11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਘਰ ਦੇ ਬਾਹਰ ਖੜ੍ਹੀ ਗੱਡੀ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼

ਗੁਰਾਇਆ, 10 ਨਵੰਬਰ (ਬਲਵਿੰਦਰ ਸਿੰਘ)-ਇੱਥੇ ਕ੍ਰਿਸ਼ਨਾ ਕਾਲੋਨੀ ਵਿਖੇ ਚੋਰ ਨੇ ਘਰ ਦੇ ਬਾਹਰ ਖੜੀ ਫਾਰਚੂਨਰ ਗੱਡੀ ਨੂੰ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ ਪ੍ਰਦੀਪ ਸਿੰਘ ਪੁੱਤਰ ਤਰਮਿੰਦਰ ਸਿੰਘ ਵਾਸੀ ਕ੍ਰਿਸ਼ਨਾ ਕਾਲੋਨੀ ਨੇ ਕਿਰਾਏ ‘ਤੇ ਫਾਰਚੂਨਰ ਗੱਡੀ ਨੰਬਰ ਯੂ.

ਅਜੀਤ ਡੈਸਕ 11-11-2026
ਗੁਰਾਇਆ, 10 ਨਵੰਬਰ (ਬਲਵਿੰਦਰ ਸਿੰਘ)-ਇੱਥੇ ਕ੍ਰਿਸ਼ਨਾ ਕਾਲੋਨੀ ਵਿਖੇ ਚੋਰ ਨੇ ਘਰ ਦੇ ਬਾਹਰ ਖੜੀ ਫਾਰਚੂਨਰ ਗੱਡੀ ਨੂੰ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਮਿਲੀ ਜਾਣਕਾਰੀ ਮੁਤਾਬਕ ਪ੍ਰਦੀਪ ਸਿੰਘ ਪੁੱਤਰ ਤਰਮਿੰਦਰ ਸਿੰਘ ਵਾਸੀ ਕ੍ਰਿਸ਼ਨਾ ਕਾਲੋਨੀ ਨੇ ਕਿਰਾਏ ‘ਤੇ ਫਾਰਚੂਨਰ ਗੱਡੀ ਨੰਬਰ ਯੂ.ਪੀ. 80 ਈ ਐੱਮ 2522 ਲਈ ਹੋਈ ਹੈ। ਬੀਤੀ ਰਾਤ ਪੌਣੇ ਇਕ ਵਜੇ ਦੇ ਕਰੀਬ ਚੋਰ ਨੇ ਗੱਡੀ ਦਾ ਪਿਛਲਾ ਤੇ ਸਾਈਡ ਵਾਲਾ ਸ਼ੀਸ਼ਾ ਤੋੜ ਕੇ ਅੰਦਰ ਵੜ ਕੇ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸੈਂਟਰ ਲਾਕ ਸਿਸਟਮ ਵਲੋਂ ਸਾਇਰਨ ਦੇਣ ‘ਤੇ ਪ੍ਰਦੀਪ ਸਿੰਘ ਅਤੇ ਘਰ ਦੇ ਹੋਰ ਮੈਂਬਰ ਘਰ ਤੋਂ ਬਾਹਰ ਆਏ ਤਾਂ ਚੋਰ ਫ਼ਰਾਰ ਹੋ ਗਿਆ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਪਰ ਚੋਰ ਬਾਰੇ ਕੁੱਝ ਪਤਾ ਨਹੀਂ ਲੱਗਾ। ਸੀਸੀਟੀਵੀ ਕੈਮਰਿਆਂ ਵਿਚ ਚੋਰ ਵਲੋਂ ਗੱਡੀ ਨੂੰ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੈਦ ਹੋ ਗਈ।
ਪਿਛਲੀ ਖ਼ਬਰ ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਪ੍ਰਿਸੀਪਲ ਪ੍ਰੇਮ ਕੁਮਾਰ ਨੂੰ ਸਦਮਾ -ਭਰਾ ਦਾ ਦਿਹਾਂਤ ਅਗਲੀ ਖ਼ਬਰ ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਖੇ ਸਰਬੱਤ ਦੇ ਭਲੇ ਲਈ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।