13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਭਾਰਤ-ਨਿਊਜ਼ੀਲੈਂਡ ਵਿਚਾਲੇ ਚੌਥਾ ਇਕ ਦਿਨਾ ਮੈਚ ਅੱਜ

ਮਾਊਂਟ ਮੌਂਗਾਨੂਈ, 12 ਨਵੰਬਰ (ਪੀ. ਟੀ.

ਅਜੀਤ ਡੈਸਕ 13-11-2026
ਮਾਊਂਟ ਮੌਂਗਾਨੂਈ, 12 ਨਵੰਬਰ (ਪੀ.ਟੀ.ਆਈ.)-ਭਾਰਤ-ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਚੌਥਾ ਮੈਚ ਸ਼ੁੱਕਰਵਾਰ ਨੂੰ ਇੱਥੇ ਖੇਡਿਆ ਜਾਵੇਗਾ। ਸ਼੍ਰੇਅਸ ਅਈਅਰ ਆਪਣੇ ਇਕ ਦਿਨਾ ਕਪਤਾਨੀ ਦੇ ਪਹਿਲੇ ਮੈਚ ’ਚ ਬੱਲੇ ਨਾਲ ਆਪਣੀ ਕਾਬਲੀਅਤ ਸਾਬਤ ਕਰਨਾ ਚਾਹੁਣਗੇ। ਦੂਜੇ ਪਾਸੇ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ’ਚ ਮਜਬੂਰੀ ਕਾਰਨ ਹੋਏ ਵੱਡੇ ਬਦਲਾਅ ਦੇ ਬਾਵਜੂਦ ਆਪਣੀ ਖੇਡ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨਗੀਆਂ। ਦੋਵੇਂ ਟੀਮਾਂ ਲਈ ਇਕ ਦਿਨਾ ਕ੍ਰਿਕਟ ਦੇ ਨਾਲ-ਨਾਲ ਟੈਸਟ ਮੈਚਾਂ ਦੀ ਤਿਆਰੀ ਕਰਨਾ ਵੀ ਚੁਣੌਤੀ ਹੋਵੇਗੀ। ਪੰਜ ਮੈਚਾਂ ਦੀ ਸੀਰੀਜ਼ ’ਚ ਭਾਰਤ 2-0 ਨਾਲ ਅੱਗੇ ਹੈ। ਭਾਰਤੀ ਟੀਮ ਦੀ ਕੋਸ਼ਿਸ਼ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰਨ ਦੀ ਹੋਵੇਗੀ। ਉੱਧਰ, ਤੀਜਾ ਵਨਡੇ ਮੈਚ ਰੱਦ ਹੋਣ ਤੋਂ ਬਾਅਦ ਨਿਊਜ਼ੀਲੈਂਡ ਕੋਲ ਸੀਰੀਜ਼ ਬਚਾਉਣ ਦਾ ਇਕੋ-ਇਕ ਰਸਤਾ ਬਾਕੀ ਦੋਵੇਂ ਮੈਚ ਜਿੱਤਣਾ ਹੈ।
ਪਿਛਲੀ ਖ਼ਬਰ ਵੋਟਾਂ ਦੌਰਾਨ ਆਸਟ੍ਰੇਲੀਆ ’ਚ ਵੀ ਧਾਰਮਿਕ ਰਾਜਨੀਤੀ ਦੇ ਚਰਚੇ ਅਗਲੀ ਖ਼ਬਰ ਮੱਧ ਪ੍ਰਦੇਸ਼ ਪਹਿਲੀ ਵਾਰ ਕਰੇਗਾ ਮਹਿਲਾ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।