05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

250 ਨਾਜਾਇਜ਼ ਸ਼ਰਾਬ ਦੇ ਕੁਆਰਟਰ ਸਮੇਤ ਵਿਅਕਤੀ ਗ੍ਰਿਫ਼ਤਾਰ

ਨਵੀਂ ਦਿੱਲੀ, 4 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣੇ ਹਰਸ਼ ਵਿਹਾਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕੋਲੋਂ ਦੇਸੀ ਨਾਜਾਇਜ਼ ਸ਼ਰਾਬ ਦੇ 250 ਕੁਆਰਟਰ (ਸੰਤਰਾ ਮਸਾਲੇਦਾਰ-ਦੇਸੀ ਸ਼ਰਾਬ) ਤੇ ਇਕ ਸਕੂਟਰੀ (ਬਿਨਾਂ ਰਜਿਸਟ੍ਰੇਸ਼ਨ ਨੰਬਰ) ਫੜੀ ਹੈ।

ਅਜੀਤ ਡੈਸਕ 05-11-2026
ਨਵੀਂ ਦਿੱਲੀ, 4 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰੀ ਪੂਰਬੀ ਜ਼ਿਲ੍ਹੇ ਦੇ ਥਾਣੇ ਹਰਸ਼ ਵਿਹਾਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕੋਲੋਂ ਦੇਸੀ ਨਾਜਾਇਜ਼ ਸ਼ਰਾਬ ਦੇ 250 ਕੁਆਰਟਰ (ਸੰਤਰਾ ਮਸਾਲੇਦਾਰ-ਦੇਸੀ ਸ਼ਰਾਬ) ਤੇ ਇਕ ਸਕੂਟਰੀ (ਬਿਨਾਂ ਰਜਿਸਟ੍ਰੇਸ਼ਨ ਨੰਬਰ) ਫੜੀ ਹੈ। ਦੋਸ਼ੀ ਦੀ ਪਹਿਚਾਣ ਵਿਜੈ (26) ਨਿਵਾਸੀ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਦੇ ਨਾਂਅ ’ਤੇ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਦੋਸ਼ੀ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਥਾਣਾ ਹਰਸ਼ ਵਿਹਾਰ ਦੀ ਪੁਲਿਸ ਨੇ ਗਸ਼ਤ ਕਰਦੇ ਸਮੇਂ ਕਾਲੇ ਰੰਗ ਦੀ ਸਕੂਟਰੀ ’ਤੇ ਇਕ ਵਿਅਕਤੀ ਨੂੰ ਆਉਂਦਿਆਂ ਵੇਖਿਆ, ਜਿਸ ’ਤੇ ਕੋਈ ਰਜਿਸਟ੍ਰੇਸ਼ਨ ਨੰਬਰ ਪਲੇਟ ਨਹੀਂ ਸੀ, ਜਿਸ ’ਤੇ ਪੁਲਿਸ ਨੂੰ ਸ਼ੱਕ ਹੋਇਆ। ਇਸ ਵਿਅਕਤੀ ਨੇ ਸਕੂਟਰੀ ’ਤੇ ਥੈਲੇ ਰੱਖੇ ਹੋਏ ਸਨ। ਪੁਲਿਸ ਨੇ ਇਸ ਤੋਂ ਪਹਿਲਾਂ ਪੁੱਛ ਪੜਤਾਲ ਕੀਤੀ ਅਤੇ ਨਾਲ ਹੀ ਜਦੋਂ ਥੈਲਿਆਂ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਨਾਜਾਇਜ਼ ਸ਼ਰਾਬ ਦੇ ਪਊਏ ਨਿਕਲੇ। ਪੁਲਿਸ ਨੇ ਸ਼ਰਾਬ ਦੇ ਪਊਏ ਅਤੇ ਸਕੂਟਰੀ ਜ਼ਬਤ ਕਰ ਲਈ ਅਤੇ ਨਾਲ ਹੀ ਆਬਕਾਰੀ ਐਕਟ ਦੀ ਧਾਰਾ 33/38/58 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਨ੍ਹਾਂ ਤੋਂ ਹੋਰ ਵੀ ਪੁੱਛਗਿੱਛ ਕਰ ਰਹੀ ਹੈ।
ਪਿਛਲੀ ਖ਼ਬਰ ਕਾਲਕਾ ਵਲੋਂ ਬਿਰਧ ਆਸ਼ਰਮ ਵਿਖੇ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਅਮਰਜੀਤ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਛੋਟੀ ਬੱਚੀ ਕਲਾਸ ਵਿਚ ਪੜ੍ਹਦੇ ਹੋਏ ਬੇਹੋਸ਼ ਹੋ ਕੇ ਡਿੱਗੀ, ਡਾਕਟਰਾਂ ਨੇ ਮ੍ਰਿਤਕ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।