29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਡੱਬਵਾਲੀ ਪੁਲਿਸ ਵਲੋਂ ਕਾਰਗੁਜ਼ਾਰੀ ਰਿਪੋਰਟ ਜਾਰੀ: ਡੇਢ ਕਰੋੜ ਦੀ ਹੈਰੋਇਨ ਅਤੇ ਅਫੀਮ ਬਰਾਮਦ, 62 ਗਿ੍ਫ਼ਤਾਰ

ਅਜੀਤ ਡੈਸਕ 02-04-2026
ਡੱਬਵਾਲੀ, 1 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਜ਼ਿਲ੍ਹਾ ਪੁਲਿਸ ਡੱਬਵਾਲੀ ਵੱਲੋਂ ਮਾਰਚ ਮਹੀਨੇ ਦੀ ਕਾਰਗੁਜ਼ਾਰੀ ਰਿਪੋਰਟ ਜਾਰੀ ਕੀਤੀ ਹੈ | ਜਿਸ ਮੁਤਾਬਕ ਮੁਤਾਬਕ ਐਨਡੀਪੀਐਸ ਐਕਟ ਅਤੇ ਆਬਕਾਰੀ ਐਕਟ ਤਹਿਤ ਕੁੱਲ 42 ਮੁਕੱਦਮੇ ਦਰਜ ਕਰਕੇ 62 ਮੁਲਜਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਵੱਲੋਂ ਰਿਪੋਰਟ ਵਿੱਚ ਕਰੀਬ ਡੇਢ ਕਰੋੜ ਰੁਪਏ ਦੀ ਹੈਰੋਇਨ ਅਤੇ ਲੱਖਾਂ ਰੁਪਏ ਦੀ ਅਫੀਮ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ | ਰਿਪੋਰਟ ਅਨੁਸਾਰ ਨਸ਼ਿਆਂ ਦੇ 30 ਮੁਕੱਦਮਿਆਂ ਵਿੱਚ 46 ਮੁਲਜਮਾ ਨੂੰ ਕਾਬੂ ਕੀਤਾ ਗਿਆ, ਜਦਕਿ ਪੁਰਾਣੇ ਮਾਮਲਿਆਂ ਵਿੱਚ ਲੋੜੀਂਦੇ 24 ਨਸ਼ਾ ਤਸਕਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ | ਇਸ ਤਰ੍ਹਾਂ ਨਸ਼ਿਆਂ ਨਾਲ ਸਬੰਧਤ ਕੁੱਲ 53 ਮੁਕੱਦਮਿਆਂ ਵਿੱਚ 70 ਮੁਲਜਮਾਂ ਦੀ ਗਿ੍ਫ਼ਤਾਰੀ ਕੀਤੀ ਗਈ ਹੈ | ਬਰਾਮਦਗੀ ਵਿੱਚ 778.033 ਗ੍ਰਾਮ ਹੈਰੋਇਨ, 2 ਕਿਲੋ 776 ਗ੍ਰਾਮ ਅਫੀਮ, 2 ਕਿਲੋ 60 ਗ੍ਰਾਮ ਚੂਰਾ ਪੋਸਤ ਅਤੇ 70 ਨਸ਼ੀਲੀਆਂ ਗੋਲੀਆਂ ਸ਼ਾਮਲ ਹਨ | ਆਬਕਾਰੀ ਐਕਟ ਤਹਿਤ 12 ਮੁਕੱਦਮਿਆਂ ਵਿੱਚ 16 ਮੁਲਜਮਾਂ ਨੂੰ ਗਿ੍ਫ਼ਤਾਰ ਕਰਕੇ 144 ਬੋਤਲ ਦੇਸੀ ਸ਼ਰਾਬ, 48 ਬੋਤਲ ਅੰਗਰੇਜ਼ੀ ਸ਼ਰਾਬ ਅਤੇ 310 ਲੀਟਰ ਲਾਹਣ ਬਰਾਮਦ ਕੀਤਾ ਗਿਆ | ਚੋਰੀ ਦੇ ਮਾਮਲਿਆਂ ਵਿੱਚ 19 ਵਾਰਦਾਤਾਂ ਸੁਲਝਾਉਣ ਅਤੇ 29 ਮੁਲਜਮਾਂ ਦੀ ਗਿ੍ਫ਼ਤਾਰੀ ਦਾ ਦਾਅਵਾ ਕੀਤਾ ਹੈ | ਨਾਲ ਹੀ ਦੋ ਵਹੀਕਲ ਚੋਰ ਗਿਰੋਹਾਂ ਦਾ ਭਾਂਡਾ ਭੰਨ੍ਹ ਕੇ 6 ਮੁਲਜਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 2 ਸਕੂਟੀਆਂ ਅਤੇ 17 ਮੋਟਰਸਾਈਕਲ ਬਰਾਮਦ ਕੀਤੇ ਗਏ | ਇਸ ਤੋਂ ਇਲਾਵਾ ਤਿੰਨ ਲੋੜੀਂਦੇ ਮੁਲਜਮਾਂ ਅਤੇ ਦੋ ਬੇਲ ਜੰਪਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ |
ਪਿਛਲੀ ਖ਼ਬਰ ਮਿਹਨਤ, ਇਮਾਨਦਾਰੀ ਅਤੇ ਸੰਜਮ ਸਫ਼ਲਤਾ ਦੇ ਮਾਰਗ ਹਨ। ਜਦੋਂ ਵੀ ਸਫਲ ਹੋਵੋਗੇ, ਇਨ੍ਹਾਂ ਰਾਹਾਂ ਤੋਂ ਗੁਜ਼ਰ ਕੇ ਹੀ ਹੋਵੋਗੇ। -... ਅਗਲੀ ਖ਼ਬਰ ਹਿੰਗਲਾਜ ਮਾਤਾ ਮੰਦਰ ਵਿਖੇ ਵਿਸ਼ਾਲ ਤਾਲੀ ਸੰਕੀਰਤਨ 12 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।