25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਸਾਈਬਰ ਨਿਵੇਸ਼ ਧੋਖਾਧੜੀ ਦੇ ਮਾਮਲੇ ’ ਚ ਪੁਲਿਸ ਨੇ ਤਿੰਨ ਦੋਸ਼ੀ ਕੀਤੇ ਕਾਬੂ

ਨਵੀਂ ਦਿੱਲੀ, 24 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰੀ ਪੂਰਬੀ ਜ਼ਿਲ੍ਹੇ ਦੀ ਸਾਈਬਰ ਪੁਲਿਸ ਨੇ ਸਾਈਬਰ ਨਿਵੇਸ਼ ਧੋਖਾਧੜੀ ਦੇ ਮਾਮਲੇ ਵਿਚ ਵੱਡੀ ਸਫ਼ਲਤਾ ਪ੍ਰਾਪਤ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਬਗੀਚਾ (26) ਨਿਵਾਸੀ ਫਾਜ਼ਿਲਕਾ ਪੰਜਾਬ, ਧਰਮਿੰਦਰ ਸਿੰਘ ਬਰਾੜ (37) ਨਿਵਾਸੀ ਮੋਗਾ ਪੰਜਾਬ ਅਤੇ ਪ੍ਰਬੋਧ ਕੁਮਾਰ (59) ਨਿਵਾਸੀ ਅਮ੍ਰਿੰਤਸਰ ਪੰਜਾਬ ਹਨ।

ਅਜੀਤ ਡੈਸਕ 25-11-2026
ਨਵੀਂ ਦਿੱਲੀ, 24 ਨਵੰਬਰ (ਡਾ.ਬਲਵਿੰਦਰ ਸਿੰਘ ਸੋਢੀ)-ਉੱਤਰੀ ਪੂਰਬੀ ਜ਼ਿਲ੍ਹੇ ਦੀ ਸਾਈਬਰ ਪੁਲਿਸ ਨੇ ਸਾਈਬਰ ਨਿਵੇਸ਼ ਧੋਖਾਧੜੀ ਦੇ ਮਾਮਲੇ ਵਿਚ ਵੱਡੀ ਸਫ਼ਲਤਾ ਪ੍ਰਾਪਤ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਬਗੀਚਾ (26) ਨਿਵਾਸੀ ਫਾਜ਼ਿਲਕਾ ਪੰਜਾਬ, ਧਰਮਿੰਦਰ ਸਿੰਘ ਬਰਾੜ (37) ਨਿਵਾਸੀ ਮੋਗਾ ਪੰਜਾਬ ਅਤੇ ਪ੍ਰਬੋਧ ਕੁਮਾਰ (59) ਨਿਵਾਸੀ ਅਮ੍ਰਿੰਤਸਰ ਪੰਜਾਬ ਹਨ। ਇਹ ਮਾਮਲਾ 24 ਲੱਖ ਦੀ ਸਾਈਬਰ, ਨਿਵੇਸ਼ ਧੋਖਾਧੜੀ ਦਾ ਹੈ। ਪੁਲਿਸ ਦੁਆਰਾ ਜਾਂਚ ਤੋਂ ਪਤਾ ਲੱਗਾ ਹੈ ਕਿ ਧੋਖਾਧੜੀ ਵਿਚ ਵਰਤੇ ਹੋਏ ਬੈਂਕ ਖ਼ਾਤੇ ਨਾਲ ਪੂਰੇ ਭਾਰਤ ਤੋਂ ਆਈਆਂ 18 ਸ਼ਿਕਾਇਤਾਂ ਜੁੜੀਆਂ ਹੋਈਆਂ ਹਨ। ਇਸ ਮਾਮਲੇ ਦੇ ਪ੍ਰਤੀ ਦਿੱਲੀ ਦੇ ਕਰਾਵਲ ਨਗਰ ਦੇ ਰਹਿਣ ਵਾਲੇ ਵਿਕਰਮ ਸਿੰਘ ਨੇ ਸਾਈਬਰ ਥਾਣੇ ਵਿਚ ਸ਼ਿਕਾਇਤ ਕੀਤੀ ਸੀ। ਜਿਸ ਵਿਚ ਇਸ ਨੇ 24 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦਾ ਜ਼ਿਕਰ ਕੀਤਾ ਸੀ। ਪੁਲਿਸ ਨੇ ਤਕਨੀਕੀ ਵਿਸ਼ਲੇਸ਼ਣ ਰਾਹੀਂ ਇਸ ਮਾਮਲੇ ਵਿਚ ਜਾਣਕਾਰੀ ਇਕੱਠੀ ਕੀਤੀ ਅਤੇ ਨਾਲ ਹੀ ਮੋਬਾਈਲ ਡਿਵਾਈਸਾਂ ਦੀ ਜਾਂਚ ਤੇ ਸਿਮ ਗਤੀਵਿਧੀਆਂ ਦਾ ਵੀ ਵਿਸ਼ਲੇਸ਼ਣ ਕੀਤਾ। ਪੁਲਿਸ ਨੂੰ ਕਈ ਸੁਰਾਗ ਮਿਲੇ ਪੁਲਿਸ ਨੇ ਪਹਿਲਾਂ ਬਗੀਚਾ ਨੂੰ ਕਾਬੂ ਕੀਤਾ ਤੇ ਬਾਅਦ ਵਿਚ ਇਸ ਦੇ ਦੋ ਸਾਥੀਆਂ ਦਾ ਵੀ ਪਤਾ ਲਗਾ ਲਿਆ। ਪੁਲਿਸ ਨੇ ਇਨ੍ਹਾਂ ਕੋਲੋਂ 4 ਮੋਬਾਈਲ ਬਰਾਮਦ ਕੀਤੇ ਹਨ। ਪੁਲਿਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਪੁਲਿਸ ਨੇ ਪਾਨੀਪਤ ਤੋਂ ਦੋ ਚੋਰਾਂ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਰਾਜਸਥਾਨ ਤੋਂ ਦੋ ਅਪਰਾਧੀਆਂ ਨੂੰ ਕੀਤਾ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।