11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੁਲਿਸ ਵਲੋਂ ਫੜੇ ਗਏ ਚੋਰ ਤੇ ਜ਼ਬਤ ਕੀਤੇ ਵਾਹਨ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਚੋਰ ਫੜੇ

ਨਵੀਂ ਦਿੱਲੀ, 10 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਜਗਤਪੁਰੀ ਥਾਣੇ ਦੀ ਪੁਲਿਸ ਨੇ 2 ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਗੱਡੀਆਂ ਦੀ ਚੋਰੀ ਕਰਦੇ ਸਨ।

ਅਜੀਤ ਡੈਸਕ 11-10-2026
ਨਵੀਂ ਦਿੱਲੀ, 10 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਜਗਤਪੁਰੀ ਥਾਣੇ ਦੀ ਪੁਲਿਸ ਨੇ 2 ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਗੱਡੀਆਂ ਦੀ ਚੋਰੀ ਕਰਦੇ ਸਨ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਦੋ ਚੋਰੀ ਦੇ ਮਾਮਲੇ ਸੁਲਝੇ ਹਨ। ਇਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ 4 ਗੱਡੀਆਂ ਚੋਰੀ ਕੀਤੀਆਂ ਸਨ। ਇਨ੍ਹਾਂ ਚੋਰਾਂ ਦੇ ਨਾਂਅ ਪ੍ਰਭਾਤ ਸ਼ਰਮਾ (30) ਨਿਵਾਸੀ ਸ਼ਾਸਤਰੀ ਨਗਰ, ਦਿੱਲੀ ਅਤੇ ਹਿਮਾਂਸ਼ੂ (30) ਸ਼ਕੂਰਪੁਰ ਦਿੱਲੀ ਹਨ। ਪ੍ਰਭਾਵ ’ਤੇ ਪਹਿਲਾਂ ਹੀ ਪੁਲਿਸ ਨੇ ਕਈ ਮਾਮਲੇ ਦਰਜ ਕੀਤੇ ਹੋਏ ਹਨ। ਜਗਤਪੁਰੀ ਇਲਾਕੇ ਵਿਚੋਂ ਪੁਲਿਸ ਕੋਲ ਚੋਰੀ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਪੁਲਿਸ ਨੂੰ ਇਕ ਜਾਣਕਾਰੀ ਮਿਲੀ ਕਿ ਦੋ ਵਿਅਕਤੀ ਚੋਰੀ ਕੀਤੀ ਹੋਈ ਗੱਡੀ ’ਤੇ ਸਵਾਰ ਹੋ ਕੇ ਜਗਤਪੁਰੀ ਇਲਾਕੇ ਵਿਚ ਆ ਰਹੇ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਚੋਰੀਆਂ ਪ੍ਰਤੀ 500 ਦੇ ਕਰੀਬ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਵੇਖੀ ਤਾਂ ਕਿ ਚੋਰਾਂ ਨੂੰ ਕਾਬੂ ਕੀਤਾ ਜਾ ਸਕੇ। ਪੁਲਿਸ ਨੇ ਮਿਲੀ ਸੂਚਨਾ ਦੇ ਆਧਾਰ ’ਤੇ ਦੱਸੀ ਗਈ ਥਾਂ ’ਤੇ ਪੁੱਜ ਕੇ 2 ਚੋਰਾਂ ਨੂੰ ਕਾਬੂ ਕਰ ਲਿਆ। ਪੁਲਿਸ ਇਨ੍ਹਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ।
ਪਿਛਲੀ ਖ਼ਬਰ ਫੂਡ ਸੇਫ਼ਟੀ ਵਿਭਾਗ ਮਿਲਾਵਟੀ ਚੀਜ਼ਾਂ ਪ੍ਰਤੀ ਕਰੇਗਾ ਕਾਰਵਾਈ ਅਗਲੀ ਖ਼ਬਰ ਪੁਲਿਸ ਨੇ ਝਪਟਮਾਰਾਂ ਨੂੰ ਕੀਤਾ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।