ਪੰਜਾਬੀ ਹੈਲਪਲਾਈਨ ਦੇ ਅਹੁਦੇਦਾਰਾਂ ਨੇ ਮੈਡਮ ਪਰਮਿੰਦਰ ਕੌਰ ਦੇ ਯਤਨਾਂ ਦੀ ਕੀਤੀ ਸ਼ਲਾਘਾ
ਨਵੀਂ ਦਿੱਲੀ , 4 ਨਵੰਬਰ ( ਡਾ . ਬਲਵਿੰਦਰ ਸਿੰਘ ਸੋਢੀ )- ਦਿਲੀ ਦੇ ਵਿਚ ਸਾਲ 2005 ਤੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਸਰਗਰਮ ਸੰਸਥਾ ਪੰਜਾਬੀ ਹੈਲਪ ਲਾਈਨ ਦੇ ਅਹੁਦੇਦਾਰਾਂ , ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ , ਜਨਰਲ ਸਕੱਤਰ ਸੁਨੀਤ ਕੁਮਾਰ ਬੇਦੀ ਅਤੇ ਕੁਲਦੀਪ ਸਿੰਘ ਵਲੋਂ ਆਲ ਇੰਡੀਆ ਰੇਡੀਓ ਦਿੱਲੀ ਕੇਂਦਰ ਦੇ ਪੰਜਾਬੀ ਸੈਸ਼ਨ ਪ੍ਰਸਾਰਿਤ ਪ੍ਰੋਗਰਾਮ ‘ ਮਿੱਟੀ ਦੀ ਮਹਿਕ ’ ਦੀ ਇੰਚਾਰਜ ਪਰਮਿੰਦਰ ਕੌਰ ਨੂੰ ਈ - ਪੇਪਰ ਸੰਦੇਸ਼ ਦੀ ਕਾਪੀ ਭੇਟ ਕੀਤੀ ਗਈ ।
ਨਵੀਂ ਦਿੱਲੀ , 4 ਨਵੰਬਰ ( ਡਾ . ਬਲਵਿੰਦਰ ਸਿੰਘ ਸੋਢੀ )- ਦਿਲੀ ਦੇ ਵਿਚ ਸਾਲ 2005 ਤੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਸਰਗਰਮ ਸੰਸਥਾ ਪੰਜਾਬੀ ਹੈਲਪ ਲਾਈਨ ਦੇ ਅਹੁਦੇਦਾਰਾਂ , ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ , ਜਨਰਲ ਸਕੱਤਰ ਸੁਨੀਤ ਕੁਮਾਰ ਬੇਦੀ ਅਤੇ ਕੁਲਦੀਪ ਸਿੰਘ ਵਲੋਂ ਆਲ ਇੰਡੀਆ ਰੇਡੀਓ ਦਿੱਲੀ ਕੇਂਦਰ ਦੇ ਪੰਜਾਬੀ ਸੈਸ਼ਨ ਪ੍ਰਸਾਰਿਤ ਪ੍ਰੋਗਰਾਮ ‘ ਮਿੱਟੀ ਦੀ ਮਹਿਕ ’ ਦੀ ਇੰਚਾਰਜ ਪਰਮਿੰਦਰ ਕੌਰ ਨੂੰ ਈ - ਪੇਪਰ ਸੰਦੇਸ਼ ਦੀ ਕਾਪੀ ਭੇਟ ਕੀਤੀ ਗਈ । ਮੈਡਮ ਪਰਮਿੰਦਰ ਕੌਰ ਨੇ ਈ - ਪੇਪਰ ਸੰਦੇਸ਼ ਦੀ ਦਿੱਖ , ਸਾਹਿਤਕ ਸਮੱਗਰੀ ਅਤੇ ਪੰਜਾਬੀ ਭਾਸ਼ਾ ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਪੰਜਾਬੀ ਹੈਲਪ ਲਾਈਨ ਦੇ ਦੁਆਰਾ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੇਕਰ ਪੰਜਾਬੀ ਦੀਆਂ ਸੰਸਥਾਵਾਂ ਅਜਿਹੇ ਯਤਨ ਕਰਨ ਤਾਂ ਪੰਜਾਬੀ ਭਾਸ਼ਾ ਦਾ ਹੋਰ ਵੀ ਪ੍ਰਚਾਰ ਹੋ ਸਕਦਾ ਹੇ । ਉਨ੍ਹਾਂ ਨੇ ਸਾਹਿਤਕਾਰਾਂ ਨੂੰ ਇਸ ਈ - ਪੇਪਰ ਦੇ ਲਾਲ ਜੁੜਨ ਦੀ ਅਪਲ ਕੀਤੀ । ਉਨ੍ਹਾਂ ਇਹ ਵੀ ਦੱਸਿਆ ਕਿ ‘ ਮਿੱਟੀ ਦੀ ਮਹਿਕ ’ ਦੇ ਪ੍ਰੋਗਰਾਮਾਂ ਦੇ ਨਾਲ ਅਨੇਕ ਪੰਜਾਬੀ ਪ੍ਰੇਮੀ ਜੁੜ ਸਕਦੇ ਹਨ । ਪੰਜਾਬੀ ਹੈਲਪ ਲਾਈਨ ਦੇ ਅਹੁਦੇਦਾਰਾਂ ਨੇ ਮੈਡਮ ਪਰਮਿੰਦਰ ਕੌਰ ਦੇ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕੀਤੀ ।