28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸੜਕ ਪਾਰ ਕਰ ਰਹੀ 45 ਸਾਲਾ ਔਰਤ ਦੀ ਗੱਡੀ ਦੀ ਟੱਕਰ ਨਾਲ ਮੌਤ

ਵੈਨਕੂਵਰ, 27 ਅਕਤੂਬਰ (ਮਲਕੀਤ ਸਿੰਘ)-ਵੈਨਕੂਵਰ ਵਿਚ ਸੜਕ ਪਾਰ ਕਰ ਰਹੀ 45 ਸਾਲਾ ਔਰਤ ਦੀ ਇਕ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਕਾਰਨ ਮੌਤ ਹੋਣ ਦੀ ਦੁਖਦਾਈ ਸੂਚਨਾ ਮਿਲੀ ਹੈ । ਜਾਣਕਾਰੀ ਅਨੁਸਾਰ ਪੁਲਿਸ ਵਲੋਂ ਘਟਨਾ ਦੇ ਕਾਰਨਾਂ ਅਤੇ ਹਲਾਤ ਦੀ ਜਾਂਚ ਕੀਤੀ ਜਾ ਰਹੀ ਹੈ।

ਅਜੀਤ ਡੈਸਕ 28-10-2026
ਵੈਨਕੂਵਰ, 27 ਅਕਤੂਬਰ (ਮਲਕੀਤ ਸਿੰਘ)-ਵੈਨਕੂਵਰ ਵਿਚ ਸੜਕ ਪਾਰ ਕਰ ਰਹੀ 45 ਸਾਲਾ ਔਰਤ ਦੀ ਇਕ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਕਾਰਨ ਮੌਤ ਹੋਣ ਦੀ ਦੁਖਦਾਈ ਸੂਚਨਾ ਮਿਲੀ ਹੈ । ਜਾਣਕਾਰੀ ਅਨੁਸਾਰ ਪੁਲਿਸ ਵਲੋਂ ਘਟਨਾ ਦੇ ਕਾਰਨਾਂ ਅਤੇ ਹਲਾਤ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਔਰਤ ਦੀ ਪਛਾਣ ਸਬੰਧੀ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।ਵੈਨਕੂਵਰ ਪੁਲਿਸ ਨੇ ਦੱਸਿਆ ਕਿ ਕੁਝ ਦਿਨਾਂ ਦੇ ਅੰਦਰ ਸ਼ਹਿਰ ਵਿਚ ਦੋ ਪੈਦਲ ਯਾਤਰੀ ਵਾਹਨਾਂ ਦੀ ਟੱਕਰ ਦਾ ਸ਼ਿਕਾਰ ਹੋਏ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।ਪੁਲਿਸ ਨੇ ਵਾਹਨ ਚਾਲਕਾਂ ਨੂੰ ਸੜਕਾਂ ਉੱਤੇ ਪੈਦਲ ਯਾਤਰੀਆਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਚੌਰਾਹਿਆਂ ਨੇੜੇ ਗੱਡੀਆਂ ਚਲਾਉਂਦੇ ਸਮੇਂ ਪੂਰੀ ਚੌਕਸੀ ਵਰਤਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪੈਦਲ ਯਾਤਰੀਆਂ ਨੂੰ ਵੀ ਸੜਕ ਪਾਰ ਕਰਨ ਸਮੇਂ ਆਵਾਜਾਈ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਭਾਰਤੀ ਕੰਪਨੀ ਵਲੋਂ ਸਕਾਟਲੈਂਡ ਵਿਚ 60 ਲੱਖ ਪੌਂਡ ਨਿਵੇਸ਼ ਦੀ ਯੋਜਨਾ, 100 ਨੌਕਰੀਆਂ ਦੀ ਸੰਭਾਵਨਾ ਅਗਲੀ ਖ਼ਬਰ ਹੈਨਰੀ ਨੋਵਾਕ ਹੱਤਿਆ ਮਾਮਲੇ ਦੀ ਸੁਤੰਤਰ ਜਾਂਚ ਦਾ ਬਰਤਾਨਵੀ ਗ੍ਰਹਿ ਮੰਤਰੀ ਵਲੋਂ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।