24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਾਣੀ ਬਚਾਓ ਜੀਵਨ ਬਚਾਓ

ਪਾਣੀ ਬਚਾਓ ਜੀਵਨ ਬਚਾਓ

ਅਜੀਤ ਡੈਸਕ 24-08-2026

ਪਾਣੀ ਬਚਾਓ ਜੀਵਨ ਬਚਾਓ

ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ ਪਰ ਅਸੀਂ ਇਸ ਅਨਮੋਲ ਕੁਦਰਤੀ ਸਰੋਤ ਦੀ ਮਹੱਤਤਾ ਨੂੰ  ਸਮਝਣ ਦੀ ਬਜਾਏ ਇਸ ਦੀ ਬੇਲੋੜੀ ਵਰਤੋਂ ਕਰ ਰਹੇ ਹਾਂ | ਘਰਾਂ ਵਿਚ ਟੂਟੀਆਂ ਖੁੱਲ੍ਹੀਆਂ ਛੱਡਣਾ, ਖੇਤੀਬਾੜੀ ਵਿਚ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਅਤੇ ਮੀਂਹ ਦੇ ਪਾਣੀ ਨੂੰ  ਸੰਭਾਲਣ ਦੀ ਘਾਟ ਕਾਰਨ ਪਾਣੀ ਦਾ ਸੰਕਟ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ | ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ  ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਲਈ ਸਰਕਾਰ ਨੂੰ  ਪਾਣੀ ਦੀ ਸੰਭਾਲ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ | ਇਸ ਦੇ ਨਾਲ-ਨਾਲ ਹਰੇਕ ਨਾਗਰਿਕ ਨੂੰ  ਵੀ ਪਾਣੀ ਦੀ ਹਰ ਬੰੂਦ ਦੀ ਕੀਮਤ ਸਮਝਦਿਆਂ ਇਸ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ | ਅੱਜ ਪਾਣੀ ਬਚਾਵਾਂਗੇ ਤਾਂ ਹੀ ਆਉਣ ਵਾਲਾ ਕੱਲ੍ਹ ਸੁਰੱਖਿਅਤ ਹੋਵੇਗਾ |-ਜਸਪਾਲ ਕੌਰ


ਖਾਨਪੁਰ, ਫ਼ਤਹਿਗੜ੍ਹ ਸਾਹਿਬ |

ਸਹੂਲਤਾਂ ਤੋਂ ਸੱਖਣਾ ਤਹਿਸੀਲ ਕੰਪਲੈਕਸ

ਪੰਜਾਬ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਇਮਾਰਤਾਂ ਤਾਂ ਉਸਾਰ ਦਿੱਤੀਆਂ ਜਾਂਦੀਆਂ ਹਨ, ਪਰ ਆਮ ਲੋਕਾਂ ਅਤੇ ਮੁਲਾਜ਼ਮਾਂ ਲਈ ਮੁਢਲੀਆਂ ਸਹੂਲਤਾਂ ਦੀ ਭਾਰੀ ਘਾਟ ਹੁੰਦੀ ਹੈ | ਅਹਿਮਦਗੜ੍ਹ ਨਵੇਂ ਤਹਿਸੀਲ ਕੰਪਲੈਕਸ ਵਿਚ ਗਰਾਊਾਡ ਫਲੋਰ ਤੋਂ ਉੱਪਰਲੇ ਫਲੋਰ ਤੱਕ ਜਾਣ ਲਈ ਲਗਾਈ ਲਿਫ਼ਟ ਪਿਛਲੇ ਕਈ ਮਹੀਨਿਆਂ ਤੋਂ ਖਰਾਬ ਪਈ ਹੈ, ਜਿਸ ਕਾਰਨ ਉੱਥੇ ਆਉਂਦੇ ਸੀਨੀਅਰ ਸਿਟੀਜ਼ਨ ਬਜ਼ੁਰਗਾਂ ਔਰਤਾਂ  ਨੂੰ  ਕੰਮ ਕਾਜ ਕਰਵਾਉਣ ਲਈ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਜ਼ਿਕਰਯੋਗ ਹੈ ਕਿ ਇਹ ਤਹਿਸੀਲ ਕੰਪਲੈਕਸ ਨੂੰ  ਬਣੇ ਹਾਲੇ ਕੁਛ ਮਹੀਨੇ ਹੀ ਹੋਏ ਹਨ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਇਸ ਦਾ ਉਦਘਾਟਨ ਕੀਤਾ ਸੀ | ਜਦੋਂ ਇਸ ਸੰਬੰਧੀ  ਕੋਈ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਲਈ ਜਾਇਆ ਜਾਂਦਾ ਹੈ ਤਾਂ ਉਹ ਅਕਸਰ ਆਪਣੀ ਸੀਟ 'ਤੇ ਨਹੀਂ ਮਿਲਦੇ | ਪੁੱਛਣ 'ਤੇ ਪਤਾ ਲੱਗਦਾ ਹੈ ਕਿ ਅਧਿਕਾਰੀਆਂ ਦੀ ਡਿਊਟੀ ਮਾਲੇਰਕੋਟਲਾ ਵਿਚ ਵੀ ਲੱਗੀ ਹੋਈ ਹੈ, ਇਸ ਕਰਕੇ ਇਹ ਇੱਥੇ ਨਹੀਂ ਆਉਂਦੇ | ਨਵੀਆਂ ਇਮਾਰਤਾਂ ਵਿਚ ਅਕਸਰ ਵਾਟਰ ਕੂਲਰ ਜਾਂ ਆਰ.ਓ. ਸਿਸਟਮ ਚਾਲੂ ਨਹੀਂ ਕੀਤੇ ਜਾਂਦੇ, ਜਿਸ ਕਾਰਨ ਕੜਕਦੀ ਧੁੱਪ ਅਤੇ ਗਰਮੀ ਵਿਚ ਆਉਣ ਵਾਲੇ ਲੋਕਾਂ ਨੂੰ  ਭਾਰੀ ਪ੍ਰੇਸ਼ਾਨੀ ਹੁੰਦੀ ਹੈ | ਮਹਿਲਾਵਾਂ ਅਤੇ ਬਜ਼ੁਰਗਾਂ ਲਈ ਸਾਫ਼-ਸੁਥਰੇ ਪਖਾਨਿਆਂ ਦੀ ਘਾਟ ਹੁੰਦੀ ਹੈ ਅਤੇ ਕਈ ਥਾਵਾਂ 'ਤੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਬਣੇ ਹੋਏ ਪਖਾਨੇ ਵੀ ਵਰਤੋਂ ਯੋਗ ਨਹੀਂ ਰਹਿੰਦੇ |

-ਪਵਨ ਗੁਪਤਾ  ਮੰਡੀ ਅਹਿਮਦਗੜ੍ਹ  |

ਆਪਣਾ ਖ਼ੂਨ ਹੋਇਆ ਸਫ਼ੈਦ

ਰਿਸ਼ਤਿਆਂ ਵਿਚ ਇੰਨੀ ਗਿਰਾਵਟ ਆ ਜਾਵੇਗੀ ਉਹ ਵੀ ਢਿੱਡੋਂ ਜੰਮੇ,ਆਪਣੇ, ਖ਼ੂਨ ਦੇ ਰਿਸ਼ਤੇ,ਇਹ ਅਸੀਂ ਤੁਸੀਂ ਕਦੇ ਕਿਆਸ ਵੀ ਨਹੀਂ ਕੀਤਾ ਹੋਵੇਗਾ | ਇੰਨੀ ਸੰਵੇਦਨਹੀਣਤਾ ਜੋ ਹੱਦਾਂ ਪਾਰ ਕਰ ਗਈ | ਖ਼ਬਰ ਮੁੰਬਈ ਤੋਂ ਹੈ | ਇਕ ਕੱਪੜਾ ਕਾਰੋਬਾਰੀ ਜਿਸ ਦਾ ਕਿਸੇ ਸਮੇਂ ਕਰੋੜਾਂ ਦਾ ਵਪਾਰ ਸੀ ਉਸ ਨੇ  ਆਪਣੀਆਂ ਤਿੰਨ ਧੀਆਂ ਨੂੰ  ਚੰਗਾ ਪੜ੍ਹਾਇਆ- ਲਿਖਾਇਆ ਅੱਜ ਉਹ ਤਿੰਨੋਂ ਪੇਸ਼ੇ ਵਜੋਂ ਅਧਿਆਪਕ ਹਨ | ਸੋਨੀਪਤ ਦੇ ਅਨੰਦ ਬਿਰਧ ਆਸ਼ਰਮ ਵਿਖੇ ਪਿਛਲੇ ਦਿਨੀਂ ਦਾ ਦਿਹਾਂਤ ਹੋ ਗਿਆ | ਉਸ ਦੀਆਂ ਬੇਟੀਆਂ ਨੂੰ  ਖ਼ਬਰ ਕੀਤੀ ਗਈ, ਪਰ ਤਿੰਨਾਂ ਨੇ ਆਉਣ ਤੋਂ ਇਨਕਾਰ ਦਿੱਤਾ | ਇਕ ਨੇ ਸੰਸਕਾਰ ਲਈ 5100 ਰੁਪਏ ਭੇਜ ਕੇ ਪ੍ਰਬੰਧਕਾਂ ਨੂੰ  ਖ਼ੁਦ ਅੰਤਿਮ ਸਸਕਾਰ ਕਰਨ ਲਈ ਕਿਹਾ | ਇਕ ਨੇ ਵੀਡਿਓ ਕਾਲ ਰਾਹੀਂ ਅਗਨ ਭੇਟ ਦੀ ਰਸਮ ਨੂੰ  ਦੇਖਿਆ | ਸੁਣ-ਪੜ੍ਹ ਕੇ ਬੜੀ ਹੈਰਾਨੀ ਤੇ ਚਿੰਤਾ ਹੁੰਦੀ ਹੈ ਕਿ ਸਾਡੇ ਆਪਣੇ ਰਿਸ਼ਤੇ ਇੰਨੇ ਸਫੈਦ ਕਿਵੇਂ ਹੋ ਗਏ | ਹੁਣ ਤੱਕ ਅਸੀਂ ਇਹ ਸੁਣਦੇ ਤੇ ਦੇਖਦੇ ਆਏ ਹਾਂ ਕਿ ਧੀਆਂ ਮਾਂ-ਬਾਪ ਦਾ ਦੁੱਖ ਸੁਣਦੀਆਂ ਹਨ | ਅਰਥੀ ਨੂੰ  ਖ਼ੁਦ ਮੋਢਾ ਦਿੰਦੀਆਂ ਹਨ ਪਰ ਕੁਝ ਧੀਆਂ ਅਜਿਹੀਆਂ ਵੀ ਹੁੰਦੀਆਂ ਹਨ | ਅਧਿਆਪਕ ਨੂੰ  ਚੰਗੇ ਸਮਾਜ ਦਾ ਸਿਰਜਕ ਮੰਨਿਆ ਜਾਂਦਾ ਹੈ, ਪਰ ਇਨ੍ਹਾਂ ਨੇ ਕਿਤੇ ਨਾ ਕਿਤੇ ਇਸ ਪਵਿੱਤਰ ਪੇਸ਼ੇ ਦਾ ਵੀ ਨਿਰਾਦਰ ਕੀਤਾ ਹੈ | ਇਹ ਕਿਹੋ ਜਿਹੀ ਨਿਰਮੋਹੀ ਰੂਹ ਦੀਆਂ ਮਾਲਕ ਹਨ ਜੋ ਆਪਣੇ ਪਿਓ ਦੇ ਕਦੇ ਵੀ ਨਾ ਉਤਾਰੇ ਜਾਣ ਵਾਲ਼ੇ ਕਰਜ਼ ਤੋਂ ਜਿਉਂਦੇ ਜੀਅ ਮੁੱਖ ਮੋੜ ਗਈਆਂ | ਅਜਿਹਾ ਵਰਤਾਰਾ ਦੇਖ ਸੁਣ ਕੇ ਇਕ ਗੱਲ ਜੋ ਸਾਡੇ ਸਾਰਿਆਂ ਦੇ ਜ਼ਿਹਨ ਵਿਚ ਆਉਂਦੀ ਹੈ ਕਿ ਬੱਚਿਆਂ ਨੂੰ  ਇਹ ਦਿੱਤੀ ਜਾ ਰਹੀ ਰਸਮੀ ਸਿੱਖਿਆ ਤੋਂ ਵੀ ਅਤਿ ਜ਼ਰੂਰੀ ਨੈਤਿਕ ਗੁਣ ਤੇ ਸੰਸਕਾਰ ਦੇਣੇ ਜ਼ਰੂਰੀ ਹਨ ਤਾਂ ਜੋ ਚੰਗੇਰੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ |

-ਲਾਭ ਸਿੰਘ ਸ਼ੇਰਗਿੱਲ,
ਅੱਧੀ ਟਿੱਬੀ ਬਡਰੁੱਖਾਂ (ਸੰਗਰੂਰ)

ਪਿਛਲੀ ਖ਼ਬਰ ਬਾਬਾ ਜਸਵੰਤ ਸਿੰਘ ਪਬਲਿਕ ਸਕੂਲ ਰੌਂਤਾ ਦੇ ਵਿਦਿਆਰਥੀਆਂ ਨੇ ਜ਼ੋਨ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਖੇਡਾਂ ’ਚ ਜ... ਅਗਲੀ ਖ਼ਬਰ ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ | ¸ਅਰਨੈਸਟ ਹੈਮਿੰਗਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।