25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗਲਾਸਗੋ ’ ਚ ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਸਾਹਿਤਕ ਮੇਲਾ ਪਹਿਲੀ ਨਵੰਬਰ ਨੂੰ

ਗਲਾਸਗੋ, 24 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਕਾਟਲੈਂਡ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਸਾਲਾਨਾ ਸਾਹਿਤਕ ਮੇਲਾ ਪਹਿਲੀ ਨਵੰਬਰ ਨੂੰ ਗਲਾਸਗੋ ਵਿਚ ਕਰਵਾਇਆ ਜਾਵੇਗਾ। ਕਵੀ ਦਰਬਾਰਾਂ, ਨਾਟਕਾਂ, ਸਾਹਿਤਕ ਗੋਸ਼ਟੀਆਂ ਅਤੇ ਸੱਭਿਆਚਾਰਕ ਮੇਲਿਆਂ ਰਾਹੀਂ ਪਰਦੇਸ ਵਿੱਚ ਮਾਂ-ਬੋਲੀ ਦੀ ਜੋਤ ਜਗਾਈ ਰੱਖਣ ਵਾਲੀ ਸਭਾ ਦਾ ਇਸ ਵਾਰ ਦਾ ਮੇਲਾ ਬੱਬਰ ਅਕਾਲੀ ਲਹਿਰ ਦੇ ਸੌ ਸਾਲਾ ਜੁਝਾਰੂ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਹੋਵੇਗਾ।

ਅਜੀਤ ਡੈਸਕ 25-10-2026
ਗਲਾਸਗੋ, 24 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਕਾਟਲੈਂਡ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਸਾਲਾਨਾ ਸਾਹਿਤਕ ਮੇਲਾ ਪਹਿਲੀ ਨਵੰਬਰ ਨੂੰ ਗਲਾਸਗੋ ਵਿਚ ਕਰਵਾਇਆ ਜਾਵੇਗਾ। ਕਵੀ ਦਰਬਾਰਾਂ, ਨਾਟਕਾਂ, ਸਾਹਿਤਕ ਗੋਸ਼ਟੀਆਂ ਅਤੇ ਸੱਭਿਆਚਾਰਕ ਮੇਲਿਆਂ ਰਾਹੀਂ ਪਰਦੇਸ ਵਿੱਚ ਮਾਂ-ਬੋਲੀ ਦੀ ਜੋਤ ਜਗਾਈ ਰੱਖਣ ਵਾਲੀ ਸਭਾ ਦਾ ਇਸ ਵਾਰ ਦਾ ਮੇਲਾ ਬੱਬਰ ਅਕਾਲੀ ਲਹਿਰ ਦੇ ਸੌ ਸਾਲਾ ਜੁਝਾਰੂ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਹੋਵੇਗਾ। ਸਭਾ ਦੇ ਵਿਸ਼ੇਸ਼ ਸੱਦੇ ’ਤੇ ਪੰਜਾਬ ਤੋਂ ਨਾਮਵਰ ਕਹਾਣੀਕਾਰ ਅਜਮੇਰ ਸਿੱਧੂ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਇੰਗਲੈਂਡ ਤੋਂ ਕਵੀ ਦਰਸ਼ਨ ਬੁਲੰਦਵੀ ਅਤੇ ਜਸਵਿੰਦਰ ਸਿੰਘ ਜਲੀਫ਼ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਨਗੇ। ਗਲਾਸਗੋ ਦੇ ਸਥਾਨਕ ਕਵੀ, ਗਾਇਕ ਅਤੇ ਕਲਾਕਾਰ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਇਸ ਸਾਹਿਤਕ ਸ਼ਾਮ ਦੀ ਰੌਣਕ ਵਧਾਉਣਗੇ। ਸਾਹਿਤ, ਕਵਿਤਾ ਅਤੇ ਕਲਾ ਦੀ ਸਾਂਝ ਪਾਉਂਦਾ ਇਹ ਮੇਲਾ ਪੰਜਾਬੀ ਭਾਈਚਾਰੇ ਨੂੰ ਮਿਲ ਬੈਠਣ ਅਤੇ ਆਪਣੀ ਭਾਸ਼ਾ ਤੇ ਵਿਰਾਸਤ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰੇਗਾ।
ਪਿਛਲੀ ਖ਼ਬਰ ਸ਼ੂਗਰ ਰੋਗ ਦੀ ਰੋਕਥਾਮ ਅਤੇ ਉਪਾਅ ਵਿਸ਼ੇ ’ਤੇ ਸੈਮੀਨਾਰ ਦੌਰਾਨ ਪ੍ਰਬੰਧਕਾਂ ਨਾਲ ਮਨਦੀਪ ਕੌਰ ਉੱਪਲ। ਸ਼ੂਗਰ ਰੋਗ ਦੀ ਰੋਕ... ਅਗਲੀ ਖ਼ਬਰ ਪੋਰਟ ਐਡੀਲੇਡ ਦੇ ਸਾਬਕਾ ਖਿਡਾਰੀ ਡੈਨੀਅਲ ਸਟੀਵਰਟ ਦਾ ਅਚਾਨਕ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।