04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਕਰਨਾਲ ਸਹਿਕਾਰੀ ਖੰਡ ਮਿੱਲ ਵਲੋਂ ਪਿੜਾਈ ਸੀਜ਼ਨ 2026-27 ਲਈ ਬੁਆਇਲਰ ਪੂਜਾ ਤੇ ਹਵਨ ਕਰਵਾਇਆ

ਕਰਨਾਲ, 3 ਨਵੰਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਸਹਿਕਾਰੀ ਖੰਡ ਮਿੱਲ ਦੀ ਮੈਨੇਜਿੰਗ ਡਾਇਰੈਕਟਰ ਅਦਿਤੀ ਨੇ ਦੱਸਿਆ ਕਿ ਮਿੱਲ ਦਾ ਸਾਲ 2026-27 ਦਾ ਗੰਨਾ ਪਿੜਾਈ ਸੀਜ਼ਨ ਨਵੰਬਰ ਦੇ ਤੀਜੇ ਹਫ਼ਤੇ ਸ਼ੁਰੂ ਹੋਵੇਗਾ। ਇਸ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਅੱਜ ਮਿੱਲ ਵਿਖੇ ਮੰਤਰ ਉਚਾਰਨ ਦੇ ਨਾਲ ਬੁਆਇਲਰ ਪੂਜਾ ਅਤੇ ਹਵਨ ਕਰਵਾਇਆ ਗਿਆ।

ਅਜੀਤ ਡੈਸਕ 04-11-2026
ਕਰਨਾਲ, 3 ਨਵੰਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਸਹਿਕਾਰੀ ਖੰਡ ਮਿੱਲ ਦੀ ਮੈਨੇਜਿੰਗ ਡਾਇਰੈਕਟਰ ਅਦਿਤੀ ਨੇ ਦੱਸਿਆ ਕਿ ਮਿੱਲ ਦਾ ਸਾਲ 2026-27 ਦਾ ਗੰਨਾ ਪਿੜਾਈ ਸੀਜ਼ਨ ਨਵੰਬਰ ਦੇ ਤੀਜੇ ਹਫ਼ਤੇ ਸ਼ੁਰੂ ਹੋਵੇਗਾ। ਇਸ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਅੱਜ ਮਿੱਲ ਵਿਖੇ ਮੰਤਰ ਉਚਾਰਨ ਦੇ ਨਾਲ ਬੁਆਇਲਰ ਪੂਜਾ ਅਤੇ ਹਵਨ ਕਰਵਾਇਆ ਗਿਆ। ਇਸ ਮੌਕੇ ਮਿੱਲ ਦੇ ਸਮੂਹ ਤਕਨੀਕੀ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ ਅਤੇ ਸਾਰਿਆਂ ਨੇ ਆਉਣ ਵਾਲੇ ਪਿੜਾਈ ਸੀਜ਼ਨ ਦੀ ਸਫ਼ਲਤਾ ਲਈ ਕਾਮਨਾ ਕੀਤੀ। ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਮਿੱਲ ਦੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ 100 ਫ਼ੀਸਦੀ ਮੁਕੰਮਲ ਹੋ ਚੁੱਕਾ ਹੈ। 11 ਨਵੰਬਰ ਨੂੰ ਸਟੀਮ ਬਲੋਇੰਗ ਕੀਤੀ ਜਾਵੇਗੀ ਅਤੇ 12 ਨਵੰਬਰ ਤੋਂ ਮਿੱਲ ਦਾ ਮਾਸਟਰ ਟ੍ਰਾਇਲ ਸ਼ੁਰੂ ਹੋਵੇਗਾ। ਇਸ ਪਿੜਾਈ ਸੀਜ਼ਨ ਦੌਰਾਨ ਕਰਨਾਲ ਸਹਿਕਾਰੀ ਖੰਡ ਮਿੱਲ ਵਲੋਂ 42 ਲੱਖ ਕੁਇੰਟਲ ਗੰਨੇ ਦੀ ਪਿੜਾਈ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਲਈ ਕਿਸਾਨਾਂ ਵਲੋਂ ਬਾਂਡ ਕੀਤੇ ਗਏ ਗੰਨੇ ਦੀਆਂ ਮੁੱਖ ਕਿਸਮਾਂ ਵਿਚ ਅਗੇਤੀਆਂ ਕਿਸਮਾਂ ਸੀ. ਓ.-238, ਸੀ. ਓ.-239, ਸੀ. ਓ. ਐੱਚ.-160, ਸੀ. ਓ.-118, ਸੀ. ਓ.-15023, ਸੀ. ਓ.-89003 ਅਤੇ ਸੀ. ਓ.ਐੱਚ.-188 ਸ਼ਾਮਿਲ ਹਨ, ਜਦਕਿ ਦਰਮਿਆਨੀਆਂ ਕਿਸਮਾਂ ਵਿਚ ਸੀ. ਓ.-119, ਸੀ. ਓ.-5011, ਸੀ. ਓ.-13035 ਅਤੇ ਸੀ. ਓ.-17018 ਸ਼ਾਮਿਲ ਹਨ। ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਮਿੱਲ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਵਿਸ਼ਰਾਮ ਘਰ ਬਣਾਇਆ ਗਿਆ ਹੈ। ਰਾਤ ਸਮੇਂ ਠਹਿਰਨ ਵਾਲੇ ਕਿਸਾਨਾਂ ਲਈ ਖਾਣ-ਪੀਣ ਵਾਸਤੇ ਕੰਟੀਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਗੰਨਾ ਕਿਸਾਨਾਂ ਦੀ ਸਹੂਲਤ ਲਈ ਆਨਲਾਈਨ ਟੋਕਨ ਪ੍ਰਣਾਲੀ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿੱਲ ਵਿਚ ਸਾਫ਼-ਸੁਥਰਾ ਗੰਨਾ ਹੀ ਲੈ ਕੇ ਆਉਣ, ਤਾਂ ਜੋ ਪਿੜਾਈ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਆਮਦ ਨੂੰ ਲੈ ਕੇ ਡੀ . ਸੀ . ਡਾ . ਆਨੰਦ ਕੁਮਾਰ ਸ਼ਰਮਾ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਧਿਕਾਰੀਆਂ ਨਾਲ ਮ... ਅਗਲੀ ਖ਼ਬਰ ਵਰਿਆਣਾ ਡੰਪ ਨੂੰ ਖ਼ਤਮ ਕਰਵਾਉਣ ਲਈ ਨਿਗਮ ਕਮਿਸ਼ਨਰ ਸਰਗਰਮ ਅਹੁਦਾ ਸੰਭਾਲਣ ਤੋਂ ਬਾਅਦ ਤੀਜੀ ਵਾਰ ਕੀਤਾ ਡੰਪ ਸਾਈਟ ਦਾ ਦੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।