27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਾਈਬਰ ਸੈੱਲ ਨੇ ਝਾਰਖੰਡ ਤੋਂ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 26 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਸ਼ਾਹਦਰਾ ਜ਼ਿਲ੍ਹੇ ਦੇ ਸਾਈਬਰ ਸੈੱਲ ਨੇ ਦੋ ਵਿਅਕਤੀਆਂ ਨੂੰ ਝਾਰਖੰਡ ਤੋਂ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਕ੍ਰੈਡਿਟ ਕਾਰਡ ਦੀ ਧੋਖਾਧੜੀ ਵਿਚ ਸ਼ਾਮਿਲ ਸਨ।

ਪੁਲਿਸ ਵਲੋਂ ਫੜੇ ਅਪਰਾਧੀ। 27-10-2026
ਨਵੀਂ ਦਿੱਲੀ, 26 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਸ਼ਾਹਦਰਾ ਜ਼ਿਲ੍ਹੇ ਦੇ ਸਾਈਬਰ ਸੈੱਲ ਨੇ ਦੋ ਵਿਅਕਤੀਆਂ ਨੂੰ ਝਾਰਖੰਡ ਤੋਂ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਕ੍ਰੈਡਿਟ ਕਾਰਡ ਦੀ ਧੋਖਾਧੜੀ ਵਿਚ ਸ਼ਾਮਿਲ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚ ਵੱਟਸ-ਏਪ ’ਤੇ ਕੀਤੀ ਗੱਲਬਾਤ ਦੇ ਵੇਰਵੇ ਹਨ। ਇਨ੍ਹਾਂ ਵਿਅਕਤੀਆਂ ਦੇ ਨਾਂਅ ਆਫਤਾਬ ਅੰਸਾਰੀ (24) ਨਿਵਾਸੀ ਝਾਰਖੰਡ ਅਤੇ ਅਬਦੁਲ ਮਜਿਦ (23) ਨਿਵਾਸੀ ਝਾਰਖੰਡ ਹਨ। ਆਫਤਾਬ ਨੇ ਬੀ.ਟੈਕ. ਕੀਤੀ ਹੋਈ ਹੈ ਅਤੇ ਉਹ ਤਕਨੀਕ ਤੌਰ ’ਤੇ ਹਰ ਪੱਖ ਵਿਚ ਮਾਹਰ ਹੈ। ਅਬਦੁਲ, ਆਫਤਾਬ ਦਾ ਸਾਥੀ ਹੈ ਅਤੇ ਇਹ ਵੀ ਇਸ ਧੋਖਾਧੜੀ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੈ। ਇਸ ਧੋਖਾਧੜੀ ਪ੍ਰਤੀ ਇਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਇਕ ਅਣਪਛਾਤੇ ਵਿਅਕਤੀ ਨੇ ਉਸ ਨਾਲ ਮੋਬਾਈਲ ’ਤੇ ਗੱਲਬਾਤ ਕੀਤੀ ਅਤੇ ਉਸ ਨੇ ਆਪਣੇ ਆਪ ਨੂੰ ਐਚ.ਡੀ.ਐਫ.ਸੀ. ਦਾ ਅਧਿਕਾਰੀ ਦੱਸਿਆ ਅਤੇ ਸ਼ਿਕਾਇਤ ਕਰਤਾ ਤੋਂ ਕੇ.ਵਾਈ.ਸੀ. ਲਈ ਕ੍ਰੈਡਿਟ ਕਾਰਡ ਦੀ ਡਿਟੇਲ ਮੰਗੀ, ਜੋ ਉਸ ਨੇ ਭੇਜ ਦਿੱਤੀ। ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਕ੍ਰੈਡਿਟ ਕਾਰਡ ਦੀ ਭੇਜੀ ਜਾਣਕਾਰੀ ਤੋਂ ਬਾਅਦ ਉਸ ਨਾਲ 1 ਲੱਖ 40 ਹਜ਼ਾਰ ਦਾ ਉਸ ਨਾਲ ਧੋਖਾ ਹੋਇਆ ਹੈ। ਇਸ ਮਾਮਲੇ ਵਿਚ ਸਾਈਬਰ ਸੈੱਲ ਦੀ ਟੀਮ ਨੇ ਝਾਰਖੰਡ ਜਾ ਕੇ ਸਮੁੱਚੇ ਮਾਮਲੇ ਦੀ ਛਾਣਬੀਣ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਚਿਸ਼ਤੀ ਫਾਊਂਡੇਸ਼ਨ ਨੇ ਨਿਰੰਕਾਰੀ ਮਾਤਾ ਸੁਦਿਕਸ਼ਾ ਨੂੰ ਗਲੋਬਲ ਪੀਸ ਪੁਰਸਕਾਰ ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ ਤੇ ਮਨੀਸ਼ ਸਿੰਗਲਾ ਨੇ ਸਾਵਨ ਪਬਲਿਕ ਸਕੂਲ ਦੇ ਸਾਲਾਨਾ ਸਮਾਗਮ ’ਚ ਬੱਚਿਆਂ ਨੂੰ ਸਨਮਾਨਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।