27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨਿੱਜੀ ਕੰਪਨੀ ਨੂੰ ਬਿਜਲੀ ਦਾ ਲਾਈਸੈਂਸ ਦੇਣ ਦਾ ਫੈਸਲਾ ਸਰਕਾਰ ਵੱਲੋਂ ਵਾਪਿਸ ਲੈਣਾ ਕਰਮਚਾਰੀਆਂ ਦੀ ਵੱਡੀ ਜਿੱਤ: ਕਾ. ਸੁਵਰਨ ਸਿੰਘ ਵਿਰਕ

ਸਿਰਸਾ, 26 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਕਿਸਾਨ ਸਭਾ ਦੇ ਸੂਬਾਈ ਸਰਪ੍ਰਸਤ ਕਾਮਰੇਡ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗੁਰੂਗਰਾਮ ਤੇ ਨੂਹ ਜ਼ਿਲ੍ਹਿਆਂ ’ਚ ਬਿਜਲੀ ਦਾ ਇਕ ਨਿੱਜੀ ਕੰਪਨੀ ਨੂੰ ਲਾਈਸੈਂਸ ਦੇਣ ਦਾ ਫੈਸਲਾ ਵਾਪਿਸ ਲੈਣਾ ਸੰਘਰਸ਼ੀਲ ਬਿਜਲੀ ਕਰਮਾਰੀਆਂ ਦੀ ਵੱਡੀ ਜਿੱਤ ਹੈ, ਉਹ ਪਿੰਡ ਕਰੀਵਾਲਾ ’ਚ ਕਿਸਾਨ ਸਭਾ (1936) ਹਰਿਆਣਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਦੀ ਪ੍ਰਧਾਨਗੀ ਕਿਸਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਡਾ.

ਅਜੀਤ ਡੈਸਕ 27-10-2026
ਸਿਰਸਾ, 26 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਕਿਸਾਨ ਸਭਾ ਦੇ ਸੂਬਾਈ ਸਰਪ੍ਰਸਤ ਕਾਮਰੇਡ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗੁਰੂਗਰਾਮ ਤੇ ਨੂਹ ਜ਼ਿਲ੍ਹਿਆਂ ’ਚ ਬਿਜਲੀ ਦਾ ਇਕ ਨਿੱਜੀ ਕੰਪਨੀ ਨੂੰ ਲਾਈਸੈਂਸ ਦੇਣ ਦਾ ਫੈਸਲਾ ਵਾਪਿਸ ਲੈਣਾ ਸੰਘਰਸ਼ੀਲ ਬਿਜਲੀ ਕਰਮਾਰੀਆਂ ਦੀ ਵੱਡੀ ਜਿੱਤ ਹੈ, ਉਹ ਪਿੰਡ ਕਰੀਵਾਲਾ ’ਚ ਕਿਸਾਨ ਸਭਾ (1936) ਹਰਿਆਣਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਦੀ ਪ੍ਰਧਾਨਗੀ ਕਿਸਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਜੰਮੂ, ਹਰਦੇਵ ਸਿੰਘ ਜੋਸ਼ ਤੇ ਬਲਰਾਜ ਸਿੰਘ ਬਣੀ ਨੇ ਸਾਂਝੇ ਤੌਰ ’ਤੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ’ਤੇ ਦੋਹਰਾ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸੰਯੁਕਤ ਕਿਸਾਨ ਮੋਰਚਾ ਤੇ ਕਈ ਕਿਸਾਨ ਸੰਗਠਨਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਜੋ ਸਾਲਾਂ ਤੋਂ ਬਿਜਲੀ ਦੇ ਨਿੱਜੀਕਰਨ ਦੇ ਵਿਰੁੱਧ ਲੜ ਰਹੇ ਹਨ ਤੇ ਦੂਜੇ ਪਾਸੇ ਲੱਖਾਂ ਕਰੋੜਾਂ ਦੇ ਬਿਜਲੀ ਕਾਰੋਬਾਰ ਨੂੰ ਸਿਰਫ ਇੱਕ ਕਰੋੜ ਰੁਪਏ ਦੀ ਨਿੱਜੀ ਕੰਪਨੀ ਨੂੰ ਸੌਂਪਣ ਦੀ ਕੋਝੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਹਰਿਆਣਾ ਦੇ ਬਿਜਲੀ ਮੰਤਰੀ ਦਾਅਵਾ ਕਰ ਰਹੇ ਹਨ ਕਿ ਉਹ ਨਿੱਜੀਕਰਨ ਦੇ ਵਿਰੁੱਧ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸੰਘਰਸ਼ ਦੀ ਸ਼ਾਨਦਾਰ ਜਿੱਤ ਬਿਜਲੀ ਕਰਮਚਾਰੀਆਂ, ਕਿਸਾਨਾਂ, ਮਜ਼ਦੂਰਾਂ, ਬਿਜਲੀ ਖਪਤਕਾਰਾਂ ਅਤੇ ਯੂਨਾਈਟਿਡ ਇਲੈਕਟਰੀਸਿਟੀ ਇੰਪਲਾਈਜ਼ ਫਰੰਟ ਦੀ ਅਗਵਾਈ ਤੇ ਏਕਤਾ ਕਾਰਨ ਹੋਈ ਹੈ, ਜਿਸਨੇ ਇਸ ਲੋਕ ਵਿਰੋਧੀ ਸਰਕਾਰ ਦੇ ਫੈਸਲੇ ਨੂੰ ਉਲਟਾ ਦਿੱਤਾ।
ਪਿਛਲੀ ਖ਼ਬਰ ਮਿੰਨੀ ਸਕੱਤਰੇਤ ਦੇ ਆਡੀਟੋਰੀਅਮ ’ਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਆਈ.ਟੀ.ਓ.ਟੀ. (ਸੀ.ਆਈ.ਟੀ.ਐਸ.) ਵਿਖੇ ਮਨਾਇਆ ਪ੍ਰਗਟ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।