28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਟਾਕਿਆਂ ਦੀ ਗੈਰ-ਕਾਨੂੰਨੀ ਇਕਾਈ ਦਾ ਪੁਲਿਸ ਨੇ ਕੀਤਾ ਪਰਦਾਫਾਸ਼

ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਉੱਤਰੀ ਪੂਰਬੀ ਥਾਣਾ ਗੋਕਲਪੁਰੀ ਦੀ ਪੁਲਿਸ ਵਲੋਂ ਪਟਾਕਿਆਂ ਦੀ ਗੈਰ-ਕਾਨੂੰਨੀ ਪਟਾਕੇ ਬਣਾਉਣ ਵਾਲੀ ਇਕਾਈ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਤਿੰਨ ਮੁਲਜ਼ਮ ਕਾਬੂ ਕੀਤੇ ਗਏ ਹਨ।

ਅਜੀਤ ਡੈਸਕ 28-10-2026
ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਉੱਤਰੀ ਪੂਰਬੀ ਥਾਣਾ ਗੋਕਲਪੁਰੀ ਦੀ ਪੁਲਿਸ ਵਲੋਂ ਪਟਾਕਿਆਂ ਦੀ ਗੈਰ-ਕਾਨੂੰਨੀ ਪਟਾਕੇ ਬਣਾਉਣ ਵਾਲੀ ਇਕਾਈ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਤਿੰਨ ਮੁਲਜ਼ਮ ਕਾਬੂ ਕੀਤੇ ਗਏ ਹਨ। ਇਨ੍ਹਾਂ ਕੋਲੋਂ ਪੁਲਿਸ ਨੇ 880 ਕੋਲਡ ਪਾਇਰੋ, 600 ਤਿਆਰ ਨਾ ਹੋਏ ਪਟਾਕੇ, 34 ਕਿਲੋ ਵਿਸਫੋਟਕ ਪਾਊਡਰ, ਪਟਾਕਿਆਂ ਦੇ ਖਾਲੀ ਖੋਲ, ਇਕ ਮਸ਼ੀਨ, ਇਕ ਤੋਲਣ ਵਾਲੀ ਮਸ਼ੀਨ ਅਤੇ ਪੈਕਿੰਗ ਸਮੱਗਰੀ ਫੜੀ ਹੈ। ਇਨ੍ਹਾਂ ਮੁਲਜ਼ਮਾਂ ਦੇ ਨਾਂਅ ਮੋਹਿਤ ਗੋਸਵਾਮੀ (29) ਨਿਵਾਸੀ ਫਰੁੱਖ ਨਗਰ, ਗਾਜ਼ੀਆਬਾਦ, ਅਰਮਾਨ (24) ਨਿਵਾਸੀ ਫਰੁੱਖ ਨਗਰ ਗਾਜ਼ੀਆਬਾਦ ਅਤੇ ਸ਼ਮੀਰ (21) ਨਿਵਾਸੀ ਫਰੁੱਖ ਨਗਰ ਗਾਜ਼ੀਆਬਾਦ ਹਨ। ਇਸ ਮਾਮਲੇ ਪ੍ਰਤੀ ਪੁਲਿਸ ਨੂੰ ਇਕ ਸੂਚਨਾ ਮਿਲੀ ਕਿ ਗੋਕਲਪੁਰ ਪਿੰਡ ਦੀ ਗਲੀ ਨੰਬਰ 14 ਵਿਖੇ ਇਕ ਘਰ ਦੀ ਦੂਸਰੀ ਮੰਜ਼ਿਲ ’ਤੇ ਪਟਾਕਿਆਂ ਦੀ ਇਕ ਗੈਰ-ਕਾਨੂੰਨੀ ਇਕਾਈ ਚੱਲ ਰਹੀ ਹੈ। ਇਸ ’ਤੇ ਪੁਲਿਸ ਨੇ ਆਪਣੀ ਟੀਮ ਬਣਾ ਕੇ ਉੱਥੇ ਛਾਪਾ ਮਾਰਿਆ। ਪੁਲਿਸ ਨੇ ਉੱਥੇ ਸ਼ਾਮਿਲ ਤਿੰਨ ਲੋਕਾਂ ਨੂੰ ਕਾਬੂ ਕਰਕੇ ਪਟਾਕਿਆਂ ਦੇ ਭੰਡਾਰ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਇਨ੍ਹਾਂ ਕੋਲੋਂ ਕੋਈ ਲਾਈਸੈਂਸ ਜਾਂ ਹੋਰ ਕੋਈ ਦਸਤਾਵੇਜ਼ ਨਹੀਂ ਸੀ। ਪੁਲਿਸ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ।
ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ ਸੰਸਦ ਖੇਡ ਮਹੋਤਸਵ ਦਾ ਉਦਘਾਟਨ 31 ਨੂੰ ਅਗਲੀ ਖ਼ਬਰ ਆੜ੍ਹਤੀਆਂ ਨੇ ਕਮੇਟੀ ਵਲੋਂ ਲਾਇਸੈਂਸ ਮੁਅੱਤਲ ਕਰਨ ਖ਼ਿਲਾਫ਼ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।