ਸ਼ੁਭ ਕਰਮ ਸੇਵਾ ਸੁਸਾਇਟੀ (ਦਿੱਲੀ) ਵੱਲੋਂ ਡਾਕੂਮੈਂਟਰੀ ਰਾਹੀਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ
ਨਵੀਂ ਦਿੱਲੀ, 23 ਸਤੰਬਰ(ਜਗਤਾਰ ਸਿੰਘ)- ਸ਼ੁਭ ਕਰਮ ਸੇਵਾ ਸੁਸਾਇਟੀ (ਦਿੱਲੀ) ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਉਦੇਸ਼ ਨਾਲ ‘ਸਿੱਖ ਵਿਰਾਸਤ ਦੇ ਸੁਨਹਿਰੇ ਪੰਨੇ’ ਡਾਕੂਮੈਂਟਰੀ ਫ਼ਿਲਮ ਦਿਖਾਉਣ ਦਾ ਇੱਕ ਵਿਸ਼ੇਸ਼ ਉਪਰਾਲਾ ਗੁਰਦੁਆਰਾ ਸਿੰਘ ਸਭਾ, ਮੁਖਰਜੀ ਪਾਰਕ ਵਿਖੇ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਤੇ ਜਤਿੰਦਰ ਸਿੰਘ ਨੇ ਕਿਹਾ ਕਿ ਸੁਸਾਇਟੀ ਦਾ ਮਕਸਦ ਬੱਚਿਆਂ ਨੂੰ ਗੁਰਬਾਣੀ ਤੇ ਗੁਰਮਤਿ ਸੰਗੀਤ ਨਾਲ-ਨਾਲ ਇਤਿਹਾਸਕ ਫ਼ਿਲਮਾਂ ਰਾਹੀਂ ਉਨ੍ਹਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣਾ ਵੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਮਹਾਨ ਵਿਰਸੇ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋ ਸਕੇ।
ਨਵੀਂ ਦਿੱਲੀ, 23 ਸਤੰਬਰ(ਜਗਤਾਰ ਸਿੰਘ)- ਸ਼ੁਭ ਕਰਮ ਸੇਵਾ ਸੁਸਾਇਟੀ (ਦਿੱਲੀ) ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਉਦੇਸ਼ ਨਾਲ ‘ਸਿੱਖ ਵਿਰਾਸਤ ਦੇ ਸੁਨਹਿਰੇ ਪੰਨੇ’ ਡਾਕੂਮੈਂਟਰੀ ਫ਼ਿਲਮ ਦਿਖਾਉਣ ਦਾ ਇੱਕ ਵਿਸ਼ੇਸ਼ ਉਪਰਾਲਾ ਗੁਰਦੁਆਰਾ ਸਿੰਘ ਸਭਾ, ਮੁਖਰਜੀ ਪਾਰਕ ਵਿਖੇ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਤੇ ਜਤਿੰਦਰ ਸਿੰਘ ਨੇ ਕਿਹਾ ਕਿ ਸੁਸਾਇਟੀ ਦਾ ਮਕਸਦ ਬੱਚਿਆਂ ਨੂੰ ਗੁਰਬਾਣੀ ਤੇ ਗੁਰਮਤਿ ਸੰਗੀਤ ਨਾਲ-ਨਾਲ ਇਤਿਹਾਸਕ ਫ਼ਿਲਮਾਂ ਰਾਹੀਂ ਉਨ੍ਹਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣਾ ਵੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਮਹਾਨ ਵਿਰਸੇ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋ ਸਕੇ। ਸੁਰਜੀਤ ਸਿੰਘ ਲਵਲੀ ਨੇ ਰਜਿੰਦਰ ਸਿੰਘ ਵਿਰਾਸਤ ਦਾ ਵਿਸ਼ੇਸ਼ ਧੰਨਵਾਦ ਕੀਤਾ। ਫ਼ਿਲਮ ਦੇ ਨਿਰਮਾਣ ਅਤੇ ਪੇਸ਼ਕਾਰੀ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਉਨ੍ਹਾਂ ਨੇ ਅਜੇਪਾਲ ਸਿੰਘ ਮੀਰਾਕੋਟ ਅਤੇ ਕਰਨ ਸਿੰਘ ਭੁੱਲਰ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਵਿੰਦਰ ਪਾਲ ਸਿੰਘ, ਗੁਰਪਾਲ ਸਿੰਘ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।