30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮੁੱਖ ਮੰਤਰੀ ਦੇ ਨੇੜਲੇ ਚੇਅਰਮੈਨ ਦੇਵਕੁਮਾਰ ਸ਼ਰਮਾ ਦਾ ਮੋਟਰਸਾਈਕਲ ਚੋਰੀ, ਕਾਨੂੰਨ ਵਿਵਸਥਾ ’ਤੇ ਉੱਠੇ ਸਵਾਲ

ਡੱਬਵਾਲੀ, 29 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨੇੜਲੇ ਆਗੂਆਂ ਵਿਚ ਸ਼ੁਮਾਰ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵਕੁਮਾਰ ਸ਼ਰਮਾ ਦਾ ਮੋਟਰਸਾਈਕਲ ਘਰ ਦੇ ਬਾਹਰੋਂ ਚੋਰੀ ਹੋ ਗਿਆ। ਦਿਨ-ਦਿਹਾੜੇ ਵਾਪਰੀ ਘਟਨਾ ਨੇ ‘ਪੁਲਿਸ ਜ਼ਿਲ੍ਹਾ’ ਡੱਬਵਾਲੀ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ।

ਅਜੀਤ ਡੈਸਕ 30-10-2026
ਡੱਬਵਾਲੀ, 29 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨੇੜਲੇ ਆਗੂਆਂ ਵਿਚ ਸ਼ੁਮਾਰ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵਕੁਮਾਰ ਸ਼ਰਮਾ ਦਾ ਮੋਟਰਸਾਈਕਲ ਘਰ ਦੇ ਬਾਹਰੋਂ ਚੋਰੀ ਹੋ ਗਿਆ। ਦਿਨ-ਦਿਹਾੜੇ ਵਾਪਰੀ ਘਟਨਾ ਨੇ ‘ਪੁਲਿਸ ਜ਼ਿਲ੍ਹਾ’ ਡੱਬਵਾਲੀ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਸ਼ਰਮਾ ਦਾ ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਾਰਦਾਤ ਨੇ ਸਰਕਾਰ ਦੀ ਕਾਨੂੰਨ ਤੇ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਤਿਉਹਾਰ ਸੀਜ਼ਨ ਦੌਰਾਨ ਪਿਛਲੇ ਤਿੰਨ ਦਿਨਾਂ ਵਿਚ ਬੇਖ਼ੌਫ਼ ਚੋਰਾਂ ਵਲੋਂ ਇਹ ਤੀਜੀ ਵਾਰਦਾਤ ਹੈ। ਦੇਵਕੁਮਾਰ ਸ਼ਰਮਾ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਲਿਮਟਿਡ ਦੇ ਨਿਦੇਸ਼ਕ ਵੀ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਕੱਲ੍ਹ ਨੂੰ ਰੋਜ਼ਾਨਾ ਵਾਂਗ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਕੀਤਾ ਤੇ ਸਮਾਜਿਕ ਸਮਾਗਮਾਂ ਵਿਚ ਸ਼ਮੂਲੀਅਤ ਲਈ ਚਲੇ ਗਏ। ਦੇਵ ਕੁਮਾਰ ਸ਼ਰਮਾ ਬਾਅਦ ਦੁਪਹਿਰ ਵਾਪਸ ਪਰਤੇ ਤਾਂ ਮੋਟਰਸਾਈਕਲ ਗਾਇਬ ਸੀ। ਲਾਲ ਰੰਗ ਦਾ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਨੰਬਰ ਐੱਚਆਰ 25-ਈ 9318 ਉਨ੍ਹਾਂ ਦੇ ਪੁੱਤਰ ਚਾਣਕਿਆ ਸ਼ਰਮਾ ਦੇ ਨਾਂਅ ‘ਤੇ ਰਜਿਸਟਰਡ ਹੈ। ਸ਼ਿਕਾਇਤ ‘ਤੇ ਸਿਟੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਕਾਲੋਨੀ ਰੋਡ ‘ਤੇ ਇਲੈਕਟ੍ਰਾਨਿਕਸ ਦੀ ਦੁਕਾਨ ਦੇ ਬਾਹਰ ਰੱਖੀ 32 ਇੰਚ ਦੀ ਐੱਲ. ਈ. ਡੀ. ਟੀ. ਵੀ. ਇਕ ਰਾਹ ਜਾਂਦਾ ਨੌਜਵਾਨ ਚੋਰੀ ਕਰਕੇ ਲੈ ਗਿਆ, ਜਿਸ ਦੀ ਕੀਮਤ ਕਰੀਬ 15 ਹਜ਼ਾਰ ਰੁਪਏ ਹੈ। ਇਸੇ ਦਿਨ ਨਿਊ ਬੱਸ ਸਟੈਂਡ ਰੋਡ ਸਥਿਤ ਇਕ ਦੁਕਾਨ ਅੰਦਰ ਚੱਪਲਾਂ ਖ਼ਰੀਦ ਰਹੇ ਮਿੱਠੜੀ ਬੁੱਧਗਿਰ ਵਾਸੀ ਜਗਸੀਰ ਸਿੰਘ ਦੀ ਜੇਬ ‘ਚੋਂ ਦੋ ਨੌਜਵਾਨ ਬਟੂਆ ਚੋਰੀ ਕਰਕੇ ਲੈ ਗਏ। ਬਟੂਏ ਵਿਚ ਕਰੀਬ 3400 ਰੁਪਏ ਸਨ। ਦੋਵੇਂ ਘਟਨਾਵਾਂ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ ਹਨ। ਡੱਬਵਾਲੀ ਜ਼ਿਲ੍ਹਾ ਪੁਲਿਸ ਦੇ ਬੁਲਾਰੇ ਆਨੰਦ ਕੁਮਾਰ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਪੁਲਿਸ ਟੀਮਾਂ ਜਾਂਚ ਕਰ ਰਹੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਗਸ਼ਤ ਵਧਾਈ ਗਈ ਹੈ। ਉਨ੍ਹਾਂ ਦੁਕਾਨਦਾਰਾਂ ਤੇ ਲੋਕਾਂ ਨੂੰ ਚੌਕਸ ਰਹਿਣ ਤੇ ਕੀਮਤੀ ਸਾਮਾਨ ਬਾਹਰ ਨਾ ਛੱਡਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ 31 ਅਕਤੂਬਰ ਤੋਂ ਦੇਸ਼ ਭਰ ਵਿਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਹੋਵੇਗੀ-ਰਣਬੀਰ ਸਿੰਘ ਹੋਰਾ ਅਗਲੀ ਖ਼ਬਰ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਪ੍ਰਭਾਤ ਫੇਰੀਆਂ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।