18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਗਾਇਕੀ ਅਤੇ ਭੰਗੜੇ ਨਾਲ ਯਾਦਗਾਰੀ ਬਣੀ ‘ਦੋਰਾਹਾ ਨਾਈਟ’

ਵੈਨਕੂਵਰ, 18 ਨਵੰਬਰ (ਮਲਕੀਤ ਸਿੰਘ)- ਦੋਰਾਹਾ ਏਰੀਆ ਵੈਲਫੇਅਰ ਸੁਸਾਇਟੀ ਵੱਲੋਂ ਸਰੀ ਦੇ ਗ੍ਰੈਂਡ ਤਾਜ ਬੈਂਕੁਇਟ ਹਾਲ ਵਿੱਚ ‘ਦੋਰਾਹਾ ਨਾਈਟ’ ਬੜੀ ਧੂਮਧਾਮ ਨਾਲ ਕਰਵਾਈ ਗਈ। ਸੰਗੀਤ, ਭੰਗੜੇ ਅਤੇ ਆਪਸੀ ਮੇਲ-ਮਿਲਾਪ ਨਾਲ ਭਰਪੂਰ ਇਸ ਸਮਾਗਮ ਵਿੱਚ ਦੋਰਾਹਾ ਇਲਾਕੇ ਨਾਲ ਸਬੰਧਤ ਪਰਿਵਾਰਾਂ ਵੱਲੋਂ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ ਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।

ਅਜੀਤ ਡੈਸਕ 19-11-2026
ਵੈਨਕੂਵਰ, 18 ਨਵੰਬਰ (ਮਲਕੀਤ ਸਿੰਘ)- ਦੋਰਾਹਾ ਏਰੀਆ ਵੈਲਫੇਅਰ ਸੁਸਾਇਟੀ ਵੱਲੋਂ ਸਰੀ ਦੇ ਗ੍ਰੈਂਡ ਤਾਜ ਬੈਂਕੁਇਟ ਹਾਲ ਵਿੱਚ ‘ਦੋਰਾਹਾ ਨਾਈਟ’ ਬੜੀ ਧੂਮਧਾਮ ਨਾਲ ਕਰਵਾਈ ਗਈ। ਸੰਗੀਤ, ਭੰਗੜੇ ਅਤੇ ਆਪਸੀ ਮੇਲ-ਮਿਲਾਪ ਨਾਲ ਭਰਪੂਰ ਇਸ ਸਮਾਗਮ ਵਿੱਚ ਦੋਰਾਹਾ ਇਲਾਕੇ ਨਾਲ ਸਬੰਧਤ ਪਰਿਵਾਰਾਂ ਵੱਲੋਂ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ ਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਆਯੋਜਿਤ ਇੱਕ ਰੰਗਾਰੰਗ ਪ੍ਰੋਗਰਾਮ ਦੌਰਾਨ ਪ੍ਰਸਿੱਧ ਗਾਇਕ ਗੋਰਾ ਚੱਕਵਾਲਾ, ਮਿਸ ਸੁਰਮਨੀ ਅਤੇ ਬਲਜਿੰਦਰ ਰਿੰਪੀ ਨੇ ਦੇਰ ਰਾਤ ਤੱਕ ਆਪਣੇ ਗੀਤਾਂ ਦੀ ਛਹਿਬਰ ਲਗਾ ਕੇ ਹਾਜ਼ਰ ਮਹਿਮਾਨਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਕੋਹਿਨੂਰ ਫੋਕ ਆਰਟਸ ਕਲੱਬ ਦੇ ਬੱਚਿਆਂ ਨੇ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ। ਮੰਚ ਸੰਚਾਲਕ ਹਰਜੀਤ ਗਿੱਲ ਨੇ ਆਪਣੇ ਠੇਠ ਪੇਂਡੂ ਪੰਜਾਬੀ ਲਹਿਜੇ ਅਤੇ ਦਿਲਚਸਪ ਅੰਦਾਜ਼ ਨਾਲ ਸਮਾਗਮ ਦੀ ਰੌਣਕ ਹੋਰ ਵਧਾਈ। ਅਖੀਰ ’ਚ ਆਏ ਹੋਏ ਸਾਰੇ ਮਹਿਮਾਨਾਂ ਨੇ ਰਲ ਮਿਲ ਕੇ ਗ੍ਰੈਂਡ ਤਾਜ ਬੈਂਕੁਇਟ ਹਾਲ ਦੇ ਸੁਆਦਲੇ ਭੋਜਨ ਦਾ ਆਨੰਦ ਵੀ ਮਾਣਿਆ
ਪਿਛਲੀ ਖ਼ਬਰ ਮਲੂਕ ਸਿੰਘ ਕਾਹਲੋਂ ਦੀ ਪੁਸਤਕ ਲੋਕ ਅਰਪਣ ਅਗਲੀ ਖ਼ਬਰ ਸੜਦੀ ਕਾਰ ’ਚੋਂ ਮ੍ਰਿਤਕ ਮਿਲੇ ਨੌਜਵਾਨ ਦੀ ਤੁਸ਼ਾਰ ਸ਼ਰਮਾ ਵਜੋਂ ਹੋਈ ਸ਼ਨਾਖਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।