02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਕੈਲਗਰੀ ਤੇ ਆਸ ਪਾਸ ਦੇ ਇਲਾਕੇ ’ ਚ ਹੈਲੋਵੀਨ ਦਾ ਤਿਉਹਾਰ ਹਰ ਵਰਗ ਦੇ ਲੋਕਾਂ ਨੇ ਧੂਮ ਧਾਮ ਨਾਲ ਮਨਾਇਆ

ਕੈਲਗਰੀ 1 ਨਵੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਅਤੇ ਆਸ ਪਾਸ ਦੇ ਇਲਾਕੇ ਵਿਚ ਹੈਲੋਵੀਨ ਦਾ ਤਿਉਹਾਰ ਹਰ ਵਰਗ ਦੇ ਲੋਕਾਂ ਵਲੋਂ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਹੈ| ਜਿਉ ਹੀ ਸ਼ਾਮ ਪੈਦੀ ਹੈ ਤਾਂ ਦੇਰ ਰਾਤ ਤੱਕ ਬੱਚੇ ਲੋਹੜੀ ਮੰਗਣ ਵਾਂਗ ਲੋਕਾਂ ਦੇ ਘਰਾਂ ਅੱਗੇ ਜਾ ਕੇ ਟ੍ਰਿਕ ਔਰ ਟ੍ਰੀਟ ਬੋਲਦੇ ਹਨ| ਲੋਕ ਉਨਾਂ ਨੂੰ ਟੋਫੀਆ(ਕੈਡੀਆਂ) ਤੇ ਚਾਕਲੇਟ ਦਿੰਦੇ ਹਨ ਤਾਂ ਬੱਚੇ ਖੁਸ਼ ਹੋ ਕੇ ਚਲੇ ਜਾਂਦੇ ਹਨ| ਲੋਕਾਂ ਨੇ ਆਪਣੇ ਘਰਾਂ ਅੱਗੇ ਡਰੋਨੇ ਲਗਾ ਕੇ ਤੇ ਲਾਈਟਾਂ ਲਗਾਈਆਂ ਜੋ ਕਿ ਰਾਤ ਸਮੇਂ ਦੇਖਣ ਯੋਗ ਸਨ| ਇਸ ਮੌਕੇ ਬੱਚਿਆਂ ਨੇ ਭੂਤਾਂ ਦੀ ਤਰ੍ਹਾਂ ਦਿਸਣ ਵਾਲੇ ਕੱਪੜੇ ਪਾਏ ਹੋਏ ਹੁੰਦੇ ਹਨ| ਅਲਬਰਟਾ ਸੂਬੇ ਦੀ ਮੁੱਖ ਮੰਤਰੀ (ਪ੍ਰੀਮੀਅਰ) ਡੈਨੀਅਲ ਸਮਿੱਥ ਨੇ ਵੀ ਹੈਲੋਵੀਨ ਦੀ ਵਧਾਈ ਦਿੰਦੇ ਹੋਏ ਲੋਕਾਂ ਨੂੰ ਰਾਤ ਸਮੇਂ ਸਾਵਧਾਨੀ ਨਾਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ ਹੈ| ਉਨਾਂ ਕਿਹਾ ਕਿ ਉਮੀਦ ਹੈ ਕਿ ਤੁਸੀਂ ਤੇ ਤੁਹਾਡੇ ਅਜ਼ੀਜ਼ ਅੱਜ ਦੀ ਰਾਤ ਮਜ਼ੇਦਾਰ ਤੇ ਸੁਰੱਖਿਅਤ ਸਮਾਂ ਬਤੀਤ ਕਰੋਗੇ| ਇਹ ਤਿਉਹਾਰ ਗੋਰੇ ਲੋਕ ਆਪਣੇ ਵੱਡੇ ਵਡੇਰਿਆ (ਜੋ ਦੁਨੀਆਂ ਵਿਚ ਨਹੀਂ ਹਨ) ਦੀ ਯਾਦ ਵਿਚ ਮਨਾਂਉਦੇ ਹਨ| ਆਮ ਲੋਕਾਂ ਦਾ ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਮਕਸਦ ਬੱਚਿਆਂ ਦੇ ਦਿਲਾਂ ਵਿਚੋਂ ਭੂਤ ਪ੍ਰੇਤਾਂ ਦੇ ਡਰ ਨੂੰ ਕੱਢਣਾ ਹੁੰਦਾ ਹੈ|

ਅਜੀਤ ਡੈਸਕ 02-11-2026

ਪਿਛਲੀ ਖ਼ਬਰ ਆਪਣੇ ਘਰ ’ਚ ਖੇਡਣਾ ਬਹੁਤ ਉਤਸ਼ਾਹਜਨਕ-ਹਰਮਨਪ੍ਰੀਤ ਅਗਲੀ ਖ਼ਬਰ ਮੈਲਬੌਰਨ ’ ਚ ਪ੍ਰਵਾਸ ਵਿਰੁੱਧ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।