07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਸ਼ਹੀਦ ਭਾਈ ਖਾਲੜਾ ਦੀ ਯਾਦ ’ਚ ਕਰਵਾਇਆ ਗੁਰਮਤਿ ਸਮਾਗਮ

ਜਲੰਧਰ, 6 ਸਤੰਬਰ (ਐੱਮ. ਐੱਸ.

ਅਜੀਤ ਡੈਸਕ 07-09-2026
ਜਲੰਧਰ, 6 ਸਤੰਬਰ (ਐੱਮ. ਐੱਸ. ਲੋਹੀਆ) - ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਮਨੁੱਖੀ ਹੱਕਾਂ ਦੀ ਰਾਖੀ ਕਰਦੇ ਹੋਏ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਬਣ ਗਏ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਭਾਈ ਤੇਜ ਇੰਦਰਪਾਲ ਸਿੰਘ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਸਦਕਾ ਕਰਵਾਏ ਇਸ ਸਮਾਮਗ ਦੌਰਾਨ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਨੇ ਆਪਣੀ ਕਵੀਸ਼ਰੀ ਜ਼ਰੀਏ ਅਜੋਕੇ ਸਮੇਂ ਦੇ ਸਿੱਖ ਇਤਿਹਾਸ, ਸ਼ਹੀਦ ਅਤੇ ਕੌਮ ਲਈ ਕੁਰਬਾਨ ਹੋਣ ਵਾਲੇ ਯੋਧਿਆਂ ਦੇ ਕਾਰਨਾਮਿਆਂ ਨੂੰ ਬਿਆਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਕਵੀ ਇੰਜੀਨੀਅਰ ਕਰਮਜੀਤ ਸਿੰਘ ‘ਨੂਰ’ ਵਲੋਂ ਵੀ ਆਪਣੀਆਂ ਕਵਿਤਾਵਾਂ ਦੁਆਰਾ ਹਾਜ਼ਰੀ ਲਗਵਾਈ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਉਬਰਾਏ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁੱਕਰਾਲ, ਦਵਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਸਕੱਤਰ, ਹਰਦੀਪ ਸਿੰਘ ਮੱਲੀ, ਨਿਰਮਲ ਸਿੰਘ ਬੇਦੀ, ਜਤਿੰਦਰ ਪਾਲ ਸਿੰਘ ਮਝੈਲ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਕਰੋਲ ਬਾਗ ਵਿਖੇ ‘ਏਕ ਸ਼ਾਮ ਕਾਨ੍ਹਾ ਕੇ ਨਾਮ’ ਅਗਲੀ ਖ਼ਬਰ ਗੁਰਦੁਆਰਾ ਡੇਰਾ ਸੰਤਗੜ੍ਹ ਵਿਖੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ ਤੋਂ 13 ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।