14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਬ੍ਰਿਟਿਸ਼ ਕੋਲੰਬੀਆ ’ਚ ਵਿਧਾਨ ਸਭਾ ਚੋਣ ਲੜਨਗੇ 5 ਦਸਤਾਰਧਾਰੀ ਪੰਜਾਬੀ

ਬ੍ਰਿਟਿਸ਼ ਕੋਲੰਬੀਆ ’ਚ ਵਿਧਾਨ ਸਭਾ ਚੋਣ ਲੜਨਗੇ 5 ਦਸਤਾਰਧਾਰੀ ਪੰਜਾਬੀ

ਅਜੀਤ ਡੈਸਕ 14-10-2026

ਐਬਸਟਫੋਰਡ, 13 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਸੰਨ 1871 ’ਚ ਹੋਈਆਂ ਸਨ, ਜਿਸ ਵਿਚ 25 ਵਿਧਾਇਕ ਚੁਣੇ ਗਏ ਸਨ ਤੇ ਜ਼ਿਲ੍ਹਾ ਜਲੰਧਰ ਦੇ ਗੁਰਾਇਆ ਨੇੜਲੇ ਬੜਾ ਪਿੰਡ ਦੇ ਮਨਮੋਹਣ ਸਿੰਘ ਮੋਅ ਸਹੋਤਾ 22 ਅਕਤੂਬਰ 1986 ਨੂੰ ਬ੍ਰਿਟਿਸ਼ ਕੋਲੰਬੀਆ ’ਚ ਵਿਧਾਇਕ ਚੁਣੇ ਗਏ ਸਨ, ਜਿਨ੍ਹਾਂ ਨੂੰ ਕੈਨੇਡਾ ’ਚ ਪਹਿਲੇ ਪੰਜਾਬੀ ਵਿਧਾਇਕ ਹੋਣ ਦਾ ਮਾਣ ਪ੍ਰਾਪਤ ਹੈ। ਸੂਬੇ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ 5 ਦਸਤਾਰਧਾਰੀ ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ’ਚ 4 ਉਮੀਦਵਾਰ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਹਨ। ਇਨ੍ਹਾਂ ਚੋਣਾਂ ’ਚ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ ਤੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਪਹਿਲੇ ਦਸਤਾਰਧਾਰੀ ਵਿਧਾਇਕ ਵਜੋੋਂ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਐਡਵੋਕੇਟ ਅਮਨਦੀਪ ਸਿੰਘ ਐਨ.ਡੀ.ਪੀ. ਦੀ ਟਿਕਟ ’ਤੇ (ਵੈਨਕੂਵਰ-ਫਰੇਜ਼ਰਵਿਊ) ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਰਾਜਸਥਾਨ ਦੇ ਸਾਬਕਾ ਮੰਤਰੀ ਜਗਤਾਰ ਸਿੰਘ ਕੰਗ ਦਾ ਪੋਤਰਾ ਤੇ ਉੱਘੇ ਫਿਜੀਓਥਰੈਪਿਸਟ ਸਿਕੰਦਰ ਸਿੰਘ ਕੰਗ (ਸਰੀ-ਸਰਪਨਟਾਈਨ ਰਿਵਰ) ਤੋਂ ਨਿਊ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਹਨ, ਜਦ ਕਿ ਜਲੰਧਰ ਸ਼ਹਿਰ ਨਾਲ ਸੰਬੰਧਿਤ ਪ੍ਰਿਤਪਾਲ ਸਿੰਘ ਭਾਟੀਆ ਦਾ ਫਰਜੰਦ ਪਵਨੀਤ ਸਿੰਘ ਹੈਪੀ (ਕਲੋਨਾ-ਲੇਕ ਕੰਟਰੀ-ਕੋਲਡਸਟਰੀਮ) ਅਤੇ ਨਕੋਦਰ ਨੇੜਲੇ ਪਿੰਡ ਸਰੀਂਹ ਦੇ ਉੱਘੇ ਸਿੱਖ ਆਗੂ ਅਵਤਾਰ ਸਿੰਘ ਸੰਧੂ ਦਾ ਸਪੁੱਤਰ ਦੀਪ ਸਿੰਘ ਸੰਧੂ (ਵੈਨਕੂਰ ਫਰੇਜ਼ਰਵਿਊ) ਹਲਕੇ ਤੋਂ ਕੰਜ਼ਰੇਵੇਟਿਵ ਪਾਰਟੀ ਦੇ ਉਮੀਦਵਾਰ ਹਨ। ਜ਼ਿਲ੍ਹਾ ਲੁਧਿਆਣਾ ਦੇ ਮਲੌਦ ਨੇੜਲੇ ਪਿੰਡ ਉੱਚੀ ਦੌਦ ਦਾ ਨਾਮਵਰ ਰੀਐਲਟਰ ਗੁਰਪ੍ਰੀਤ ਸਿੰਘ ਚਾਹਲ (ਐਬਟਸਫੋਰਡ ਪੱਛਮੀ) ਤੋਂ ਸੈਂਟਰ ਬੀ ਸੀ ਪਾਰਟੀ ਦੀ ਟਿਕਟ ’ਤੇ ਪਹਿਲੀ ਵਾਰ ਚੋਣ ਮੈਦਾਨ ’ਚ  ਨਿੱਤਰੇ ਹਨ।

ਪਿਛਲੀ ਖ਼ਬਰ ਹੱਤਿਆ ਨੇ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਵਾਲੇ ਝੂਠ ਦਾ ਕੀਤਾ ਪਰਦਾਫਾਸ਼-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਦੀ ਹੱਤਿਆ ਮੰਦਭਾਗੀ-ਧਾਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।