24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੈਟਰੋਲ ਪੰਪ ਤੋਂ ਦੋ ਨਕਾਬਪੋਸ਼ਾਂ ਨੇ ਦਿਨ-ਦਿਹਾੜੇ 50 ਹਜ਼ਾਰ ਰੁਪਏ ਲੁੱਟੇ

ਡੱਬਵਾਲੀ, 23 ਸਤੰਬਰ (ਇਕਬਾਲ ਸਿੰਘ ਸ਼ਾਂਤ)- ਬੇਖ਼ੌਫ਼ ਲੁਟੇਰਿਆਂ ਅੱਗੇ ਜ਼ਿਲ੍ਹਾ ਪੁਲਿਸ ਦੀ ਸਖ਼ਤੀ ਨਾਕਾਫ਼ੀ ਸਾਬਤ ਹੋ ਰਹੀ ਹੈ। ਪਿੰਡ ਦੇਸੂਜੋਧਾ-ਜੋਗੇਵਾਲਾ ਰੋਡ ਸਥਿਤ ਸਮਾਘ ਪੈਟਰੋ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ’ਤੇ ਅੱਜ ਬਾਅਦ ਦੁਪਹਿਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ।

ਅਜੀਤ ਡੈਸਕ 24-09-2026
ਡੱਬਵਾਲੀ, 23 ਸਤੰਬਰ (ਇਕਬਾਲ ਸਿੰਘ ਸ਼ਾਂਤ)- ਬੇਖ਼ੌਫ਼ ਲੁਟੇਰਿਆਂ ਅੱਗੇ ਜ਼ਿਲ੍ਹਾ ਪੁਲਿਸ ਦੀ ਸਖ਼ਤੀ ਨਾਕਾਫ਼ੀ ਸਾਬਤ ਹੋ ਰਹੀ ਹੈ। ਪਿੰਡ ਦੇਸੂਜੋਧਾ-ਜੋਗੇਵਾਲਾ ਰੋਡ ਸਥਿਤ ਸਮਾਘ ਪੈਟਰੋ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ’ਤੇ ਅੱਜ ਬਾਅਦ ਦੁਪਹਿਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਕਾਰਨ ਖੇਤਰ ਵਿਚ ਖੌਫ਼ ਦਾ ਮਾਹੌਲ ਹੈ। ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਵਿਚੋਂ ਦੋ ਜਣੇ ਪੈਟਰੋਲ ਪੰਪ ਅੰਦਰ ਦਾਖ਼ਲ ਹੋਏ ਅਤੇ ਕਰਮਚਾਰੀ ਤੋਂ ਨਕਦੀ ਵਾਲਾ ਬੈਗ ਖੋਹ ਕੇ ਤੀਜੇ ਸਾਥੀ ਨਾਲ ਫ਼ਰਾਰ ਹੋ ਗਏ। ਵਾਰਦਾਤ ਦੌਰਾਨ ਕਰਮਚਾਰੀ ’ਤੇ ਕਿਰਪਾਨ ਨਾਲ ਵਾਰ ਕਰਨ ਵੀ ਕੀਤਾ ਗਿਆ, ਪਰ ਉਹ ਵਾਲ-ਵਾਲ ਬਚ ਗਿਆ। ਪੰਪ ਸੰਚਾਲਕ ਅੰਗਰੇਜ਼ ਸਿੰਘ ਤੇ ਸੰਦੀਪ ਸਿੰਘ ਅਨੁਸਾਰ ਦੁਪਹਿਰ ਕਰੀਬ 1:30 ਵਜੇ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨ ਪੰਪ ਦੇ ਬਾਹਰ ਪੁੱਜੇ। ਇਨ੍ਹਾਂ ਵਿਚੋਂ ਇਕ ਨੌਜਵਾਨ ਬਾਈਕ ਲੈ ਕੇ ਮੁੱਖ ਸੜਕ ’ਤੇ ਖੜ੍ਹਾ ਰਿਹਾ, ਜਦੋਂਕਿ ਮੂੰਹ ਢਕੇ ਦੋ ਨੌਜਵਾਨ ਪੈਦਲ ਪੰਪ ਅੰਦਰ ਦਾਖ਼ਲ ਹੋਏ। ਦੋਵਾਂ ਨੇ ਕੈਸ਼ ਵਾਲਾ ਬੈਗ ਖੋਹਣ ਦੌਰਾਨ 25 ਸਾਲਾ ਪੰਪ ਕਰਮਚਾਰੀ ਗੁਰਸਿਮਰਨ ਵਾਸੀ ਡੱਬਵਾਲੀ ’ਤੇ ਪਿੱਛਿਓਂ ਕਿਰਪਾਨ ਨਾਲ ਵਾਰ ਕੀਤਾ ਪਰ ਉਹ ਵਾਲ-ਵਾਲ ਬਚ ਗਿਆ। ਉਪਰੰਤ ਦੋਵੇਂ ਲੁਟੇਰੇ ਨਕਦੀ ਵਾਲਾ ਬੈਗ ਲੈ ਕੇ ਸੜਕ ’ਤੇ ਖੜ੍ਹੇ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਦੇਸੂਜੋਧਾ ਵੱਲ ਫ਼ਰਾਰ ਹੋ ਗਏ। ਸੂਚਨਾ ਮਿਲਣ ‘ਤੇ ਸਿਟੀ ਪੁਲਿਸ ਮੌਕੇ ’ਤੇ ਪੁੱਜੀ। ਸਿਟੀ ਥਾਣਾ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਦੋ ਅਣਪਛਾਤੇ ਨੌਜਵਾਨ ਪੰਪ ਤੋਂ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਲੈ ਗਏ ਹਨ। ਪੈਟਰੋਲ ਪੰਪ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਜਰੀਏ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ ਚ 60,044 ਬੈਲਟ ਪੇਪਰਾਂ ਦੀ ਗਿਣਤੀ ਕੀਤੀ ਦਰਜ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲਾ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।