29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਸ਼ਾਮਿਲ 2 ਵਿਅਕਤੀ ਗਿ੍ਫ਼ਤਾਰ <br/>

ਅਜੀਤ ਡੈਸਕ 01-04-2026
ਜਲੰਧਰ, 31 ਮਾਰਚ (ਐੱਮ. ਐੱਸ. ਲੋਹੀਆ)-ਬੱਸ ਅੱਡਾ ਚੌਕੀ ਦੀ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਸ਼ਾਮਿਲ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ, ਉਨ੍ਹਾਂ ਦੇ ਕਬਜ਼ੇ 'ਚੋਂ ਇਕ ਲੁੱਟਸ਼ੁਦਾ ਮੋਬਾਈਲ ਅਤੇ ਜਾਅਲੀ ਨੰਬਰ ਪਲੇਟ ਵਾਲਾ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ | ਚੌਕੀ ਇੰਚਾਰਜ ਮਹਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਪਾਰਟੀ ਨੇ ਵੰਸ਼ ਸੋਂਧੀ ਪੁੱਤਰ ਦੀਪਕ ਸੋਂਧੀ ਵਾਸੀ ਮੁਸਲਮਾਨ ਕਾਲੋਨੀ, ਕਾਜ਼ੀ ਮੰਡੀ, ਜਲੰਧਰ ਨੂੰ ਲੁੱਟਸ਼ੁਦਾ ਮੋਬਾਈਲ ਸਮੇਤ ਗਿ੍ਫ਼ਤਾਰ ਕੀਤਾ ਹੈ | ਜਦਕਿ ਇਕ ਹੋਰ ਕਾਰਵਾਈ ਦੌਰਾਨ ਪੁਲਿਸ ਪਾਰਟੀ ਨੇ ਜਾਅਲੀ ਨੰਬਰ ਪਲੇਟ ਲੱਗੇ ਮੋਟਰਸਾਈਕਲ ਸਮੇਤ ਇਬਰਾਹੀਮ ਪੁੱਤਰ ਜੋਨ ਮਸੀਹ ਵਾਸੀ ਬੂਟਾ ਪਿੰਡ, ਜਲੰਧਰ ਨੂੰ ਗਿ੍ਫ਼ਤਾਰ ਕੀਤਾ ਹੈ | ਚੌਕੀ ਇੰਚਾਰਜ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਸ਼ਾਮਿਲ ਸਨ, ਜਿਨ੍ਹਾਂ ਤੋਂ ਹੋਰ ਜਾਣਕਾਰੀ ਲੈਣ ਲਈ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸਮਾਰਟ ਸਿਟੀ ਦਫ਼ਤਰ ਦੇ ਕੋਲ ਲੀਕ ਕਰਦੀ ਪਾਣੀ ਦੀ ਪਾਈਪ ਨਹੀਂ ਹੋਈ ਠੀਕ <br/> ਅਗਲੀ ਖ਼ਬਰ ਮਹਾਂਵੀਰ ਜੈਅੰਤੀ 'ਤੇ ਪਾਬੰਦੀ ਦੇ ਬਾਵਜੂਦ ਜਲੰਧਰ 'ਚ ਹੋਈ ਆਂਡਾ-ਮੀਟ ਦੀ ਖੁੱਲ੍ਹੀ ਵਿਕਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।