03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

14 ਕਰੋੜ ਦੀ ਲਾਗਤ ਨਾਲ ਸ਼ਹਿਰ ਦੇ 50 ਚੌਕਾਂ ’ਤੇ ਟ੍ਰੈਫਿਕ ਸਿਗਨਲ ਹੋਣਗੇ ਅਪਗ੍ਰੇਡ

ਜਲੰਧਰ, 2 ਸਤੰਬਰ (ਜਤਿੰਦਰ ਪੰਮੀ)–ਸ਼ਹਿਰ ’ਚ ਟ੍ਰੈਫਿਕ ਵਿਵਸਥਾ ਨੂੰ ਹੋਰ ਬਿਹਤਰ ਤੇ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਸ਼ਹਿਰ ਦੇ ਕਰੀਬ 50 ਚੌਕਾਂ ਦੀਆਂ ਟ੍ਰੈਫਿਕ ਸਿਗਨਲ ਅਪਗ੍ਰੇਡ ਹੋਣ ਜਾ ਰਹੇ ਹਨ। ਟ੍ਰੈਫਿਕ ਲਾਈਟਾਂ ਦੇ ਇਸ ਨਵੀਨੀਕਰਨ ਦਾ ਸ਼ੁਭ ਆਰੰਭ ਮੰਗਲਵਾਰ ਨੂੰ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕੀਤਾ ।

ਅਜੀਤ ਡੈਸਕ 03-09-2026
ਜਲੰਧਰ, 2 ਸਤੰਬਰ (ਜਤਿੰਦਰ ਪੰਮੀ)–ਸ਼ਹਿਰ ’ਚ ਟ੍ਰੈਫਿਕ ਵਿਵਸਥਾ ਨੂੰ ਹੋਰ ਬਿਹਤਰ ਤੇ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਸ਼ਹਿਰ ਦੇ ਕਰੀਬ 50 ਚੌਕਾਂ ਦੀਆਂ ਟ੍ਰੈਫਿਕ ਸਿਗਨਲ ਅਪਗ੍ਰੇਡ ਹੋਣ ਜਾ ਰਹੇ ਹਨ। ਟ੍ਰੈਫਿਕ ਲਾਈਟਾਂ ਦੇ ਇਸ ਨਵੀਨੀਕਰਨ ਦਾ ਸ਼ੁਭ ਆਰੰਭ ਮੰਗਲਵਾਰ ਨੂੰ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕੀਤਾ । ਇਨ੍ਹਾਂ ਕਾਰਜਾਂ ’ਤੇ ਕਰੀਬ 14 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਨਾਲ 50 ਚੌਕਾਂ ’ਤੇ ਮੌਜੂਦਾ ਟ੍ਰੈਫਿਕ ਸਿਗਨਲ ਪ੍ਰਣਾਲੀ ਦਾ ਨਵੀਨੀਕਰਨ ਕੀਤਾ ਜਾਵੇਗਾ। ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਬਿਹਤਰ ਟ੍ਰੈਫਿਕ ਵਿਵਸਥਾ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਮਹਾਨਗਰ ਦੇ 50 ਚੌਕਾਂ ’ਤੇ ਟ੍ਰੈਫਿਕ ਸਿਗਨਲਾਂ ਦੇ ਨਵੀਨੀਕਰਨ ’ਤੇ ਖਰਚ ਹੋਣ ਵਾਲੇ 14 ਕਰੋੜ ਰੁਪਏ ਇਸੇ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਮੇਅਰ ਵਿਨੀਤ ਧੀਰ, ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ, ਹਲਕਾ ਇੰਚਾਰਜ ਕੈਂਟ ਰਾਜਵਿੰਦਰ ਕੌਰ ਥਿਆੜਾ, ਚੇਅਰਮੈਨ ਚੰਦਨ ਗਰੇਵਾਲ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਪੁਲਿਸ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਕਰੇਗੀ ਗ੍ਰਿਫ਼ਤਾਰ-ਏ. ਸੀ. ਪੀ. ਠਾਕੁਰ ਅਗਲੀ ਖ਼ਬਰ ਮੀਂਹ ਨੇ ਦਿਵਾਈ ਹੁੰਮਸ ਭਰੀ ਗਰਮੀ ਤੋਂ ਰਾਹਤ, ਕਈ ਇਲਾਕੇ ਹੋਏ ਪਾਣੀ-ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।