25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਅਮਰੀਕਾ ਵਿਚ ਦੇਸ਼ ਨਿਕਾਲੇ ਦੇ ਡਰੋਂ ਇਲਾਜ ਕਰਵਾਉਣ ਨਾ ਗਈ ਕੈਨੇਡੀਅਨ ਔਰਤ ਦੀ ਮੌਤ

ਨਿਊਯਾਰਕ, 24 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਦੇਸ਼ ਨਿਕਾਲੇ ਦੇ ਡਰ ਕਾਰਨ ਹਸਪਤਾਲ ਜਾਣ ਤੋਂ ਇਨਕਾਰ ਕਰਨ ਵਾਲੀ 61 ਸਾਲਾ ਕੈਨੇਡੀਅਨ ਔਰਤ ਪੇਜ ਐਡਮਸਨ ਦੀ ਮੌਤ ਹੋ ਗਈ। ਉਸ ਦੇ ਪੁੱਤਰ ਡਿਲਨ ਐਡਮਸਨ ਮੁਤਾਬਕ ਉਸ ਦੀ ਮਾਂ ਘਰ ਵਿਚ ਡਿੱਗਣ ਕਾਰਨ ਜ਼ਖ਼ਮੀ ਹੋ ਗਈ ਸੀ ਪਰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਡਰੋਂ ਉਸ ਨੇ ਇਲਾਜ ਨਹੀਂ ਕਰਵਾਇਆ।

ਪੇਜ ਐਡਮਸਨ 25-10-2026
ਨਿਊਯਾਰਕ, 24 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਦੇਸ਼ ਨਿਕਾਲੇ ਦੇ ਡਰ ਕਾਰਨ ਹਸਪਤਾਲ ਜਾਣ ਤੋਂ ਇਨਕਾਰ ਕਰਨ ਵਾਲੀ 61 ਸਾਲਾ ਕੈਨੇਡੀਅਨ ਔਰਤ ਪੇਜ ਐਡਮਸਨ ਦੀ ਮੌਤ ਹੋ ਗਈ। ਉਸ ਦੇ ਪੁੱਤਰ ਡਿਲਨ ਐਡਮਸਨ ਮੁਤਾਬਕ ਉਸ ਦੀ ਮਾਂ ਘਰ ਵਿਚ ਡਿੱਗਣ ਕਾਰਨ ਜ਼ਖ਼ਮੀ ਹੋ ਗਈ ਸੀ ਪਰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਡਰੋਂ ਉਸ ਨੇ ਇਲਾਜ ਨਹੀਂ ਕਰਵਾਇਆ।ਪੇਜ ਐਡਮਸਨ ਵਾਸ਼ਿੰਗਟਨ ਦੇ ਪੁਆਇੰਟ ਰੌਬਰਟਸ ਇਲਾਕੇ ਵਿਚ ਰਹਿੰਦੀ ਸੀ। ਅਮਰੀਕੀ ਅਧਿਕਾਰੀਆਂ ਨੇ ਉਸ ਖ਼ਿਲਾਫ਼ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਸੀ। ਉਸ ਉਤੇ ਦੋਸ਼ ਸੀ ਕਿ ਕੈਨੇਡਾ ਦੀ ਨਾਗਰਿਕ ਹੋਣ ਦੇ ਬਾਵਜੂਦ ਉਸ ਨੇ 2018 ਵਿਚ ਅਮਰੀਕਾ ਦੀ ਸੂਬਾਈ ਚੋਣ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਵੋਟ ਪਾਈ ਸੀ।ਪੁੱਤਰ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਡਰ ਸੀ ਕਿ ਹਸਪਤਾਲ ਜਾਣ ਉਤੇ ਅਧਿਕਾਰੀ ਉਸ ਨੂੰ ਹਿਰਾਸਤ ਵਿਚ ਲੈ ਸਕਦੇ ਹਨ ਜਾਂ ਮੁੜ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕ ਸਕਦੇ ਹਨ। ਇਸੇ ਡਰ ਕਾਰਨ ਉਸ ਨੇ ਡਿੱਗਣ ਤੋਂ ਬਾਅਦ ਵੀ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਘਟਨਾ ਅਕਤੂਬਰ ਦੇ ਸ਼ੁਰੂ ਵਿਚ ਵਾਪਰੀ। ਹਾਲਾਂਕਿ, ਔਰਤ ਦੀ ਮੌਤ ਦਾ ਅਸਲ ਕਾਰਨ ਅਤੇ ਸਮੇਂ ਸਿਰ ਇਲਾਜ ਮਿਲਣ ਨਾਲ ਉਸ ਦੀ ਜਾਨ ਬਚ ਸਕਦੀ ਸੀ ਜਾਂ ਨਹੀਂ, ਇਸ ਬਾਰੇ ਹਾਲੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ।ਇਸ ਘਟਨਾ ਨੇ ਅਮਰੀਕਾ ਵਿਚ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਵਿਦੇਸ਼ੀ ਨਾਗਰਿਕਾਂ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਵਿਚ ਪੈਦਾ ਹੋ ਰਹੇ ਡਰ ਵੱਲ ਧਿਆਨ ਖਿੱਚਿਆ ਹੈ।
ਪਿਛਲੀ ਖ਼ਬਰ ਅਮਰੀਕੀ ਨਾਗਰਿਕਤਾ ਮਿਲਣ ਦੀ ਰਫ਼ਤਾਰ 76 ਫ਼ੀਸਦੀ ਘਟੀ ਅਗਲੀ ਖ਼ਬਰ ਮਹਿੰਦਰ ਸਿੰਘ ਦਾ ਸਟੋਰ। ਅਮਰੀਕਾ ਵਿਚ 10 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ ਵਿਚ ਪੰਜਾਬੀ ਖ਼ਿਲਾਫ਼ ਦੋਸ਼ ਤੈਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।