ਸ਼ੇਕਸਪੀਅਰ ਦੀ ਇਤਿਹਾਸਕ ਲਾਇਬ੍ਰੇਰੀ ਬਰਮਿੰਘਮ ਤਬਦੀਲ ਕਰਨ ਦੀ ਯੋਜਨਾ ਦਾ ਵਿਰੋਧ ਤੇਜ਼
ਲੈਸਟਰ (ਇੰਗਲੈਂਡ), 22 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਮਹਾਨ ਨਾਟਕਕਾਰ ਵਿਲੀਅਮ ਸ਼ੇਕਸਪੀਅਰ ਦੇ ਜਨਮ ਸਥਾਨ ਸਟ੍ਰੈਟਫੋਰਡ-ਅਪੌਨ-ਏਵਨ ਵਿਖੇ ਸਥਿਤ ਪ੍ਰਸਿੱਧ ਸ਼ੇਕਸਪੀਅਰ ਇੰਸਟੀਚਿਊਟ ਅਤੇ ਇਸ ਦੀ ਇਤਿਹਾਸਕ ਲਾਇਬ੍ਰੇਰੀ ਨੂੰ ਬਰਮਿੰਘਮ ਤਬਦੀਲ ਕਰਨ ਦੀ ਯੋਜਨਾ ਵਿਰੁੱਧ ਬਰਤਾਨੀਆ ਦੇ ਸਾਹਿਤਕ, ਵਿੱਦਿਅਕ ਅਤੇ ਰੰਗਮੰਚ ਜਗਤ ’ਚ ਵਿਰੋਧ ਤੇਜ਼ ਹੋ ਗਿਆ ਹੈ, ਜਿਸ ਦੇ ਚੱਲਦਿਆਂ ਬਰਮਿੰਘਮ ਯੂਨੀਵਰਸਿਟੀ ਨੂੰ ਆਪਣੀ ਯੋਜਨਾ ਫ਼ਿਲਹਾਲ ਰੋਕਣੀ ਪਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇੰਸਟੀਚਿਊਟ ਦੀ ਮੇਸਨ ਕ੍ਰਾਫਟ ਸਥਿਤ ਲਾਇਬ੍ਰੇਰੀ ’ਚ ਕਰੀਬ 60 ਹਜ਼ਾਰ ਪੁਸਤਕਾਂ, ਦੁਰਲੱਭ ਹੱਥ-ਲਿਖਤ ਦਸਤਾਵੇਜ਼, ਨਾਟਕਾਂ ਦੀਆਂ ਸਕ੍ਰਿਪਟਾਂ, ਕਲਾਕਾਰਾਂ ਦੀਆਂ ਨਿੱਜੀ ਚਿੱਠੀਆਂ, ਰਿਹਰਸਲ ਨੋਟਸ, ਪੋਸ਼ਾਕਾਂ ਦੇ ਡਿਜ਼ਾਈਨ ਅਤੇ ਇਤਿਹਾਸਕ ਤਸਵੀਰਾਂ ਸੰਭਾਲੀਆਂ ਹੋਈਆਂ ਹਨ, ਜੋ ਬਰਤਾਨੀਆ ਦੇ ਰੰਗਮੰਚ ਦੇ ਕਈ ਦਹਾਕਿਆਂ ਦੇ ਇਤਿਹਾਸ ਦੀ ਗਵਾਹੀ ਭਰਦੀਆਂ ਹਨ।
ਲੈਸਟਰ (ਇੰਗਲੈਂਡ), 22 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਮਹਾਨ ਨਾਟਕਕਾਰ ਵਿਲੀਅਮ ਸ਼ੇਕਸਪੀਅਰ ਦੇ ਜਨਮ ਸਥਾਨ ਸਟ੍ਰੈਟਫੋਰਡ-ਅਪੌਨ-ਏਵਨ ਵਿਖੇ ਸਥਿਤ ਪ੍ਰਸਿੱਧ ਸ਼ੇਕਸਪੀਅਰ ਇੰਸਟੀਚਿਊਟ ਅਤੇ ਇਸ ਦੀ ਇਤਿਹਾਸਕ ਲਾਇਬ੍ਰੇਰੀ ਨੂੰ ਬਰਮਿੰਘਮ ਤਬਦੀਲ ਕਰਨ ਦੀ ਯੋਜਨਾ ਵਿਰੁੱਧ ਬਰਤਾਨੀਆ ਦੇ ਸਾਹਿਤਕ, ਵਿੱਦਿਅਕ ਅਤੇ ਰੰਗਮੰਚ ਜਗਤ ’ਚ ਵਿਰੋਧ ਤੇਜ਼ ਹੋ ਗਿਆ ਹੈ, ਜਿਸ ਦੇ ਚੱਲਦਿਆਂ ਬਰਮਿੰਘਮ ਯੂਨੀਵਰਸਿਟੀ ਨੂੰ ਆਪਣੀ ਯੋਜਨਾ ਫ਼ਿਲਹਾਲ ਰੋਕਣੀ ਪਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇੰਸਟੀਚਿਊਟ ਦੀ ਮੇਸਨ ਕ੍ਰਾਫਟ ਸਥਿਤ ਲਾਇਬ੍ਰੇਰੀ ’ਚ ਕਰੀਬ 60 ਹਜ਼ਾਰ ਪੁਸਤਕਾਂ, ਦੁਰਲੱਭ ਹੱਥ-ਲਿਖਤ ਦਸਤਾਵੇਜ਼, ਨਾਟਕਾਂ ਦੀਆਂ ਸਕ੍ਰਿਪਟਾਂ, ਕਲਾਕਾਰਾਂ ਦੀਆਂ ਨਿੱਜੀ ਚਿੱਠੀਆਂ, ਰਿਹਰਸਲ ਨੋਟਸ, ਪੋਸ਼ਾਕਾਂ ਦੇ ਡਿਜ਼ਾਈਨ ਅਤੇ ਇਤਿਹਾਸਕ ਤਸਵੀਰਾਂ ਸੰਭਾਲੀਆਂ ਹੋਈਆਂ ਹਨ, ਜੋ ਬਰਤਾਨੀਆ ਦੇ ਰੰਗਮੰਚ ਦੇ ਕਈ ਦਹਾਕਿਆਂ ਦੇ ਇਤਿਹਾਸ ਦੀ ਗਵਾਹੀ ਭਰਦੀਆਂ ਹਨ। ਸਾਲ 1995 ’ਚ ਪ੍ਰਸਿੱਧ ਅਦਾਕਾਰਾ ਡੇਮ ਜੂਡੀ ਡੈਂਚ ਅਤੇ ਸਰ ਕੈਨੇਥ ਬ੍ਰਾਨਾ ਦੀ ਅਗਵਾਈ ਹੇਠ ਫੰਡ ਇਕੱਠਾ ਕਰਨ ਦੀ ਮੁਹਿੰਮ ਤੋਂ ਬਾਅਦ ਖੋਲ੍ਹੀ ਗਈ ਇਸ ਲਾਇਬ੍ਰੇਰੀ ਨੂੰ ਸ਼ੇਕਸਪੀਅਰ ਸਬੰਧੀ ਖੋਜ ਦਾ ਮਹੱਤਵਪੂਰਨ ਕੇਂਦਰ ਮੰਨਿਆ ਜਾਂਦਾ ਹੈ। ਇਸ ਨੂੰ ਬਰਮਿੰਘਮ ਯੂਨੀਵਰਸਿਟੀ ਦੇ ਐਜਬੈਸਟਨ ਸਥਿਤ ਮੁੱਖ ਕੈਂਪਸ ’ਚ ਤਬਦੀਲ ਕਰਨ ਦੀ ਯੋਜਨਾ ਦਾ ਡੇਮ ਜੂਡੀ ਡੈਂਚ, ਰਾਲਫ ਫਾਇਨਜ਼, ਸਰ ਸਟੀਫਨ ਫਰਾਈ, ਕਿਮ ਕੈਟਰਾਲ ਅਤੇ ਪ੍ਰਸਿੱਧ ਅਦਾਕਾਰ ਸੈਮੂਅਲ ਵੈਸਟ ਸਮੇਤ ਕਈ ਨਾਮਵਰ ਹਸਤੀਆਂ ਨੇ ਵਿਰੋਧ ਕਰਦਿਆਂ ਯੂਨੀਵਰਸਿਟੀ ਨੂੰ ਖੁੱਲ੍ਹੇ ਪੱਤਰ ਰਾਹੀਂ ਇਹ ਯੋਜਨਾ ਪੂਰੀ ਤਰ੍ਹਾਂ ਰੱਦ ਕਰਨ ਦੀ ਅਪੀਲ ਕੀਤੀ ਹੈ। ਸ਼ੇਕਸਪੀਅਰ