ਸਰੀ ਦੇ ਜੇਤੂ ਵਿਧਾਇਕਾਂ ਨੇ ਧੰਨਵਾਦ ਸਮਾਰੋਹ ਕਰਵਾਇਆ ਚੋਣ ਵਾਅਦੇ ਜਲਦੀ ਪੂਰੇ ਕੀਤੇ ਜਾਣ ਦਾ ਪ੍ਰਗਟਾਇਆ ਭਰੋਸਾ
ਵੈਨਕੂਵਰ, 31 ਅਕਤੂਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਜੇਤੂ ਰਹੇ ਕੰਸਰਵੇਟਿਵ ਪਾਰਟੀ ਦੇ ਵਿਧਾਇਕਾਂ ਵਲੋਂ ਸਾਂਝੇ ਤੌਰ ਤੇ ਧੰਨਵਾਦ ਕਰਨ ਦੇ ਨਾਲ-ਨਾਲ ਸਥਾਨਕ ਭਾਈਚਾਰੇ ਵਿਚਕਾਰ ਆਪਸੀ ਤਾਲਮੇਲ ਵਧਾਉਣ ਦੇ ਉਦੇਸ਼ ਨਾਲ ਬੀਤੀ ਸ਼ਾਮ ਸਰੀ ਦੀ 152ਵੀਂ ਸਟਰੀਟ ਸਥਿਤ ਇਮਾਰਤ ’ਚ ਵਿਸ਼ੇਸ਼ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਮੰਤਵ ਲੋਕਾਂ ਅਤੇ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦਿਆਂ ਵਿਚਕਾਰ ਸਿੱਧਾ ਸੰਪਰਕ ਕਾਇਮ ਕਰਨਾ, ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣਾ ਅਤੇ ਇਲਾਕੇ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਨੂੰ ਵਿਚਾਰਨ ਲਈ ਸਾਂਝਾ ਮੰਚ ਪ੍ਰਦਾਨ ਕਰਨਾ ਸੀ।
ਵੈਨਕੂਵਰ, 31 ਅਕਤੂਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਜੇਤੂ ਰਹੇ ਕੰਸਰਵੇਟਿਵ ਪਾਰਟੀ ਦੇ ਵਿਧਾਇਕਾਂ ਵਲੋਂ ਸਾਂਝੇ ਤੌਰ ਤੇ ਧੰਨਵਾਦ ਕਰਨ ਦੇ ਨਾਲ-ਨਾਲ ਸਥਾਨਕ ਭਾਈਚਾਰੇ ਵਿਚਕਾਰ ਆਪਸੀ ਤਾਲਮੇਲ ਵਧਾਉਣ ਦੇ ਉਦੇਸ਼ ਨਾਲ ਬੀਤੀ ਸ਼ਾਮ ਸਰੀ ਦੀ 152ਵੀਂ ਸਟਰੀਟ ਸਥਿਤ ਇਮਾਰਤ ’ਚ ਵਿਸ਼ੇਸ਼ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਮੰਤਵ ਲੋਕਾਂ ਅਤੇ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦਿਆਂ ਵਿਚਕਾਰ ਸਿੱਧਾ ਸੰਪਰਕ ਕਾਇਮ ਕਰਨਾ, ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣਾ ਅਤੇ ਇਲਾਕੇ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਨੂੰ ਵਿਚਾਰਨ ਲਈ ਸਾਂਝਾ ਮੰਚ ਪ੍ਰਦਾਨ ਕਰਨਾ ਸੀ। ਇਸ ਸਮਾਗਮ ਦੌਰਾਨ ਆਪਣੀਆਂ ਸੰਖੇਪ ਤਕਰੀਰਾਂ ਦੌਰਾਨ ਹਰਜ ਢਿੱਲੋਂ, ਮੋਨਿਕਾ ਮੋਹਨ, ਨਿਕੋਲਸ ਕਾਰਟਮੈੱਲ, ਬ੍ਰਾਇਨ ਟੈਪਰ, ਗੈਰੀ ਥਿੰਦ, ਜ਼ੀਸ਼ਾਨ ਵਾਹਲਾ, ਟ੍ਰੈਵਰ ਹੈਲਫੋਰਡ, ਜੈਸੀ ਸਹੋਤਾ, ਗੈਰੀ ਪੁਰੇਵਾਲ, ਮਨਦੀਪ ਧਾਲੀਵਾਲ ਅਤੇ ਮੇਗਨ ਨਾਈਟ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ, ਉੱਥੇ ਚੋਣਾਂ ਵਿਚ ਉਨਾਂ ਦਾ ਸਾਥ ਦੇਣ ਲਈ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਪੁੱਜੇ ਸਰੀ ਦੇ ਮੇਅਰ ਡੱਗ ਮੁਕੱਲਮ ਤੇ ਡਿਪਟੀ ਮੇਅਰ ਮਨਦੀਪ ਨਾਗਰਾ ਨੇ ਚੁਣੇ ਹੋਏ ਵਿਧਾਇਕਾਂ ਨੂੰ ਸਰੀ ਸਿਟੀ ਕੌਂਸਲ ਵਲੋਂ ਸਰੀ ਦੇ ਰਹਿੰਦੇ ਵਿਕਾਸ ਕਾਰਜਾਂ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਜੇ. ਮਿਨਹਾਸ ਵਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਰਿਕੀ ਬਾਜਵਾ, ਅਵਤਾਰ ਗਿੱਲ, ਹਰਕੀਰਤ ਸੰਧੂ, ਬਲਦੀਪ ਸਿੰਘ ਝੰਡ, ਕੁਲਜੀਤ ਸਿੰਘ ਮਿਨਹਾਸ, ਭੁਪਿੰਦਰ ਸਿੰਘ ਜੌਹਲ, ਅਮਰੀਕ ਸਿੰਘ ਸਿੱਧੂ, ਸਤੀਸ਼ ਕੁਮਾਰ, ਨਿਕ ਉਪਲ, ਜਸਵਿੰਦਰ ਦਿਲਾਵਰੀ, ਅਵਤਾਰ ਸਿੰਘ ਧਨੋਆ ਅਤੇ ਹਰਪ੍ਰੀਤ ਮਾਨਕਟਾਲਾ ਵੀ ਹਾਜ਼ਰ ਸਨ।