07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਟਰੱਕ ਯੂਨੀਅਨ ’ਚ ਕੁੱਟਮਾਰ ਮਾਮਲੇ ’ਚ ਦਸਵਾਂ ਸਹਿ-ਮੁਲਜ਼ਮ ਕਾਬੂ ਪੁਲਿਸ ਵਲੋਂ ਹੁਣ ਤੱਕ 10 ਮੁਲਜ਼ਮ ਗ੍ਰਿਫ਼ਤਾਰ

ਟੋਹਾਣਾ, 6 ਅਕਤੂਬਰ (ਮਨਜੀਤ ਸਿੰਘ)- ਟਰੱਕ ਯੂਨੀਅਨ ਟੋਹਾਣਾ ਵਿਖੇ ਕੁੱਟਮਾਰ ਤੇ ਝਗੜੇ ਦੇ ਮਾਮਲੇ ’ਚ ਥਾਣਾ ਸ਼ਹਿਰ ਟੋਹਾਣਾ ਪੁਲਿਸ ਨੇ ਕਾਰਵਾਈ ਕਰਦਿਆਂ ਦਸਵੇਂ ਸਹਿ-ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਜੱਗਾ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਨੈਣ ਡੇਅਰੀ ਦੇ ਨੇੜੇ , ਗੁਪਤਾ ਕਾਲੋਨੀ, ਟੋਹਾਣਾ ਵਜੋਂ ਹੋਈ ਹੈ।

ਅਜੀਤ ਡੈਸਕ 07-10-2026
ਟੋਹਾਣਾ, 6 ਅਕਤੂਬਰ (ਮਨਜੀਤ ਸਿੰਘ)- ਟਰੱਕ ਯੂਨੀਅਨ ਟੋਹਾਣਾ ਵਿਖੇ ਕੁੱਟਮਾਰ ਤੇ ਝਗੜੇ ਦੇ ਮਾਮਲੇ ’ਚ ਥਾਣਾ ਸ਼ਹਿਰ ਟੋਹਾਣਾ ਪੁਲਿਸ ਨੇ ਕਾਰਵਾਈ ਕਰਦਿਆਂ ਦਸਵੇਂ ਸਹਿ-ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਜੱਗਾ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਨੈਣ ਡੇਅਰੀ ਦੇ ਨੇੜੇ , ਗੁਪਤਾ ਕਾਲੋਨੀ, ਟੋਹਾਣਾ ਵਜੋਂ ਹੋਈ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ’ਚ ਪੁਲਿਸ ਹੁਣ ਤੱਕ ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਥਾਣਾ ਸ਼ਹਿਰ ਟੋਹਾਣਾ ਦੇ ਮੁਖੀ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਰਾਮਨਗਰ ਟੋਹਾਣਾ ਵਾਸੀ ਅਮਿਤ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 30 ਜਨਵਰੀ 2025 ਨੂੰ ਉਹ ਹੋਰਨਾਂ ਡਰਾਈਵਰਾਂ ਅਤੇ ਯੂਨੀਅਨ ਅਹੁਦੇਦਾਰਾਂ ਸਮੇਤ ਟਰੱਕ ਯੂਨੀਅਨ ਦੇ ਦਫ਼ਤਰ ’ਚ ਮੌਜੂਦ ਸੀ। ਇਸ ਦੌਰਾਨ ਕੁਝ ਵਿਅਕਤੀ ਗੱਡੀਆਂ ’ਚ ਸਵਾਰ ਹੋ ਕੇ ਉੱਥੇ ਪਹੁੰਚੇ ਅਤੇ ਟਰੱਕ ਯੂਨੀਅਨ ’ਤੇ ਕਬਜ਼ਾ ਕਰਨ ਅਤੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਵਿਵਾਦ ਕਰਨ ਲੱਗ ਪਏ। ਸ਼ਿਕਾਇਤ ਅਨੁਸਾਰ ਵਿਵਾਦ ਵਧਣ ’ਤੇ ਉਕਤ ਵਿਅਕਤੀਆਂ ਨੇ ਲਾਠੀਆਂ-ਡੰਡਿਆਂ ਨਾਲ ਸ਼ਿਕਾਇਤਕਰਤਾ ਅਤੇ ਉਸ ਦੇ ਸਾਥੀਆਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਸ਼ਿਕਾਇਤਕਰਤਾ ਤੋਂ ਇਲਾਵਾ ਯੂਨੀਅਨ ਨਾਲ ਜੁੜੇ ਹੋਰ ਵਿਅਕਤੀਆਂ ਦੇ ਵੀ ਸੱਟਾਂ ਲੱਗਣ ਦਾ ਦੋਸ਼ ਹੈ। ਬਾਅਦ ’ਚ ਸਰਕਾਰੀ ਹਸਪਤਾਲ ਟੋਹਾਣਾ ਵਿਖੇ ਇਲਾਜ ਦੌਰਾਨ ਵੀ ਮੁੜ ਝਗੜਾ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਸਬੰਧੀ ਥਾਣਾ ਸ਼ਹਿਰ ਟੋਹਾਣਾ ’ਚ ਮੁਕੱਦਮਾ ਨੰਬਰ 45 ਮਿਤੀ 30 ਜਨਵਰੀ 2025 ਨੂੰ ਧਾਰਾ 191(2), 190, 115(2), 126(2) ਅਤੇ 111(2 B ) ਬੀ.ਐੱਨ.ਐੱਸ. ਤਹਿਤ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਪਹਿਲਾਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ। ਹੁਣ ਦਸਵੇਂ ਮੁਲਜ਼ਮ ਜੱਗਾ ਸਿੰਘ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਮਾਮਲੇ ’ਚ ਅਗਲੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਸੁਪਨਿਆਂ ਨੂੰ ਸਾਕਾਰ ਕਰਨ ਲਈ ਟੀਚਾ ਤੇ ਦ੍ਰਿੜ੍ਹਤਾ ਜ਼ਰੂਰੀ ਹੈ- ਡੇਜ਼ੀ ਭੱਲਾ ਅਗਲੀ ਖ਼ਬਰ ਰਾਜ ਪੱਧਰੀ ਖੇਡ ਮਹਾਕੁੰਭ-2026 ਲਈ ਜ਼ਿਲ੍ਹਾ ਪੱਧਰੀ ਚੋਣ ਟ੍ਰਾਇਲ 12 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।