24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਗ੍ਰਾਂਟ ਸਟੀਵਨਜ਼ ਪੁਲਿਸ ਕਮਿਸ਼ਨਰ ਨੂੰ ਪੁਲਿਸ ਫੋਰਸ ਵਲੋਂ ਭਾਵਪੂਰਨ ਵਿਦਾਇਗੀ

ਐਡੀਲੇਡ, 23 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਸਾਊਥ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੂੰ ਪੁਲਿਸ ਫੋਰਸ ਵਿਚ 44 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਐਡੀਲੇਡ ਸਥਿਤ ਪੁਲਿਸ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ‘ਗਾਰਡ ਆਫ਼ ਆਨਰ’ ਦੇ ਕੇ ਵਿਦਾਇਗੀ ਦਿੱਤੀ ਗਈ। ਉਹ 9 ਦਸੰਬਰ ਨੂੰ ਸੂਬੇ ਦੇ 37ਵੇਂ ਗਵਰਨਰ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ।

44 ਸਾਲ ਦੀ ਸੇਵਾ ਤੋਂ ਬਾਅਦ 9 ਦਸੰਬਰ ਨੂੰ ਸਾਊਥ ਆਸਟ੍ਰੇਲੀਆ ਦੇ 37ਵੇਂ ਗਵਰਨਰ ਵਜੋਂ ਸਹੁੰ ਚੁੱਕਣਗੇ 24-10-2026

ਐਡੀਲੇਡ, 23 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਸਾਊਥ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੂੰ ਪੁਲਿਸ ਫੋਰਸ ਵਿਚ 44 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਐਡੀਲੇਡ ਸਥਿਤ ਪੁਲਿਸ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ‘ਗਾਰਡ ਆਫ਼ ਆਨਰ’ ਦੇ ਕੇ ਵਿਦਾਇਗੀ ਦਿੱਤੀ ਗਈ। ਉਹ 9 ਦਸੰਬਰ ਨੂੰ ਸੂਬੇ ਦੇ 37ਵੇਂ ਗਵਰਨਰ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ। ਸਟੀਵਨਜ਼ ਜਨਵਰੀ 1982 ਵਿਚ 17 ਸਾਲ ਦੀ ਉਮਰ ਵਿਚ ਪੁਲਿਸ ਫੋਰਸ ਵਿਚ ਸ਼ਾਮਿਲ ਹੋਏ ਸਨ ਅਤੇ ਜੁਲਾਈ 2015 ਵਿਚ ਪੁਲਿਸ ਕਮਿਸ਼ਨਰ ਬਣੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਵਿਡ ਮਹਾਮਾਰੀ ਸਮੇਂ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ।ਵਿਦਾਇਗੀ ਸਮਾਰੋਹ ਵਿਚ ਪੁਲਿਸ ਅਧਿਕਾਰੀਆਂ ਅਤੇ ਸ਼ੁਭਚਿੰਤਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਲਿੰਡਾ ਵਿਲੀਅਮਜ਼ ਨੂੰ ਚਾਬੀਆਂ ਸੌਂਪੀਆਂ।ਸ੍ਰੀ ਸਟੀਵਨਜ਼ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਵਿਡ ਮਹਾਮਾਰੀ ਦੌਰਾਨ ਅਤੇ 2023 ਵਿੱਚ ਪੁੱਤਰ ਚਾਰਲੀ ਦੀ ਮੌਤ ਤੋਂ ਬਾਅਦ ਸੂਬੇ ਦੇ ਲੋਕਾਂ ਵਲੋਂ ਮਿਲੇ ਪਿਆਰ ਤੇ ਸਹਿਯੋਗ ਲਈ ਉਹ ਬੇਹੱਦ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਗਵਰਨਰ ਵਜੋਂ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਉਹ ਉਤਸ਼ਾਹਿਤ ਹਨ ਅਤੇ ਸੂਬੇ ਦੇ ਵੱਖ-ਵੱਖ ਭਾਈਚਾਰਿਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਦਾ ਰਹੇਗਾ।

ਪਿਛਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ : ਹਰਮਨਪ੍ਰੀਤ ਸਿੰਘ ਦੀਆਂ ਨਜ਼ਰਾਂ ਬਲਬੀਰ ਸਿੰਘ ਸੀਨੀਅਰ ਦੇ ਗੋਲਾਂ ਦੇ ਰਿਕਾਰਡ ’ ਤੇ ਅਗਲੀ ਖ਼ਬਰ ਪੱਛਮੀ ਆਸਟ੍ਰੇਲੀਆ ’ ਚ ਸਿੱਖ ਵਿਰਾਸਤ ਨੂੰ ਮਿਲੀ ਮਾਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।