ਗਾਂਧੀਨਗਰ, 22 ਨਵੰਬਰ (ਪੀ.ਟੀ.ਆਈ.)-ਫਿਟ ਇੰਡੀਆ ਦੇ ‘ਸੰਡੇ ਆਨ ਸਾਈਕਲ’ ਪ੍ਰੋਗਰਾਮ ਦਾ 99ਵਾਂ ਸਮਾਗਮ ਐਤਵਾਰ ਨੂੰ ਦੇਸ਼ ਭਰ ’ਚ 26 ਹਜ਼ਾਰ ਥਾਵਾਂ ’ਤੇ ਮਨਾਇਆ ਗਿਆ। ਸੰਵਿਧਾਨ ਦਿਵਸ ਦੀ ਥੀਮ ’ਤੇ ਕਰਵਾਏ ਗਏ ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਤੰਦਰੁਸਤ ਰਹਿਣ, ਆਪਣੀਆਂ ਨਾਗਰਿਕ ਜ਼ਿੰਮੇਵਾਰੀਆਂ ਨਿਭਾਉਣ ਤੇ ਦੇਸ਼ ਦੇ ਨਿਰਮਾਣ ਵਿੱਚ ਮਿਲ ਕੇ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ ਗਿਆ। ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਗਾਂਧੀਨਗਰ ਵਿਚ ਦਾਂਡੀ ਕੁਟਿਰ ਤੇ ਮਹਾਤਮਾ ਮੰਦਰ ਵਿਖੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ। ਇਸ ਵਿਚ ਸ਼ਹਿਰ ਦੇ ਲੋਕਾਂ, ਖਿਡਾਰੀਆਂ ਅਤੇ ਫਿਟਨੈੱਸ ਦੇ ਸ਼ੌਕੀਨਾਂ ਨੇ ਹਿੱਸਾ ਲਿਆ।