ਪ੍ਰਧਾਨ ਦੇ ਅਹੁਦੇ ਲਈ ਛੇ , ਮੀਤ ਪ੍ਰਧਾਨ ਲਈ ਅਤੇ ਸਕੱਤਰ ਦੇ ਅਹੁਦੇ ਲਈ ਦੋ ਵਿਚਾਲੇ ਹੋਵੇਗਾ ਮੁਕਾਬਲਾ
ਸਿਰਸਾ, 29 ਅਗਸਤ (ਭੁਪਿੰਦਰ ਪੰਨੀਵਾਲੀਆ)- ਆਉਣ ਵਾਲੀ 11 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਤਸਵੀਰ ਸਾਫ ਹੋ ਗਈ ਹੈ। ਪ੍ਰਧਾਨ ਦੇ ਅਹੁਦੇ ਲਈ ਛੇ ਉਮੀਦਵਾਰ, ਮੀਤ ਪ੍ਰਧਾਨ ਦੇ ਅਹੁਦੇ ਲਈ ਪੰਜ ਅਤੇ ਸਕੱਤਰ ਦੇ ਅਹੁਦੇ ਲਈ ਦੋ ਉਮੀਦਵਾਰ ਮੈਦਾਨ ‘ਚ ਚੋਣ ਲੜਨਗੇ।
ਸਿਰਸਾ, 29 ਅਗਸਤ (ਭੁਪਿੰਦਰ ਪੰਨੀਵਾਲੀਆ)- ਆਉਣ ਵਾਲੀ 11 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਤਸਵੀਰ ਸਾਫ ਹੋ ਗਈ ਹੈ। ਪ੍ਰਧਾਨ ਦੇ ਅਹੁਦੇ ਲਈ ਛੇ ਉਮੀਦਵਾਰ, ਮੀਤ ਪ੍ਰਧਾਨ ਦੇ ਅਹੁਦੇ ਲਈ ਪੰਜ ਅਤੇ ਸਕੱਤਰ ਦੇ ਅਹੁਦੇ ਲਈ ਦੋ ਉਮੀਦਵਾਰ ਮੈਦਾਨ ‘ਚ ਚੋਣ ਲੜਨਗੇ। ਜਦੋਂ ਕਿ ਇਕ ਆਹੁਦੀ ਮਹਿਲੀ ਮੀਤ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਲਈ ਰਾਖਵਾਂ ਹੈ। ਸੰਤੋਸ਼ ਕਟਾਰੀਆ ਸੰਯੁਕਤ-ਸਕੱਤਰ ਦੇ ਅਹੁਦੇ ਲਈ ਬਿਨਾਂ ਮੁਕਾਬਲਾ ਚੁਣੇ ਗਏ ਹਨ। ਸਹਿ-ਚੋਣ ਅਧਿਕਾਰੀ ਐਡਵੋਕੇਟ ਭੂਪੇਂਦਰ ਸਿੰਘ ਵਿਨਾਇਕ ਨੇ ਦੱਸਿਆ ਕਿ ਅੱਜ ਨਾਮਜ਼ਦਗੀ ਪੱਤਰਾਂ, ਇਤਰਾਜ਼ਾਂ ਅਤੇ ਵਾਪਸੀ ਦੀ ਜਾਂਚ ਪੂਰੀ ਹੋਣ ਤੋਂ ਬਾਅਦ, ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ, ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ। ਵੋਟਿੰਗ 11 ਸਤੰਬਰ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਦੇ ਅਹੁਦੇ ਲਈ ਛੇ ਉਮੀਦਵਾਰਾਂ ਜਿਨ੍ਹਾਂ ਵਿੱਚ ਐਡਵੋਕੇਟ ਭੂਪੇਂਦਰ ਖੱਟਰ, ਜੀਪੀਐਸ ਕਿੰਗਰਾ, ਗੰਗਾ ਰਾਮ ਢਾਕਾ, ਆਦਿਤਿਆ ਰਾਠੌਰ, ਰਘੂਵੀਰ ਸਿੰਘ ਅਤੇ ਸੁਰੇਂਦਰ ਜਾਖੜ ਸ਼ਾਮਲ ਹਨ। ਇਨ੍ਹਾਂ ਦੇ ਨਾਮਜ਼ਦਗੀ ਪੱਤਰ ਸਵੀਕਾਰ ਕਰ ਲਏ ਗਏ ਹਨ। ਇਸੇ ਤਰ੍ਹਾਂ ਮੀਤ ਪ੍ਰਧਾਨ (ਜਨਰਲ) ਦੇ ਅਹੁਦੇ ਲਈ ਗੁਰਤੇਜ ਸਿੰਘ ਬਰਾੜ, ਸੰਜੀਵ ਗਰਗ, ਵਿਕਾਸ ਢਿੱਲੋਂ ਅਤੇ ਮੀਤ ਪ੍ਰਧਾਨ (ਮਹਿਲਾਵਾਂ ਲਈ ਰਾਖਵਾਂ) ਦੇ ਅਹੁਦੇ ਲਈ ਅਮਨਦੀਪ ਕੌਰ ਅਤੇ ਮੋਨਿਕਾ ਸ਼ਰਮਾ ਦੇ ਨਾਮਜ਼ਦਗੀ ਪੱਤਰ ਸਵੀਕਾਰ ਕਰ ਲਏ ਗਏ ਹਨ। ਸਕੱਤਰ ਦੇ ਅਹੁਦੇ ਲਈ ਕਪਿਲ ਦੇਵ ਅਤੇ ਦਰਸ਼ਨ ਲਾਲ ਛਾਬੜਾ ਦੇ ਨਾਮਜ਼ਦਗੀ ਪੱਤਰ ਵੀ ਸਵੀਕਾਰ ਕਰ ਲਏ ਗਏ ਹਨ। ਸੰਯੁਕਤ ਸਕੱਤਰ ਦਾ ਅਹੁਦਾ ਔਰਤਾਂ ਲਈ ਰਾਖਵਾਂ ਹੈ, ਜਿਸ ਲਈ ਸੰਤੋਸ਼ ਕਟਾਰੀਆ ਨੂੰ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ।