07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮੈਡੀਕਲ ਸਟੋਰ ’ਤੇ ਛਾਪੇਮਾਰੀ ਦੌਰਾਨ ਕਰੀਬ 87,000 ਦੇ ਨਸ਼ੀਲੇ ਪਦਾਰਥ ਜ਼ਬਤ

ਚੰਡੀਗੜ੍ਹ, 6 ਅਕਤੂਬਰ (ਮਾਰਕੰਡਾ) - ਨਸ਼ਾ ਮੁਕਤ ਅਭਿਆਨ ਦੇ ਤਹਿਤ ਮਨਦੀਪ ਸਿੰਘ ਬਰਾੜ ਆਈ. ਏ.

ਅਜੀਤ ਡੈਸਕ 07-10-2026
ਚੰਡੀਗੜ੍ਹ, 6 ਅਕਤੂਬਰ (ਮਾਰਕੰਡਾ) - ਨਸ਼ਾ ਮੁਕਤ ਅਭਿਆਨ ਦੇ ਤਹਿਤ ਮਨਦੀਪ ਸਿੰਘ ਬਰਾੜ ਆਈ.ਏ.ਐੱਸ ਸਕੱਤਰ ਸਿਹਤ, ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੀ ਅਗਵਾਈ ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਸੁਮਨ ਸਿੰਘ ਦੇ ਨਿਰਦੇਸ਼ਾਂ ਹੇਠ ਹੈਲਪਲਾਈਨ ਰਾਹੀਂ ਪ੍ਰਾਪਤ ਹੋਈ ਸ਼ਿਕਾਇਤ ਤੋਂ ਬਾਅਦ ਅੱਜ ਛਾਪੇਮਾਰੀ ਕੀਤੀ ਗਈ। ਡਰੱਗਜ਼ ਇੰਸਪੈਕਟਰ ਅਮਿਤ ਲਖਨਪਾਲ ਨੇ ਪੁਲਿਸ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਮਿਲ ਕੇ ਛਾਪੇਮਾਰੀ ਕੀਤੀ। ਖਰੀਦ ਅਤੇ ਵਿਕਰੀ ਰਿਕਾਰਡ ਨਾ ਪੇਸ਼ ਕਰਨ ਅਤੇ ਜੀਵਨ ਰੱਖਿਅਕ ਦਵਾਈਆਂ ਲਈ ਸਟੋਰੇਜ ਸ਼ਰਤਾਂ ਦੀ ਉਲੰਘਣਾ ਕਰਨ ਤੋਂ ਬਾਅਦ ਨੌਂ ਕਿਸਮਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ। ਜ਼ਬਤ ਕੀਤੀਆਂ ਗਈਆਂ ਦਵਾਈਆਂ ਵਿਚ ਟੈਪੈਂਟਾਡੋਲ, ਜ਼ੋਲਪੀਡੇਮ ਅਤੇ ਅਲਪ੍ਰਾਜ਼ੋਲਮ ਵਾਲੀਆਂ ਕੁੱਲ 100 ਗੋਲੀਆਂ, ਦੋ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਐਮ.ਟੀ.ਪੀ) ਕਿੱਟਾਂ ਅਤੇ ਕਮਰੇ ਦੇ ਤਾਪਮਾਨ ’ਤੇ ਸਟੋਰ ਕੀਤੀਆਂ ਗਈਆਂ 40 ਇਨਸੁਲਿਨ ਪ੍ਰੀਫਿਲਡ ਸਰਿੰਜਾਂ ਸ਼ਾਮਲ ਹਨ। ਜ਼ਬਤ ਕੀਤੀਆਂ ਗਈਆਂ ਦਵਾਈਆਂ ਦੀ ਕੁੱਲ ਕੀਮਤ ਕਰੀਬ 87,000 ਹੈ।
ਪਿਛਲੀ ਖ਼ਬਰ ਜਾਖਲ ਮੰਡੀ ’ਚ ਅੱਜ ਲੱਗੇਗਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅਗਲੀ ਖ਼ਬਰ ਭਾਜਪਾ ਅਰਬਨ ਮੰਡਲ ਦੀ ਸੰਗਠਨਾਤਮਿਕ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।