ਚਾਂਦਪੁਰਾ ਅਤੇ ਰੱਤਾਥੇਹ ਵਿਖੇ ਅੱਜ ਹੋਵੇਗਾ ਬੱਚਿਆਂ ਦੇ ਲੰਬੇ ਕੇਸਾਂ ਦਾ ਮੁਕਾਬਲਾ
ਟੋਹਾਣਾ, 29 ਅਗਸਤ (ਮਨਜੀਤ ਸਿੰਘ)-ਕੇਸ ਸੰਭਾਲ ਗੁਰਮਤਿ ਪ੍ਰਚਾਰ ਲਹਿਰ ਤਹਿਤ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਅਤੇ ਕੇਸਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਬੱਚਿਆਂ ਦੇ ਲੰਬੇ ਕੇਸਾਂ ਦਾ ਮੁਕਾਬਲਾ 30 ਅਗਸਤ 2026, ਦਿਨ ਐਤਵਾਰ ਨੂੰ ਪਿੰਡ ਚਾਂਦਪੁਰਾ ਦੇ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਅਤੇ ਗੁਰਦੁਆਰਾ ਸਾਹਿਬ ਰੱਤਾਥੇਹ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ ਸਵੇਰੇ ਸਾਢੇ 8 ਵਜੇ ਪਿੰਡ ਚਾਂਦਪੁਰਾ ਵਿਖੇ ਸ਼ੁਰੂ ਹੋਵੇਗਾ ਅਤੇ ਸਾਢੇ 10 ਵਜੇ ਪਿੰਡ ਰੱਤਾਥੇਹ ਸ਼ੁਰੂ ਹੋਵੇਗਾ।
ਅਜੀਤ ਡੈਸਕ
30-08-2026