01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪੁਲਿਸ ਨੇ ਸ਼ਰਾਬ ਤਸਕਰਾਂ ਨੂੰ ਕੀਤਾ ਕਾਬੂ * 100 ਪਊਏ ਨਾਜਾਇਜ਼ ਸ਼ਰਾਬ ਦੇ ਜ਼ਬਤ

ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਉਸਮਾਨਪੁਰ ਦਿੱਲੀ ਦੀ ਪੁਲਿਸ ਨੇ ਦੋ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਕੋਲੋਂ 100 ਨਾਜਾਇਜ਼ ਸ਼ਰਾਬ ਦੇ ਪਊਏ (ਕੁਆਰਟਰ) ਬਰਾਮਦ ਕੀਤੇ ਹਨ।

ਅਜੀਤ ਡੈਸਕ 01-11-2026
ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣਾ ਉਸਮਾਨਪੁਰ ਦਿੱਲੀ ਦੀ ਪੁਲਿਸ ਨੇ ਦੋ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਕੋਲੋਂ 100 ਨਾਜਾਇਜ਼ ਸ਼ਰਾਬ ਦੇ ਪਊਏ (ਕੁਆਰਟਰ) ਬਰਾਮਦ ਕੀਤੇ ਹਨ। ਇਨ੍ਹਾਂ ਤਸਕਰਾਂ ਦੇ ਨਾਂਅ ਪਵਨ (31) ਨਿਵਾਸੀ ਜੈ ਪ੍ਰਕਾਸ਼ ਨਗਰ ਘੋਂਡਾ ਦਿੱਲੀ ਅਤੇ ਰਾਹੁਲ (26) ਨਿਵਾਸੀ ਬ੍ਰਹਮਪੁਰ, ਦਿੱਲੀ ਹਨ। ਰਾਹੁਲ ਪ੍ਰਤੀ ਪੁਲਿਸ ਕੋਲ ਦੋ ਅਪਰਾਧ ਦੇ ਮਾਮਲੇ ਪਹਿਲਾਂ ਦਰਜ ਹਨ। ਪੁਲਿਸ ਵਲੋਂ ਜੋ ਸ਼ਰਾਬ ਫੜੀ ਹੈ ਉਹ ਕੇਵਲ ਹਰਿਆਣਾ ਵਿਚ ਵਿਕਰੀ ਲਈ ਸੀ। ਇਸ ਮਾਮਲੇ ਪ੍ਰਤੀ ਪੁਲਿਸ ਨੂੰ ਇਕ ਸੂਚਨਾ ਮਿਲੀ ਸੀ ਅਤੇ ਪੁਲਿਸ ਨੇ ਆਪਣੀ ਡਿਊਟੀ ਨਿਭਾਉਂਦਿਆਂ ਦੋ ਵਿਅਕਤੀਆਂ, ਜੋ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੇ ਸਨ, ਨੂੰ ਫੜਿਆ ਅਤੇ ਜਦੋਂ ਉਨ੍ਹਾਂ ਦੇ ਥੈਲੇ ਨੂੰ ਵੇਖਿਆ ਤਾਂ ਉਸ ਵਿਚ ਸ਼ਰਾਬ ਦੇ ਪਊਏ ਰੱਖੇ ਹੋਏ ਸਨ। ਪੁਲਿਸ ਨੇ ਆਬਕਾਰੀ ਐਕਟ ਦੀ ਧਾਰਾ 33 ਅਧੀਨ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਪੁਲਿਸ ਨੇ ਸਾਈਬਰ ਧੋਖਾਧੜੀ ਦੇ ਮਾਮਲੇ ’ਚ ਦੋ ਦੋਸ਼ੀ ਕੀਤੇ ਕਾਬੂ ਅਗਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।