29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਟ੍ਰੈਫ਼ਿਕ ਪੁਲਿਸ ਦੇ ਚਾਰ ਨਵੇਂ ਬੂਥਾਂ ਦਾ ਹੋਇਆ ਉਦਘਾਟਨ

ਨਵੀਂ ਦਿੱਲੀ, 28 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਟ੍ਰੈਫ਼ਿਕ ਪੁਲਿਸ ਉੱਤਰੀ ਰੇਂਜ ਨੇ ਟ੍ਰੈ੍ਫ਼ਿਕ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਜਨਤਕ ਸਹੂਲਤਾਂ ਵਿਚ ਸੁਧਾਰ ਲਿਆਉਣ ਲਈ ਚਾਰ ਟ੍ਰੈਫ਼ਿਕ ਬੂਥਾਂ ਦਾ ਉਦਘਾਟਨ ਕੀਤਾ।

ਅਜੀਤ ਡੈਸਕ 29-11-2026
ਨਵੀਂ ਦਿੱਲੀ, 28 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਟ੍ਰੈਫ਼ਿਕ ਪੁਲਿਸ ਉੱਤਰੀ ਰੇਂਜ ਨੇ ਟ੍ਰੈ੍ਫ਼ਿਕ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਜਨਤਕ ਸਹੂਲਤਾਂ ਵਿਚ ਸੁਧਾਰ ਲਿਆਉਣ ਲਈ ਚਾਰ ਟ੍ਰੈਫ਼ਿਕ ਬੂਥਾਂ ਦਾ ਉਦਘਾਟਨ ਕੀਤਾ। ਇਨ੍ਹਾਂ ਬੂਥਾਂ ਵਿਚ ਡੀ.ਟੀ.ਯੂ. ਸ਼ਾਹਬਾਦ, ਮੱਲਾ ਰੈਡ ਲਾਈਟ, ਜਿੰਦਪੁਰ ਅਤੇ ਮੁਕਬਰਾ ਚੌਕ ਆਦਿ ਸ਼ਾਮਿਲ ਹਨ। ਇਨ੍ਹਾਂ ਦਾ ਉਦਘਾਟਨ ਸੰਯੁਕਤ ਪੁਲਿਸ ਕਮਿਸ਼ਨਰ (ਟ੍ਰੈਫ਼ਿਕ) ਸੰਜੇ ਤਿਆਗੀ ਨੇ ਕੀਤਾ। ਇਸ ਮੌਕੇ ਵਧੀਕ ਪੁਲਿਸ ਕਮਿਸ਼ਨਰ (ਟ੍ਰੈਫ਼ਿਕ ਜ਼ੋਨ I ) ਵਿਜਯੰਤਾ ਗੋਇਲ ਆਰੀਆ, ਡੀ.ਸੀ.ਪੀ. ਟ੍ਰੈਫ਼ਿਕ (ਉੱਤਰੀ ਰੇਂਜ਼) ਡਾ. ਸਚਿਨ ਕੁਮਾਰ ਸਿੰਘਲ ਅਤੇ ਹੋਰ ਕਈ ਸੀਨੀਅਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਸਨ। ਇਨ੍ਹਾਂ ਨਵੇਂ ਬੂਥਾਂ ’ਤੇ ਤਾਇਨਾਤ ਟ੍ਰੈਫ਼ਿਕ ਪੁਲਿਸ ਕਰਮਚਾਰੀਆਂ ਨੂੰ ਕੰਮ ਕਰਨ ਪ੍ਰਤੀ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ, ਤਾਂ ਕਿ ਉਹ ਆਪਣੀ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾ ਸਕਣ ਅਤੇ ਨਾਲ ਹੀ ਜਨਤਕ ਸਹਾਇਤਾ, ਤਾਲਮੇਲ ਪ੍ਰਤੀ ਵੀ ਜਾਗਰਿਤ ਰਹਿਣ। ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਨ੍ਹਾਂ ਨਵੇਂ ਬਣੇ ਬੂਥਾਂ ’ਤੇ ਟ੍ਰੈਫ਼ਿਕ ਵਿਚ ਕਾਫ਼ੀ ਸੁਧਾਰ ਹੋਵੇਗਾ।
ਪਿਛਲੀ ਖ਼ਬਰ ਸਕੂਲੀ ਲੜਕੀਆਂ ਦੀ ਸੁਰੱਖਿਆ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਅਗਲੀ ਖ਼ਬਰ ਸਕੂਲੀ ਲੜਕੀਆਂ ਦੀ ਸੁਰੱਖਿਆ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।