04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮੇਅਰ ਵਿਨੀਤ ਧੀਰ ਤੇ ਐਡਵੋਕੇਟ ਜੇ.ਐੱਸ. ਬੇਦੀ ਨੇ ਸੁਣੀਆਂ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ

ਜਲੰਧਰ, 3 ਨਵੰਬਰ (ਜਤਿੰਦਰ ਪੰਮੀ)-ਰਬੜ ਫੁੱਟਵੀਅਰ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸਟੇਟ ਜੀ. ਐੱਸ.

ਅਜੀਤ ਡੈਸਕ 04-11-2026
ਜਲੰਧਰ, 3 ਨਵੰਬਰ (ਜਤਿੰਦਰ ਪੰਮੀ)-ਰਬੜ ਫੁੱਟਵੀਅਰ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸਟੇਟ ਜੀ.ਐੱਸ.ਟੀ. ਰਿਫੰਡ ਲੰਬੇ ਸਮੇਂ ਤੋਂ ਲਟਕਣ ਤੇ ਜੀ.ਐੱਸ.ਟੀ. ਕਾਨੂੰਨ ਵਿਚ ਹੋਈਆਂ ਨਵੀਆਂ ਤਬਦੀਲੀਆਂ ਸਮੇਤ ਉਦਯੋਗ ਨਾਲ ਸਬੰਧਿਤ ਵੱਖ-ਵੱਖ ਮੁਸ਼ਕਿਲਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਮੇਅਰ ਵਿਨੀਤ ਧੀਰ ਤੇ ਐਡਵੋਕੇਟ ਜੇ.ਐੱਸ. ਬੇਦੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ। ਐਡਵੋਕੇਟ ਜੇ.ਐੱਸ. ਬੇਦੀ ਨੇ ਜੀ.ਐੱਸ.ਟੀ. ਕਾਨੂੰਨ ਵਿਚ ਹੋਈਆਂ ਨਵੀਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨੂੰਨ ਵਿਚ ਸੋਧਾਂ ਤਹਿਤ ਜੇਲ੍ਹ ਨਾਲ ਸਬੰਧਿਤ ਵਿਵਸਥਾਵਾਂ ਵਿਚ ਅਹਿਮ ਬਦਲਾਅ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 1 ਨਵੰਬਰ ਤੋਂ ਜੀ.ਐੱਸ.ਟੀ. ਰਿਫੰਡ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਸੱਤ ਦਿਨਾਂ ਦੇ ਅੰਦਰ ਰਿਫੰਡ ਜਾਰੀ ਕਰਨ ਦੀ ਵਿਵਸਥਾ ਲਾਗੂ ਹੋ ਗਈ ਹੈ। ਮੇਅਰ ਵਿਨੀਤ ਧੀਰ ਦੇ ਮੀਟਿੰਗ ਵਿਚ ਪਹੁੰਚਣ ’ਤੇ ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਅਰੋੜਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਮੇਅਰ ਦੇ ਧਿਆਨ ਵਿਚ ਰਬੜ ਫੁੱਟਵੀਅਰ ਉਦਯੋਗ ਦੀ ਗੰਭੀਰ ਸਮੱਸਿਆ ਲਿਆਉਂਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਟੇਟ ਜੀ.ਐੱਸ.ਟੀ. ਰਿਫੰਡ ਲੰਬੇ ਸਮੇਂ ਤੋਂ ਜਾਰੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ 1 ਜਨਵਰੀ ਤੋਂ ਹੁਣ ਤੱਕ ਲਗਭਗ 10 ਮਹੀਨੇ ਬੀਤ ਚੁੱਕੇ ਹਨ, ਪਰ ਕਾਰੋਬਾਰੀਆਂ ਨੂੰ ਉਨ੍ਹਾਂ ਦੀ ਰਿਫੰਡ ਦੀ ਰਕਮ ਨਹੀਂ ਮਿਲੀ। ਨੀਰਜ ਅਰੋੜਾ ਨੇ ਕਿਹਾ ਕਿ ਕਾਰੋਬਾਰੀਆਂ ਦੀ ਵੱਡੀ ਰਕਮ ਪੰਜਾਬ ਸਰਕਾਰ ਕੋਲ ਫਸੀ ਹੋਈ ਹੈ, ਜਿਸ ਕਾਰਨ ਉਦਯੋਗ ਦੀ ਕਾਰਜਸ਼ੀਲ ਪੂੰਜੀ ’ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਕਾਰੋਬਾਰੀਆਂ ਦੀ ਲਗਭਗ ਡੇਢ ਮਹੀਨੇ ਦੀ ਉਤਪਾਦਨ ਲਾਗਤ ਦੇ ਬਰਾਬਰ ਰਕਮ ਫਸੀ ਹੋਈ ਹੈ। ਉਨ੍ਹਾਂ ਮੇਅਰ ਵਿਨੀਤ ਧੀਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਪੰਜਾਬ ਸਰਕਾਰ ਦੇ ਸਬੰਧਿਤ ਵਿਭਾਗਾਂ ਕੋਲ ਉਠਾ ਕੇ ਕਾਰੋਬਾਰੀਆਂ ਦੀ ਫਸੀ ਹੋਈ ਰਕਮ ਜਲਦ ਜਾਰੀ ਕਰਵਾਉਣ ਲਈ ਯਤਨ ਕਰਨ। ਮੇਅਰ ਵਿਨੀਤ ਧੀਰ ਨੇ ਕਾਰੋਬਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਗੰਭੀਰ ਮਸਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਲਿਆਉਣਗੇ ਅਤੇ ਸਟੇਟ ਜੀ.ਐੱਸ.ਟੀ. ਰਿਫੰਡ ਦੀ ਸਮੱਸਿਆ ਦੇ ਜਲਦ ਹੱਲ ਲਈ ਯਤਨ ਕਰਨਗੇ। ਅੰਤ ’ਚ ਕਪਿਲ ਪੂੰਛੀ ਨੇ ਮੀਟਿੰਗ ਵਿਚ ਸ਼ਾਮਲ ਸਮੂਹ ਮੈਂਬਰਾਂ, ਮੇਅਰ ਵਿਨੀਤ ਧੀਰ ਅਤੇ ਐਡਵੋਕੇਟ ਜੇ.ਐੱਸ. ਬੇਦੀ ਦਾ ਧੰਨਵਾਦ ਕੀਤਾ । ਮੀਟਿੰਗ ਵਿਚ ਮਾਲਟੂ ਜੁਲਕਾ, ਰਾਜਿੰਦਰ ਅਰੋੜਾ, ਨੀਰਜ ਕੋਹਲੀ, ਮਹਿੰਦਰਪਾਲ ਜੁਲਕਾ, ਕੇਵਲ ਜੁਲਕਾ, ਰਮਨ ਜੁਲਕਾ, ਸੰਨੀ ਪੂੰਛੀ, ਸ਼ੁਭਮ, ਵ ਿਸ਼ਾਲ ਗੁਪਤਾ, ਵਿਜੇ ਸ਼ਰਮਾ, ਆਕਾਸ਼ ਜੁਲਕਾ, ਰਾਕੇਸ਼ ਪੁੰਗੜਾ, ਰਿੰਕੂ ਸਹਿਗਲ, ਮੌਂਟੂ ਬਹਿਲ, ਬੰਟੀ ਘਈ, ਸਾਹਿਲ ਘਈ, ਅਭਿਮਨਿਊ ਘਈ, ਯੋਗੇਸ਼ ਕੋਹਲੀ, ਹਨੂੰ ਬਾਂਸਲ , ਸੁਰੇਸ਼ ਕੋਹਲੀ, ਰਾਹੁਲ ਅਰੋੜਾ, ਸੁਬਾਜੀਤ, ਵਿੱਕੀ ਗੁਗਨਾਨੀ, ਮੰਨੂ ਮਹਿੰਦਰੱਤਾ, ਸਤੀਸ਼ ਗਰੋਵਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਜ਼ਖਮੀ ਹੋਏ ਐਡਵੋਕੇਟ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਕੇ.ਸੀ.ਸੀ. ਨੀਤੀ-2026 ਨੂੰ ਕਿਸਾਨ ਤੇ ਸਹਿਕਾਰੀ ਸਭਾਵਾਂ ਵਿਰੋਧੀ ਕਰਾਰ ਦਿੰਦਿਆਂ ਵਾਪਸ ਲੈਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।