23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਜੈ ਮਾਤਾ ਚਿੰਤਪੂਰਨੀ ਲੰਗਰ ਕਮੇਟੀ ਨੇ ਰਾਮਾ ਮੰਡੀ ’ ਚ ਵਿਸ਼ਾਲ ਲੰਗਰ ਲਗਾਇਆ

ਜਲੰਧਰ, 22 ਅਗਸਤ (ਪਵਨ ਖਰਬੰਦਾ)-ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਰਾਮਾ ਮੰਡੀ ਵਲੋਂ ਸਮੂਹ ਮਹਾਂਮਾਈ ਦੀਆਂ ਸੰਗਤਾਂ ਤੇ ਪ੍ਰਵਾਸੀ ਭਾਰਤੀ (ਐਨ. ਆਰ.

ਅਜੀਤ ਡੈਸਕ 23-08-2026
ਜਲੰਧਰ, 22 ਅਗਸਤ (ਪਵਨ ਖਰਬੰਦਾ)-ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਰਾਮਾ ਮੰਡੀ ਵਲੋਂ ਸਮੂਹ ਮਹਾਂਮਾਈ ਦੀਆਂ ਸੰਗਤਾਂ ਤੇ ਪ੍ਰਵਾਸੀ ਭਾਰਤੀ (ਐਨ.ਆਰ.ਆਈ. ਵੀਰਾਂ) ਦੇ ਸਹਿਯੋਗ ਨਾਲ ਦੂਸਰਾ ਸਾਲਾਨਾ ਵਿਸ਼ਾਲ ਲੰਗਰ ਰਾਮਾ ਮੰਡੀ ਮਾਰਕੀਟ ’ਚ ਲਗਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਮੈਂਬਰ ਰਾਮ ਕਨੌਜੀਆ, ਸ਼ਾਮ ਕਨੌਜੀਆ, ਰਵੀ ਕੁਮਾਰ, ਪਵਨ ਕੁਮਾਰ ਖਰਬੰਦਾ, ਸੁਰੇਸ਼ ਕੁਮਾਰ ਖਰਬੰਦਾ , ਜਰਨੈਲ ਸਿੰਘ, ਵਿਨੋਦ ਕੁਮਾਰ, ਬਲਵਿੰਦਰ ਸਿੰਘ ਬਿੱਟੂ, ਕਾਲੀਆ, ਅਵਤਾਰ ਸਿੰਘ ਬਿੱਲਾ, ਅਮਰਜੀਤ ਸਿੰਘ ਵਾਲੀਆ, ਭਿੰਦਾ ਬੜਿੰਗ, ਰਵੀ ਕਮਲ, ਗੌਤਮ ਕੁਮਾਰ, ਹਰਸ਼ ਕਨੌਜੀਆ, ਅਮਨ ਸ਼ਰਮਾ ਗੱਗੀ, ਤੇ ਸ਼ੀਤਲ ਆਦਿ ਸ਼ਾਮਲ ਸਨ , ਜਿਨ੍ਹਾਂ ਨੇ ਲੰਗਰ ਵਰਤਾਉਣ ਦੀ ਵੀ ਸੇਵਾ ਨਿਭਾਈ। ਇਸ ਲੰਗਰ ਵਿੱਚ ਪੰਡਿਤ ਬ੍ਰਿਜੇਸ਼ ਸ਼ਰਮਾ, ਕੌਂਸਲਰ ਗੁਰਨਾਮ ਸਿੰਘ ਮੁਲਤਾਨੀ, ਅਮਰਜੋਤ ਸਿੰਘ ਸੰਨੀ, ਰਮੇਸ਼ ਕੁਮਾਰ ਚੌਹਾਨ, ਸਾਬਕਾ ਕੌਂਸਲਰ ਮਨਦੀਪ ਜੱਸਲ, ਸੁਖਵਿੰਦਰ ਸਿੰਘ ਕਜਲਾ, ਅਮਰਜੀਤ ਸਿੰਘ, ਕੁੰਵਰਦੀਪ ਸਿੰਘ ਅਤੇ ਜਸਵੰਤ ਸਿੰਘ ਬਾਂਸਲ ਨੇ ਵੀ ਹਿੱਸਾ ਲਿਆ ਅਤੇ ਸੇਵਾ ਕੀਤੀ । ਜੈ ਮਾਂ ਚਿੰਤਪੂਰਨੀ ਲੰਗਰ ਕਮੇਟੀ ਦੇ ਅਹੁਦੇਦਾਰਾਾਂ ਤੇ ਸਾਬਕਾ ਕੌਂਸਲਰ ਮਨਦੀਪ ਜੱਸਲ ਸਾਵਣ ਅਸ਼ਟਮੀ ਦੇ ਤਿਉਹਾਰ ਦੀ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਹਾਮਾਈ ਹਮੇਸ਼ਾ ਸਾਰਿਆਂ ‘ਤੇ ਆਪਣਾ ਅਸ਼ੀਰਵਾਦ ਰੱਖੇ। ਸਾਬਕਾ ਕੌਂਸਲਰ ਮਨਦੀਪ ਜੱਸਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਵੀ ਇਸ ਤਰ੍ਹਾਂ ਦੀ ਕਮੇਟੀਆਂ ਦਾ ਵੱਧ ਤੋਂ ਵੱਧ ਸਹਿਯੋਗ ਕਰਦੇ ਹੋਏ ਸਭ ਧਰਮਾ ਦਾ ਸਨਮਾਨ ਕਰਨਾ ਚਾਹੀਦਾ ਹੈ।
ਪਿਛਲੀ ਖ਼ਬਰ ਬਰਤਾਨੀਆ ਦੇ ਸੰਸਦ ਮੈਂਬਰ ਢੇਸੀ ਵਲੋਂ ਪ੍ਰਵਾਸੀ ਮਾਮਲੇ ਮੰਤਰੀ ਰਵਜੋਤ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਨਾਮਜ਼ਦਗੀਆਂ ਦੇ ਆਖਰੀ ਦਿਨ ਅਚੀਵਰਜ਼ ਗਰੁੱਪ ਦਾ ਸ਼ਕਤੀ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।