28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਦੀਵਾਲੀ ਤੇ ਛੱਠ ਪੂਜਾ ਪ੍ਰਤੀ ਰੇਲਵੇ ਵਿਭਾਗ ਕਰ ਰਿਹੈ ਤਿਆਰੀਆਂ

ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦੀਵਾਲੀ ਅਤੇ ਛੱਠ ਪੂਜਾ ਨੂੰ ਵੇਖਦੇ ਹੋਏ ਰੇਲਵੇ ਵਿਭਾਗ ਨੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿ ਭੀੜ ਨੂੰ ਕਾਬੂ ਰੱਖਿਆ ਜਾ ਸਕੇ।

ਅਜੀਤ ਡੈਸਕ 28-10-2026
ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦੀਵਾਲੀ ਅਤੇ ਛੱਠ ਪੂਜਾ ਨੂੰ ਵੇਖਦੇ ਹੋਏ ਰੇਲਵੇ ਵਿਭਾਗ ਨੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿ ਭੀੜ ਨੂੰ ਕਾਬੂ ਰੱਖਿਆ ਜਾ ਸਕੇ। ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਅਤੇ ਅਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਸਮੁੱਚੇ ਪ੍ਰਬੰਧ ਕੀਤੇ ਜਾ ਰਹੇ ਹਨ। ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨ ’ਤੇ ਹੋਰ ਰੌਸ਼ਨੀ ਦਾ ਪ੍ਰਬੰਧ ਕੀਤਾ ਜਾ ਰਿਹਾ ਅਤੇ ਅਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਤਕਰੀਬਨ ਚਾਰ ਹਜ਼ਾਰ ਯਾਤਰੀਆਂ ਦੀ ਸਮਰੱਥਾ ਵਾਲਾ ਇਕ ਕੈਂਪ ਤਿਆਰ ਹੋ ਰਿਹਾ ਹੈ। ਯਾਤਰੀਆਂ ਦੀ ਆਵਾਜਾਈ ਲਈ ਵੱਖਰਾ ਪ੍ਰਵੇਸ਼ ਦੁਆਰ ਬਣਾਇਆ ਜਾ ਰਿਹਾ ਹੈ। ਰੇਲਵੇ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੁਰੱਖਿਆ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਵਰਨਣਯੋਗ ਹੈ ਕਿ ਦੀਵਾਲੀ ਤੇ ਛੱਠ ਪੂਜਾ ਦੇ ਤਿਉਹਾਰ ਸਮੇਂ ’ਤੇ ਅਕਸਰ ਅਨੰਦ ਵਿਹਾਰ ਅਤੇ ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਗਿਣਤੀ ਕਾਫੀ ਵਧ ਜਾਂਦੀ ਹੈ ਜਿਸ ਕਰਕੇ ਉਪਰੋਕਤ ਵਿਵਸਥਾ ਕੀਤੀ ਜਾ ਰਹੀ ਹੈ। ਸੁਰੱਖਿਆ ਕਰਮਚਾਰੀ ਹਰ ਪਾਸੇ ਨਿਗਰਾਨੀ ਰੱਖਣਗੇ।
ਪਿਛਲੀ ਖ਼ਬਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਔਰਤਾਂ ਪ੍ਰਤੀ ‘ ਆਤਮ ਸੁਰੱਖਿਆ ਦੀ ਮਿਸ਼ਨ ਸ਼ਕਤੀ’ ਦੀ ਕੀਤੀ ਸ਼ਲਾਘਾ ਅਗਲੀ ਖ਼ਬਰ ਐਨ.ਕੇ. ਬਾਗਰੋਡੀਆ ਪਬਲਿਕ ਸਕੂਲ ਨੇ ਮਨਾਇਆ ਸਾਲਾਨਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।