪੂਰਬੀ ਇਲਾਕੇ ਵਿਚ ਅਜਿਹੇ ਵਾਹਨਾਂ ਦੀ ਖ਼ਤਰਨਾਕ ਵਰਤੋਂ ਬਾਰੇ ਚੇਤਾਵਨੀ ਦਿੱਤੀ ਸੀ। ਪੁਲਿਸ ਅਨੁਸਾਰ ਇਹ ਵਰਤਾਰਾ ਪੈਦਲ ਚੱਲਣ ਵਾਲਿਆਂ, ਹੋਰ ਵਾਹਨਾਂ ਅਤੇ ਖ਼ੁਦ ਚਾਲਕਾਂ ਲਈ ਖ਼ਤਰਾ ਬਣ ਸਕਦਾ ਹੈ।
ਪਿਛਲੀ ਖ਼ਬਰ ਵਿਰਾਸਤ ਵੈਲਫੇਅਰ ਸੁਸਾਇਟੀ ਕੈਲਗਰੀ ਵਲੋਂ ਹਰਵਿੰਦਰ ਓਹੜਪੁਰੀ ਦਾ ਸਨਮਾਨ ਅਗਲੀ ਖ਼ਬਰ ਐਡੀਲੇਡ ’ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ’ ਚ ਕਲਮ ਰਾਹੀਂ ਕੀਤੀਆਂ ਸੋਧਾਂ ਦਾ ਮਾਮਲਾ ਸਾਹਮਣੇ ਆਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।