20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੰਤਰੀਆਂ ਦੇ ਮੰਡੀ ਦੌਰੇ ਸਿਰਫ਼ ਦਿਖਾਵਾ, ਸਰਕਾਰ ਨੇ ਕਿਸਾਨਾਂ ਦੀ ਲੁੱਟ ਲਈ ਖੁੱਲ੍ਹੀ ਛੋਟ ਦਿੱਤੀ- ਗੋਰਾਇਆ

ਕਰਨਾਲ, 19 ਅਕਤੂਬਰ (ਗੁਰਮੀਤ ਸਿੰਘ ਸੱਗੂ)- ਔਖੇ ਹਾਲਾਤ ਵਿਚ ਝੋਨੇ ਦੀ ਫ਼ਸਲ ਪੈਦਾ ਕਰਕੇ ਦੇਸ਼ ਦੇ ਅਨਾਜ ਭੰਡਾਰ ਭਰਨ ਵਾਲੇ ਕਿਸਾਨਾਂ ਨੂੰ ਮੰਡੀਆਂ ਵਿਚ ਲੁੱਟ ਦਾ ਸ਼ਿਕਾਰ ਹੋਣ ਲਈ ਖੁੱਲ੍ਹਾ ਛੱਡ ਦੇਣਾ ਭਾਜਪਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਨਤੀਜਾ ਹੈ। ਇਹ ਦੋਸ਼ ਕਿਸਾਨ ਆਗੂ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਕੌਮੀ ਬੁਲਾਰੇ ਇੰਦਰਜੀਤ ਸਿੰਘ ਗੋਰਾਇਆ ਨੇ ਲਾਇਆ।

ਅਜੀਤ ਡੈਸਕ 20-10-2026
ਕਰਨਾਲ, 19 ਅਕਤੂਬਰ (ਗੁਰਮੀਤ ਸਿੰਘ ਸੱਗੂ)- ਔਖੇ ਹਾਲਾਤ ਵਿਚ ਝੋਨੇ ਦੀ ਫ਼ਸਲ ਪੈਦਾ ਕਰਕੇ ਦੇਸ਼ ਦੇ ਅਨਾਜ ਭੰਡਾਰ ਭਰਨ ਵਾਲੇ ਕਿਸਾਨਾਂ ਨੂੰ ਮੰਡੀਆਂ ਵਿਚ ਲੁੱਟ ਦਾ ਸ਼ਿਕਾਰ ਹੋਣ ਲਈ ਖੁੱਲ੍ਹਾ ਛੱਡ ਦੇਣਾ ਭਾਜਪਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਨਤੀਜਾ ਹੈ। ਇਹ ਦੋਸ਼ ਕਿਸਾਨ ਆਗੂ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਕੌਮੀ ਬੁਲਾਰੇ ਇੰਦਰਜੀਤ ਸਿੰਘ ਗੋਰਾਇਆ ਨੇ ਲਾਇਆ। ਉਨ੍ਹਾਂ ਕਿਹਾ ਕਿ ਜਦੋਂ ਤੋਂ ਭਾਜਪਾ ਸੱਤਾ ਵਿਚ ਆਈ ਹੈ, ਕਿਸਾਨ ਵਰਗ ਦੀ ਲਗਾਤਾਰ ਅਣਦੇਖੀ ਅਤੇ ਸੋਸ਼ਣ ਹੋ ਰਿਹਾ ਹੈ। ਮੌਜੂਦਾ ਸਮੇਂ ਵਿਚ ਕਿਸਾਨਾਂ ਨੂੰ ਆਪਣੀ 95 ਫ਼ੀਸਦੀ ਝੋਨੇ ਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਤੋਂ 20 0 ਤੋਂ 400 ਰੁ. ਪ੍ਰਤੀ ਕੁਇੰਟਲ ਘੱਟ ਭਾਅ ’ਤੇ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਐੱਮ.ਐੱਸ.ਪੀ. ਤੋਂ ਘੱਟ ਭਾਅ ਮਿਲਣ ਕਾਰਨ ਕਿਸਾਨਾਂ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਭਾਵਾਂਤਰ ਯੋਜਨਾ ਤਹਿਤ ਕਰਨ ਦੀ ਮੰਗ ਕਰਦਿਆਂ ਕਾਂਗਰਸੀ ਆਗੂ ਗੋਰਾਇਆ ਨੇ ਕਿਹਾ ਕਿ ਸਰਕਾਰ ਦੇ ਕੁਝ ਮੰਤਰੀ ਭਾਵੇਂ ਰਸਮੀ ਕਾਰਵਾਈ ਵਜੋਂ ਮੰਡੀਆਂ ਦੇ ਦੌਰੇ ਕਰਦੇ ਹਨ ਪਰ ਉਨ੍ਹਾਂ ਦੇ ਸਾਹਮਣੇ ਕਿਸਾਨ 2,461 ਰੁ. ਪ੍ਰਤੀ ਕੁਇੰਟਲ ਦੇ ਸਮਰਥਨ ਮੁੱਲ ’ਤੇ ਝੋਨਾ ਨਾ ਵਿਕਣ ਦੀਆਂ ਸ਼ਿਕਾਇਤਾਂ ਕਰਦੇ ਹਨ। ਕਿਸਾਨ ਦੱਸਦੇ ਹਨ ਕਿ ਉਨ੍ਹਾਂ ਨੂੰ ਪ੍ਰਤੀ ਕੁਇੰਟਲ 300 ਤੋਂ 400 ਰੁ. ਤੱਕ ਘੱਟ ਭਾਅ ਮਿਲ ਰਿਹਾ ਹੈ ਪਰ ਕਿਸਾਨਾਂ ਨੂੰ ਸਹੀ ਭਾਅ ਦਿਵਾਉਣ ਦੀ ਬਜਾਏ ਸਰਕਾਰ ਦੇ ਮੰਤਰੀ ਚੁੱਪ ਧਾਰ ਲੈਂਦੇ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸਾਨਾਂ ਦੀ ਲੁੱਟ ਨੂੰ ਸਰਕਾਰੀ ਸਰਪ੍ਰਸਤੀ ਮਿਲ ਰਹੀ ਹੈ। ਇੰਦਰਜੀਤ ਸਿੰਘ ਗੋਰਾਇਆ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਵਿਚ ਕਿਸਾਨਾਂ ਨੂੰ ਘੱਟ ਭਾਅ ਮਿਲਣ ਦੀ ਸਮੱਸਿਆ ਤਾਂ ਬਣੀ ਹੀ ਹੋਈ ਹੈ, ਉੱਪਰੋਂ ਬੇਮੌਸਮੀ ਬਾਰਿਸ਼ ਤੇ ਖਾਦ ਦੀ ਕਿੱਲਤ ਕਾਰਨ ਆਲੂ ਤੇ ਸਰ੍ਹੋਂ ਦੀ ਬਿਜਾਈ ਦਾ ਸਮਾਂ ਵੀ ਲੰਘਦਾ ਜਾ ਰਿਹਾ ਹੈ। ਗੋਰਾਇਆ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲੈਣ ਲਈ ਇਲਾਕਾਵਾਰ ਸਹੀ ਸਰਵੇਖਣ ਕਰਵਾਇਆ ਜਾਵੇ ਤੇ ਸਮੇਂ ਸਿਰ ਖਾਦ ਤੇ ਬੀਜਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ।
ਪਿਛਲੀ ਖ਼ਬਰ ਗੁਰਮੁਖੀ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਵਿਸ਼ੇਸ਼ ਸੈਮੀਨਾਰ ਕਰਵਾਇਆ- ਸੁਖਵਿੰਦਰ ਸਿੰਘ ਅਗਲੀ ਖ਼ਬਰ ਪੀਲੀਆ ਪ੍ਰਕੋਪ ਝੱਲ ਚੁੱਕੇ ਦੇਸੂਜੋਧਾ ਦੀਆਂ 9 ਮੰਗਾਂ ਅਧੂਰੀਆਂ, ਨਵੀਂ ਪਾਈਪ ਤੋਂ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਵੱਡੀ ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।